ਮੁੰਬਈ- ਇਕ ਪਾਸੇ ਜਿੱਥੇ ਬਿੱਗ ਬੌਸ ਦੇ ਸੁਪਰ ਹੀਰੋ ਅਤੇ ਸੁਪਰ ਵਿਲੇਨਸ ਦੇ ਟਾਸਕ ਨੇ ਸਾਰਿਆਂ ਨੂੰ ਹਿਲਾ ਦਿੱਤਾ ਹੈ ਉਥੇ ਹੀ ਟਾਸਕ ਦੇ ਖਤਮ ਹੁੰਦਿਆਂ ਹੀ ਪ੍ਰਤੀਭਾਗੀ ਆਪਣਾ ਗੁੱਸਾ ਇਕ-ਦੂਜੇ 'ਤੇ ਕੱਢਣ ਲੱਗ ਗਏ ਹਨ। ਡਿਆਂਡ੍ਰਾ ਅਤੇ ਸੋਨਾਲੀ ਦੀ ਤਕਰਾਰ ਖੂਬ ਗਾਲਾਂ ਅਤੇ ਹੰਗਾਮੇ 'ਚ ਬਦਲ ਗਈ ਪਰ ਹਦ ਤਾਂ ਉਦੋਂ ਹੋਈ ਜਦੋਂ ਵਾਈਲਡ ਕਾਰਡ ਰਾਹੀਂ ਅਲੀ ਕੁਲੀ ਮਿਰਜ਼ਾ 'ਬਿੱਗ ਬੌਸ' ਦੇ ਘਰ 'ਚ ਪਹੁੰਚੇ ਅਤੇ ਬਿੱਗ ਬੌਸ ਨੇ ਉਨਾਂ ਨੂੰ ਕੈਪਟਨ ਬਣਾ ਦਿੱਤਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਤੋਂ ਅੱਗੇ ਕੀ ਹੋਣ ਵਾਲਾ ਹੈ। ਸ਼ੋਅ 'ਚ ਵਾਈਲਡ ਕਾਰਡ ਐਂਟਰੀ ਨਾਲ ਆਏ ਅਤੇ ਕੈਪਟਨ ਬਣੇ ਕੁਲੀ ਮਿਰਜ਼ਾ ਨੂੰ ਇਕ ਮੈਂਬਰ ਦੀ ਛੁੱਟੀ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ ਹੈ, ਜਿਸ ਕਾਰਨ ਘਰ 'ਚ ਖੂਬ ਹੰਗਾਮਾ ਹੋ ਸਕਦਾ ਹੈ।
ਬਾਰਡਰ 'ਤੇ ਆਰਮੀ ਲੁੱਕ 'ਚ ਪਹੁੰਚੀ ਪ੍ਰਿਟੀ (ਦੇਖੋ ਤਸਵੀਰਾਂ)
NEXT STORY