ਕੋਲਕਾਤਾ- ਵਣਜ ਅਤੇ ਉਦਯੋਗ ਰਾਜ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਦਯੋਗਿਕ ਉਤਪਾਦਨ ਸੂਚਕ ਅੰਕ ’ਚ ਅਗਲੇ ਮਹੀਨੇ ਦੀ ਵਾਧਾ ਦਰ ਦੇ ਅੰਕੜੇ ਚਿੰਤਾਜਨਕ ਨਹੀਂ ਹਨ ਕਿਉਂਕਿ ਕੁਝ ਹੋਰਨਾਂ ਖੇਤਰਾਂ ’ਚ ਵਿਸਥਾਰ ਦੇ ਸੰਕੇਤ ਹਨ। ਅਗਸਤ ਵਿਚ ਉਦਯੋਗਿਕ ਉਤਪਾਦਨ ਵਾਧਾ ਪਿਛਲੇ ਪੰਜ ਮਹੀਨੇ ਦੇ ਹੇਠਲੇ ਪੱਧਰ ’ਤੇ ਰਿਹਾ।
ਸੀਤਾਰਮਨ ਨੇ ਸ਼ਨੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਨਵੀਂ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ’ਚ ਭਰੋਸਾ ਬਹਾਲ ਕਰਨ ਦੇ ਲਈ ਹਰ ਸੰਭਵ ਕਦਮ ਚੁੱਕੇ ਹਨ ਜਿਵੇਂ ਕਿ ਕਾਰੋਬਾਰ ਕਰਨ ਦੀ ਪ੍ਰਕਿਰਿਆ ਆਸਾਨ ਬਣਾਉਣ ਅਤੇ ਬਿਹਤਰ ਰੈਗੁਲੇਸ਼ਨ ਦੀ ਦਿਸ਼ਾ ਵਿਚ ਕੋਸਿਸ਼ ਤੇਜ਼ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਟੈਂਡਰਡ ਐਂਡ ਪੁਅਰਸ ਜਿਹੀਆਂ ਸੰਸਾਰਕ ਏਜੰਸੀਆਂ ਭਾਰਤ ਦੇ ਲਈ ਸਥਿਰ ਦ੍ਰਿਸ਼ਟੀਕੋਣ ਜ਼ਾਹਰ ਨਹੀਂ ਕਰਦੀਆਂ।
ਮੰਤਰੀ ਨੇ ਕਿਹਾ ਕਿ ਸੁਧਾਰ ਦੇ ਸਾਫ ਸੰਕੇਤ ਹਨ। ਵਾਹਨ ਅਤੇ ਕੁਝ ਹੋਰ ਮੁੱਖ ਖੇਤਰ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।
11 ਭਾਰਤੀ ਭਾਸ਼ਾਵਾਂ 'ਚ ਟਾਈਪ ਕਰੋ ਇਸ ਆਕਰਸ਼ਕ ਕੀ-ਬੋਰਡ ਤੋਂ
NEXT STORY