ਮੁੰਬਈ - ਬਾਰਬੀ ਗਰਲ ਕੈਟਰੀਨਾ ਕੈਫ ਦਾ ਮੋਮ ਦਾ ਪੁਤਲਾ ਲੰਡਨ ਦੇ ਪ੍ਰਸਿੱਧ ਮੈਡਮ ਦੁਸੌਜ ਅਜਾਇਬਘਰ 'ਚ ਲਗਾਇਆ ਜਾ ਸਕਦਾ ਹੈ। ਇਸ ਅਜਾਇਬਘਰ 'ਚ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ, ਕਰੀਨਾ ਕਪੂਰ ਤੇ ਮਾਧੁਰੀ ਦੀਕਸ਼ਤ ਤੋਂ ਬਾਅਦ ਹੁਣ ਕੈਟਰੀਨਾ ਕੈਫ ਦਾ ਮੋਮ ਦਾ ਪੁਤਲਾ ਲਗਾਉਣ ਦੀ ਯੋਜਨਾ ਹੈ। ਚਰਚਾ ਹੈ ਕਿ ਇਸ ਸਿਲਸਿਲੇ 'ਚ ਕੈਟਰੀਨਾ ਨੂੰ ਅਜਾਇਬਘਰ ਦੇ ਅਧਿਕਾਰੀਆਂ ਵਲੋਂ ਮੇਲ ਆਈ ਹੈ, ਜਿਸ 'ਚ ਉਨ੍ਹਾਂ ਨੇ ਉਨ੍ਹਾਂ ਦਾ ਮੋਮ ਦਾ ਪੁਤਲਾ ਲਗਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਕੈਟਰੀਨਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋਈ ਤੇ ਉਸ ਨੇ ਇਸ ਆਫਰ ਦਾ ਤੁਰੰਤ ਜਵਾਬ ਦਿੱਤਾ। ਹਾਲਾਂਕਿ ਆਖਰੀ ਫੈਸਲਾ ਅਗਲੇ ਹਫਤੇ ਲਿਆ ਜਾਵੇਗਾ। ਜੇ ਸਭ ਕੁਝ ਠੀਕ ਰਿਹਾ ਤਾਂ ਇਸ ਸਾਲ ਦੇ ਅੰਤ 'ਚ ਹੀ ਕੈਟਰੀਨਾ ਦੇ ਮੋਮ ਦੇ ਪੁਤਲੇ ਦੀ ਘੁੰਡ ਚੁਕਾਈ ਹੋ ਜਾਵੇਗੀ।
'ਬੈਂਗ ਬੈਂਗ' ਨੇ ਹਫਤੇ 'ਚ ਕਮਾਏ 135 ਕਰੋੜ
NEXT STORY