ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਤੇ ਅਭਿਨੇਤਾ ਅਮਿਤਾਭ ਬੱਚਨ ਸ਼ਨੀਵਾਰ ਨੂੰ 72 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਰਿਵਾਰ ਨਾਲ ਸਮਾਂ ਬਤੀਤ ਕਰਨ ਤੋਂ ਜ਼ਿਆਦਾ ਤੋਹਫਾ ਕੁਝ ਹੋਰ ਨਹੀਂ ਹੋ ਸਕਦਾ। ਆਪਣੇ ਜਨਮ ਦਿਨ 'ਤੇ ਖੁਦ ਨੂੰ ਸਭ ਤੋਂ ਖੁਸ਼-ਕਿਸਮਤ ਸਮਝਣ ਵਾਲੇ ਤਜੁਰਬੇਦਾਰ ਕਲਾਕਾਰ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜੋ ਹੁਣ ਤੱਕ ਜੀਵਨ ਯਾਤਰਾ 'ਚ ਉਨ੍ਹਾਂ ਨਾਲ ਰਹੇ ਹਨ।
ਅਮਿਤਾਭ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਲਿਖਿਆ, ''ਉਨ੍ਹਾਂ ਸਾਰੇ ਲੋਕਾਂ ਲਈ ਜੋ ਮੈਨੂੰ 72 ਅਤੇ 73ਵੇਂ ਸਾਲ 'ਚ ਪ੍ਰਵੇਸ਼ ਕਰਨ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਮੈਂ ਇੰਨਾ ਜਾਣਦਾ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਪਾ ਕੇ ਮੈਂ ਖੁਦ ਨੂੰ ਖੁਸ਼-ਕਿਸਮਤੀ ਸਮਝਦਾ ਹਾਂ। ਅੱਜ ਮੈਂ ਖੁਦ ਨੂੰ ਸਭ ਤੋਂ ਵੱਧ ਖੁਸ਼-ਕਿਸਮਸਤੀ ਮਹਿਸੂਸ ਕਰ ਰਿਹਾ ਹਾਂ।''
ਅਮਿਤਾਭ ਨੇ ਆਪਣੇ ਬਲਾਗ ਐੱਸ. ਆਰ. ਬੱਚਨ ਟੰਬਲਰ ਡਾਟ ਕਾਮ 'ਤੇ ਆਪਣੇ ਦੋਸਤਾਂ, ਪ੍ਰਸ਼ੰਸਕਾਂ ਅਤੇ ਪਰਿਵਾਰ ਦੇ ਪ੍ਰਤੀ ਪਿਆਰ ਜ਼ਾਹਰ ਕੀਤਾ। ਉਨ੍ਹਾਂ ਨੇ ਲਿਖਿਆ, ''ਸ਼ੁਭਕਾਮਨਾਵਾਂ ਦੀ ਝੜੀ ਲੱਗੀ ਹੋਈ ਹੈ। ਮੇਰਾ ਪਰਿਵਾਰ ਮੇਰੇ ਨਾਲ ਹੈ ਅਤੇ ਇਹ ਹੀ ਸਭ ਤੋਂ ਵੱਡਾ ਤੋਹਫਾ ਹੈ।''
ਕੇਰਲ 'ਚ ਸਭ ਤੋਂ ਵੱਧ ਸਫਲ ਬਣੀ ਫਿਲਮ 'ਬੈਂਗ ਬੈਂਗ'
NEXT STORY