ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਸਾਡੇ ਦੇਸ਼ ਵਿਚ ਹਰ ਧਰਮ ਅਤੇ ਵਰਗ ਦੇ ਲੋਕ ਮਨਾਉਂਦੇ ਹਨ। ਜੋ ਹੁੱਲਾਸ ਅਤੇ ਉਤਸ਼ਾਹ ਇਸ ਤਿਉਹਾਰ ਵਿਚ ਹੁੰਦਾ ਹੈ, ਉਹ ਕਿਸੇ ਹੋਰ ਤਿਉਹਾਰ ਵਿਚ ਨਹੀਂ ਹੁੰਦਾ। ਜਦੋਂ ਸ਼੍ਰੀ ਰਾਮ ਚੰਦਰ ਜੀ ਰਾਵਣ ਨੂੰ ਮਾਰ ਕੇ ਘਰ ਵਾਪਸ ਆਏ ਤਾਂ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿਚ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਜਗਾਏ ਅਤੇ ਆਤਿਸ਼ਬਾਜ਼ੀ ਕੀਤੀ। ਉਸ ਵੇਲੇ ਤੋਂ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ।
ਪਟਾਕੇ, ਫੁਲਝੜੀ ਅਤੇ ਰੋਸ਼ਨੀ ਕਰਨ ਵਾਲੇ ਸਾਰੇ ਸਾਧਨ ਇਸ ਤਿਉਹਾਰ 'ਤੇ ਵਰਤੇ ਜਾਂਦੇ ਹਨ। ਬੱਚਿਆਂ ਨੂੰ ਇਸ ਤਿਉਹਾਰ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਰਹਿੰਦਾ ਹੈ।
ਇਹ ਤਿਉਹਾਰ ਸਾਨੂੰ ਸਾਰਿਆਂ ਨੂੰ, ਖਾਸ ਕਰਕੇ ਬੱਚਿਆਂ ਨੂੰ ਬੜੀ ਸਾਵਧਾਨੀ ਨਾਲ ਮਨਾਉਣਾ ਚਾਹੀਦਾ ਹੈ। ਇਸ ਲਈ ਕੁਝ ਧਿਆਨਯੋਗ ਗੱਲਾਂ ਹਨ¸
* ਸਭ ਤੋਂ ਪਹਿਲਾਂ ਪਟਾਕਿਆਂ ਅਤੇ ਦੂਜੀਆਂ ਜਲਣਸ਼ੀਲ ਚੀਜ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਵੱਡੇ-ਵੱਡੇ ਪਟਾਕਿਆਂ ਨੂੰ ਬੱਚਿਆਂ ਤੋਂ ਦੂਰ ਰੱਖ ਕੇ ਚਲਾਉਣਾ ਚਾਹੀਦਾ ਹੈ। ਆਤਿਸ਼ਬਾਜ਼ੀ ਆਪਣੇ ਹੀ ਨਹੀਂ, ਸਗੋਂ ਦੂਸਰਿਆਂ ਦੇ ਘਰ ਵਿਚ ਅੱਗ ਲਗਾ ਸਕਦੀ ਹੈ। ਇਸ ਲਈ ਬੱਚਿਆਂ ਦੇ ਨਾਲ ਰਹਿ ਕੇ ਹੀ ਪਟਾਕਿਆਂ ਦਾ ਮਜ਼ਾ ਲੈਣਾ ਚਾਹੀਦਾ ਹੈ। ਆਪਣਾ 6irst-1id 2ox ਜ਼ਰੂਰ ਨਾਲ ਰੱਖਣਾ ਚਾਹੀਦਾ ਹੈ।
* ਦੂਸਰੀ ਸਭ ਤੋਂ ਨੁਕਸਾਨ ਵਾਲੀ ਚੀਜ਼ ਮਠਿਆਈ ਹੈ। ਜਦੋਂ ਵੀ ਤੁਸੀਂ ਬਾਜ਼ਾਰ ਤੋਂ ਮਠਿਆਈ ਖਰੀਦੋ ਤਾਂ ਇਹ ਜਾਂਚ ਲਓ ਕਿ ਇਹ ਠੀਕ ਬਣੀ ਹੈ, ਸਾਫ-ਸੁਥਰੀ ਥਾਂ 'ਤੇ ਬਣੀ ਹੈ। ਉਸ ਥਾਂ 'ਤੇ ਮੱਖੀ, ਮੱਛਰ ਤਾਂ ਨਹੀਂ ਹਨ, ਨਕਲੀ ਦੁੱਧ ਅਤੇ ਖੋਏ ਤੋਂ ਬਣੀ ਮਠਿਆਈ ਨਾਲ ਅਸੀਂ ਬੀਮਾਰ ਹੋ ਸਕਦੇ ਹਾਂ।
* ਇਸ ਤਿਉਹਾਰ ਵਿਚ ਬਹੁਤ ਸਾਰੇ ਲੋਕ ਜੂਆ ਖੇਡਦੇ ਹਨ, ਨਸ਼ਾ ਕਰਦੇ ਹਨ। ਇਹ ਦੋਵੇਂ ਚੀਜ਼ਾਂ ਤੁਹਾਡੇ ਲਈ ਮੁਸੀਬਤ ਦਾ ਕਾਰਨ ਬਣ ਸਕਦੀਆਂ ਹਨ। ਇਸ ਕਾਰਨ ਹੀ ਲੜਾਈ-ਝਗੜੇ ਅਤੇ ਕਈ ਦੁਰਘਟਨਾਵਾਂ ਹੁੰਦੀਆਂ ਹਨ।
* ਇਸ ਤਿਉਹਾਰ 'ਤੇ ਭਗਵਾਨ ਨੂੰ ਯਾਦ ਕਰਦੇ ਸਮੇਂ ਆਪਣੇ ਮਾਤਾ-ਪਿਤਾ ਨੂੰ ਕਦੇ ਨਾ ਭੁੱਲੋ। ਉਨ੍ਹਾਂ ਨੂੰ ਪੂਰਾ ਸਨਮਾਨ ਦੇਣਾ ਚਾਹੀਦਾ ਹੈ। ਇਹ ਭਗਵਾਨ ਦੀ ਪੂਜਾ ਤੋਂ ਵੀ ਵੱਧ ਹੋ ਸਕਦੀ ਹੈ ਕਿਉਂਕਿ ਇਹ ਉਹ ਹੀ ਮਾਂ-ਬਾਪ ਹਨ, ਜੋ ਤੁਹਾਨੂੰ ਇਸ ਤਿਉਹਾਰ ਨੂੰ ਮਨਾਉਣ ਦੇ ਕਾਬਿਲ ਬਣਾਉਂਦੇ ਹਨ।
ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਜੋ ਪ੍ਰਸਿੱਧੀ ਮਿਲੀ, ਉਸ ਦਾ ਕਾਰਨ ਇਹੀ ਸੀ ਕਿ ਉਨ੍ਹਾਂ ਨੇ ਮਾਤਾ-ਪਿਤਾ ਦਾ ਕਹਿਣਾ ਮੰਨ ਕੇ 14 ਸਾਲ ਬਨਵਾਸ ਕੱਟਿਆ।
* ਸਰਕਾਰੀ ਕਰਮਚਾਰੀਆਂ ਨੂੰ ਚਾਹੀਦਾ ਹੈ ਕਿ ਉਹ ਰਿਸ਼ਵਤਖੋਰੀ ਤੋਂ ਦੂਰ ਰਹਿਣ। ਸਰਕਾਰ ਨੂੰ ਤੋਹਫਾ ਲੈਣਾ ਤੇ ਦੇਣਾ ਦੋਵਾਂ 'ਤੇ ਰੋਕ ਲਗਾਉਣੀ ਚਾਹੀਦੀ ਹੈ। ਇਹ ਤਿਉਹਾਰ ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰ ਨਾਲ ਬੈਠ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਘਰ ਵਿਚ ਖੁਸ਼ੀਆਂ ਆਉਣ ਅਤੇ ਅਗਲੀ ਦੀਵਾਲੀ ਦਾ ਇੰਤਜ਼ਾਰ ਰਹੇ।
ਮਾਮੂਲੀ ਨਾ ਸਮਝੋ ਗਰਦਨ ਦਾ ਦਰਦ
NEXT STORY