ਜਲੰਧਰ— ਡੀ. ਡੀ. ਪੰਜਾਬੀ 'ਤੇ ਇਕ ਸ਼ੋਅ ਵਿਚ ਰਾਜ ਕੌਰ ਨਾਂ ਦੀ ਕੁੜੀ ਦੀ ਸ਼ਾਇਰੀ ਸੁਣ ਕੇ ਉਸ ਤੋਂ ਪ੍ਰਭਾਵਿਤ ਹੋਏ ਸ਼ੈਰੀ ਮਾਨ ਨੇ ਫੇਸਬੁੱਕ 'ਤੇ ਪੋਸਟ ਕਰਕੇ ਉਸ ਦੀ ਤਾਰੀਫ ਤਾਂ ਕੀਤੀ ਪਰ ਇਸ ਨੇ ਉਸ ਨੇ ਖੁਦ ਲਈ ਹੀ ਮੁਸੀਬਤ ਮੋਲ ਲੈ ਲਈ। ਜਿਸ ਤੋਂ ਬਾਅਦ ਉਸ ਨੂੰ ਫੇਸਬੁੱਕ 'ਤੇ ਹੀ ਆਪਣੇ ਇਸ ਕੰਮ ਲਈ ਮੁਆਫੀਆਂ ਮੰਗਣੀਆਂ ਪਈਆਂ।
ਅਸਲ ਵਿਚ ਰਾਜ ਕੌਰ ਪੈਰਾਂ ਤੋਂ ਲਾਚਾਰ ਹੈ ਤੇ ਵ੍ਹੀਲ ਚੇਅਰ 'ਤੇ ਬੈਠ ਕੇ ਹੀ ਸ਼ੋਅ ਵਿਚ ਆਈ ਸੀ। ਉਸ ਦੀ ਸ਼ਾਇਰੀ ਤੋਂ ਪ੍ਰਭਾਵਿਤ ਸ਼ੈਰੀ ਮਾਨ ਨੇ ਫੇਸਬੁੱਕ 'ਤੇ ਉਸ ਦੀਆਂ ਤਾਰੀਫਾਂ ਦੇ ਪੁੱਲ ਤਾਂ ਬੰਨ੍ਹੇ ਪਰ ਇਸ ਦੌਰਾਨ ਉਹ ਕਲੀਆ ਦੇ ਬਾਦਸ਼ਾਹ ਕੁਲਦੀਪ ਮਾਣਕ ਤੇ ਜੈਜ਼ੀ ਬੀ ਦੇ ਖਿਲਾਫ ਬਹੁਤ ਕੁਝ ਬੋਲ ਗਿਆ। ਸ਼ੈਰੀ ਮਾਨ ਨੇ ਜੈਜ਼ੀ ਬੀ ਦੇ ਨਵੇਂ ਗੀਤ 'ਜਿੰਨੇਂ ਵਿਚ ਬੱਲੀਏ ਤੂੰ ਸਾਰੀ ਸੱਜਦੀ, ਉਨੇਂ 'ਚ ਤਾਂ ਮਿੱਤਰਾਂ ਦੇ ਬੂਟ ਆਉਂਦੇ ਆ' 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਵ੍ਹੀਲ ਚੇਅਰ 'ਤੇ ਬੈਠੀ ਕੁੜੀ ਵੀ ਬੂਟਾਂ ਨੂੰ ਤਰਸਦੀ ਹੈ। ਇਸ ਕੁੜੀ 'ਤੇ ਬੂਟ ਤਾਂ ਕੀ ਜਾਨ ਵੀ ਕੁਰਬਾਨ ਹੈ। ਉਸ ਨੇ ਕਿਹਾ ਕਿ ਲਾਹਨਤ ਹੈ ਉਨ੍ਹਾਂ ਕਲਾਕਾਰਾਂ 'ਤੇ ਜੋ ਕੁੜੀਆਂ ਨੂੰ ਬੂਟਾਂ ਨਾਲ ਤੋਲਦੇ ਹਨ। ਸ਼ੈਰੀ ਮਾਨ ਦੀ ਇਸ ਪੋਸਟ 'ਤੇ ਲੋਕਾਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ।
ਇਸ ਸਿੱਧੀ-ਸਿੱਧੀ ਬੇਇਜ਼ਤੀ ਤੋਂ ਬਾਅਦ ਜੈਜ਼ੀ ਬੀ ਨੇ ਵੀ ਫੇਸਬੁੱਕ 'ਤੇ ਸ਼ੈਰੀ ਮਾਨ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਉਹ ਉਹਦੇ ਬਾਰੇ ਜੋ ਕੁਝ ਮਰਜ਼ੀ ਕਹਿ ਲੈਂਦਾ ਪਰ ਉਸ ਦੇ ਗੁਰੂ ਦਾ ਜ਼ਿਕਰ ਇਸ ਵਿਚ ਨਾ ਕਰਦਾ।
ਸ਼ੈਰੀ ਮਾਨ ਵੱਲੋਂ ਫੇਸਬੁੱਕ 'ਤੇ ਇਸ ਤਰ੍ਹਾਂ ਆਪਣਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਰਾਜ ਕੌਰ ਨੇ ਵੀ ਫੇਸਬੁੱਕ 'ਤੇ ਸ਼ੈਰੀ ਮਾਨ ਦੇ ਨਾਲ ਇਕ ਸਾਂਝੀ ਪੋਸਟ ਕੀਤੀ। ਰਾਜ ਕੌਰ ਨੇ ਲਿਖਿਆ, 'ਮੇਰੇ ਬਾਰੇ ਕੋਈ ਗੱਲ ਨਾ ਕੀਤੀ ਜਾਵੇ............... ਸ਼ੁਕਰੀਆ, ਨਾ ਪ੍ਰਸ਼ੰਸਾ, ਨਾ ਮੁਆਫੀ..ਰਾਜ ਕੌਰ।'
ਇਸ ਸਭ ਤੋਂ ਬਾਅਦ ਸ਼ੈਰੀ ਮਾਨ ਨੇ ਆਪਣੇ ਫੇਸਬੁੱਕ ਪੇਜ ਤੋਂ ਰਾਜ ਕੌਰ ਵਾਲੀ ਪੋਸਟ ਡਿਲੀਟ ਕਰ ਦਿੱਤੀ ਅਤੇ ਆਪਣੀ ਪੋਸਟ ਲਈ ਜੈਜ਼ੀ ਬੀ ਤੇ ਰਾਜ ਕੌਰ ਤੋਂ ਮੁਆਫੀ ਮੰਗੀ।
ਜ਼ਿੰਮੇਵਾਰੀ ਮਿਲੀ ਤਾਂ ਟੀ. ਵੀ. ਕੈਰੀਅਰ ਛੱਡ ਦੇਣਗੇ ਸਿੱਧੂ!
NEXT STORY