ਮੁੰਬਈ- ਮਸ਼ਹੂਰ ਰਾਈਟਰ ਅਤੇ ਡਾਇਰੈਕਟਰ ਕੁਣਾਲ ਕੋਹਲੀ ਹੁਣ ਅਦਾਕਾਰ ਵੀ ਬਣ ਗਏ ਹਨ। ਉਹ ਫਿਰ ਤੋਂ ਫਿਲਮ ਦੇ ਨਾਲ ਬਾਲੀਵੁੱਡ 'ਚ ਬਤੌਰ ਅਦਾਕਾਰ ਕੈਰੀਅਰ ਸ਼ੁਰੂ ਕਰ ਰਹੇ ਹਨ। ਉਹ 'ਹਮ ਤੁਮ' ਅਤੇ 'ਫਨਾ' ਵਰਗੀਆਂ ਹਿੱਟ ਫਿਲਮਾਂ ਦਾ ਡਾਇਰੈਕਸ਼ਨ ਕਰ ਚੁੱਕੇ ਹਨ। ਬਾਂਬੇ ਫਿਲਮ ਕੰਪਨੀ ਲਿਮਟਿਡ ਦੀ ਫਿਲਮ 'ਫਿਰ ਸੇ' ਨੂੰ ਸ਼ਿਵ ਕੁਮਾਰ ਪ੍ਰਡਿਊਸਰ ਕੀਤਾ ਹੈ। ਫਿਲਮ ਨੂੰ ਕੁਣਾਲ ਕੋਹਲੀ ਅਤੇ ਅਜੇ ਭੁਈਆਂ ਨੇ ਹੀ ਡਾਇਕੈਟਰ ਕੀਤਾ ਹੈ। ਇਸ ਫਿਲਮ ਦੀ ਕਹਾਣੀ ਨਵੇਂ ਰੋਮਾਂਮ ਦੀ ਜਟਿਲਤਾਵਾਂ ਨੂੰ ਪੇਸ਼ ਕਰਦੀ ਹੈ ਅਤੇ ਖੁਸ਼ੀ ਨਾਲ ਜਿਉਣ ਦਾ ਦੂਜਾ ਮੌਕਾ ਲੱਭਣ ਦੇ ਬਾਰੇ 'ਚ ਹੈ। ਇਸ ਫਿਲਮ 'ਚ 'ਦਿਲ ਮਿਲ ਗਏ', 'ਕਯਾ ਹੋਗਾ ਨਿੰਮੋ ਕਾ' ਅਤੇ 'ਸਰਸਵਤੀਚੰਦਰ' ਫੇਨ ਜੈਨੀਫਰ ਵਿੰਗੇਟ ਲੀਡ ਰੋਲ 'ਚ ਹਨ। ਇਸ ਫਿਲਮ ਦੀ ਸ਼ੂਟਿੰਗ ਲੰਡਨ 'ਚ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਇਹ ਮਈ 2015 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਰਜਤ ਕਪੂਰ, ਦਲੀਪ ਤਾਹਿਲ, ਕੰਵਲਜੀਤ ਸਿੰਘ ਅਤੇ ਸੁਸ਼ਮਿਤਾ ਮੁਖਰਜੀ ਬੰਦੇਲਾ ਵੀ ਹਨ।
ਵਿਦੇਸ਼ਾਂ 'ਚ ਵੀ 'ਬੈਂਗ ਬੈਂਗ' ਨੇ ਮਚਾਈ ਧੂਮ
NEXT STORY