ਦੀਪਿਕਾ ਪਾਦੁਕੋਣ ਬੋਲਡ ਅਤੇ ਹੌਟ ਹੋਣ ਦੇ ਨਾਲ-ਨਾਲ ਬੇਹੱਦ ਖੂਬਸੂਰਤ ਵੀ ਹੈ। ਪਿਛਲੇ ਦੋ ਸਾਲਾਂ ਵਿਚ ਉਸ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ। ਫ਼ਿਲਮ 'ਗੋਲੀਓਂ ਕੀ ਰਾਸਲੀਲਾ : ਰਾਮਲੀਲਾ' ਲਈ ਉਸ ਨੂੰ ਬੈਸਟ ਐਕਟ੍ਰੈੱਸ ਦੇ ਅਵਾਰਡ ਨਾਲ ਵੀ ਨਿਵਾਜਿਆ ਗਿਆ। ਇਸ ਸਾਲ ਵੀ ਉਸ ਨੇ 'ਫਾਈਂਡਿੰਗ ਫੈਨੀ' ਵਰਗੀ ਹਿੱਟ ਫ਼ਿਲਮ ਦਿੱਤੀ ਹੈ, ਜਦਕਿ ਹੁਣ ਉਹ ਆਪਣੀ ਨਵੀਂ ਫ਼ਿਲਮ 'ਹੈਪੀ ਨਿਊ ਯੀਅਰ' ਨੂੰ ਲੈ ਕੇ ਚਰਚਾ ਵਿਚ ਹੈ। ਪੇਸ਼ ਹਨ ਦੀਪਿਕਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :-
* ਸਭ ਤੋਂ ਪਹਿਲਾਂ ਆਪਣੀ ਨਵੀਂ ਫ਼ਿਲਮ 'ਹੈਪੀ ਨਿਊ ਯੀਅਰ' ਬਾਰੇ ਦੱਸੋ।
—ਫਰਹਾ ਖਾਨ ਦੇ ਨਿਰਦੇਸ਼ਨ ਵਿਚ ਬਣੀ 'ਹੈਪੀ ਨਿਊ ਯੀਅਰ' ਨੂੰ ਰੈੱਡ ਚਿਲੀਜ਼ ਐਂਟਰਟੇਨਮੈਂਟ ਪ੍ਰਾ. ਲਿ. ਦੇ ਬੈਨਰ ਹੇਠ ਬਣਾਇਆ ਗਿਆ ਹੈ, ਜਿਸ ਵਿਚ ਡਾਂਸ, ਡਰਾਮਾ, ਰੋਮਾਂਸ, ਭਾਵੁਕਤਾ, ਕੁੱਟਮਾਰ, ਵੱਡੇ- ਵੱਡੇ ਸਟਾਰ ਅਤੇ ਉਹ ਸਭ ਕੁਝ ਹੈ, ਜੋ ਬਾਲੀਵੁੱਡ ਦੀ ਇਕ ਸਫਲ ਫ਼ਿਲਮ ਵਿਚ ਹੋਣਾ ਚਾਹੀਦੈ। ਅਸਲ ਵਿਚ, ਫਰਹਾ ਖਾਨ ਅਜਿਹੀਆਂ ਹੀ ਫ਼ਿਲਮਾਂ ਬਣਾਉਂਦੀ ਹੈ, ਜੋ ਵੱਧ ਤੋਂ ਵੱਧ ਲੋਕਾਂ ਨੂੰ ਪਸੰਦ ਆਉਣ। ਫਰਹਾ ਹਰ ਤਰ੍ਹਾਂ ਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਿਚ ਮਾਹਿਰ ਹੈ। ਉਨ੍ਹਾਂ ਦੀ 'ਹੈਪੀ ਨਿਊ ਯੀਅਰ' ਵੀ ਇਕ ਮਿਊਜ਼ੀਕਲ ਫ਼ਿਲਮ ਹੈ, ਜਿਸ ਵਿਚ ਮੇਰੇ ਇਲਾਵਾ ਸ਼ਾਹਰੁਖ ਖਾਨ, ਅਭਿਸ਼ੇਕ ਬੱਚਨ, ਬੋਮਨ ਈਰਾਨੀ, ਸੋਨੂੰ ਸੂਦ ਅਤੇ ਵਿਵਾਨ ਸ਼ਾਹ ਵਰਗੇ ਸਟਾਰ ਹਨ। ਫ਼ਿਲਮ ਵਿਚ ਜੈਕੀ ਸ਼ਰਾਫ ਖਲਨਾਇਕ ਦੇ ਕਿਰਦਾਰ ਵਿਚ ਹਨ। ਹਾਲਾਂਕਿ ਇਸ ਫ਼ਿਲਮ ਦੀ ਕਹਾਣੀ ਦਾ ਕੇਂਦਰ ਚੋਰੀ 'ਤੇ ਆਧਾਰਿਤ ਹੈ ਪਰ ਇਸ ਵਿਚ ਕੁਝ ਚੀਜ਼ਾਂ ਅਜਿਹੀਆਂ ਹਨ, ਜੋ ਇਸ ਸ਼ੈਲੀ ਦੀਆਂ ਬਾਕੀ ਫ਼ਿਲਮਾਂ ਤੋਂ ਇਸ ਫ਼ਿਲਮ ਨੂੰ ਵੱਖ ਕਰਦੀਆਂ ਹਨ। ਵਿਸ਼ਾਲ-ਸ਼ੇਖਰ ਨੇ ਫ਼ਿਲਮ ਦਾ ਸੰਗੀਤ ਦਿੱਤਾ ਹੈ। ਫ਼ਿਲਮ ਦੀ ਕਹਾਣੀ ਫਰਹਾ ਖਾਨ ਨੇ ਲਿਖੀ ਹੈ। ਇਹ ਫ਼ਿਲਮ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।
* ਪਿਛਲੇ ਸਾਲ ਤੁਸੀਂ ਸਫਲਤਾ ਦੀ ਨਵੀਂ ਮੰਜ਼ਿਲ ਨੂੰ ਛੂਹਿਆ। ਇਸ ਸਾਲ ਵੀ ਤੁਹਾਡੇ ਖਾਤੇ ਵਿਚ ਹਿੱਟ 'ਫਾਈਂਡਿੰਗ ਫੈਨੀ' ਹੈ। ਅਗਲੀ ਫ਼ਿਲਮ ਬਾਰੇ ਕੀ ਵਿਚਾਰ ਹੈ?
—ਮੈਂ ਬਾਲੀਵੁੱਡ ਵਿਚ ਡੈਬਿਊ ਵੀ ਛੇ ਸਾਲ ਪਹਿਲਾਂ ਨਿਰਦੇਸ਼ਕ ਫਰਹਾ ਖਾਨ ਦੀ ਫ਼ਿਲਮ 'ਓਮ ਸ਼ਾਂਤੀ ਓਮ' ਵਰਗੀ ਸੁਪਰਹਿੱਟ ਫ਼ਿਲਮ ਨਾਲ ਕੀਤਾ ਸੀ। ਇਕ ਲੰਬੇ ਗੈਪ ਤੋਂ ਬਾਅਦ ਫਰਹਾ ਨਾਲ 'ਹੈਪੀ ਨਿਊ ਯੀਅਰ' ਵਿਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ 'ਓਮ ਸ਼ਾਂਤੀ ਓਮ' ਅਤੇ 'ਚੇਨਈ ਐਕਸਪ੍ਰੈੱਸ' ਤੋਂ ਬਾਅਦ ਸ਼ਾਹਰੁਖ ਨਾਲ ਇਹ ਮੇਰੀ ਤੀਜੀ ਫ਼ਿਲਮ ਹੈ, ਜਿਸ ਕਾਰਨ ਮੈਂ ਕਾਫੀ ਉਤਸ਼ਾਹਿਤ ਹਾਂ।
* ਅੱਜ ਤੁਹਾਨੂੰ ਬਾਲੀਵੁੱਡ ਦੀ ਟੌਪ ਐਕਟ੍ਰੈੱਸ ਮੰਨਿਆ ਜਾਂਦਾ ਹੈ। ਇਸ ਮੁਕਾਮ ਨੂੰ ਹਾਸਲ ਕਰਕੇ ਕਿਵੇਂ ਮਹਿਸੂਸ ਕਰ ਰਹੇ ਹੋ?
—ਮੈਨੂੰ ਇੰਝ ਲੱਗਦੈ ਕਿ ਇਹ ਉਸ ਸਖਤ ਮਿਹਨਤ ਦਾ ਨਤੀਜਾ ਹੈ, ਜੋ ਮੈਂ ਹੁਣ ਤੱਕ ਕੀਤੀ ਹੈ। ਮੈਂ ਖੁਸ਼ਕਿਸਮਤ ਰਹੀ ਹਾਂ ਕਿ ਪਿਛਲੇ ਦੋ-ਤਿੰਨ ਸਾਲਾਂ ਵਿਚ ਮੈਨੂੰ ਜੋ ਫ਼ਿਲਮਾਂ ਮਿਲੀਆਂ ਹਨ, ਉਨ੍ਹਾਂ ਦੇ ਸਾਰੇ ਕਿਰਦਾਰ ਇਕ-ਦੂਜੇ ਤੋਂ ਕਾਫੀ ਵੱਖਰੇ ਰਹੇ ਹਨ। ਹੁਣ ਮੈਂ ਇਮੋਸ਼ਨਲੀ ਰਿਲੀਵ ਫੀਲ ਕਰ ਰਹੀ ਹਾਂ। ਹਾਲਾਂਕਿ ਪਿਛਲਾ ਕੁਝ ਸਮਾਂ ਮੇਰੇ ਲਈ ਇਮੋਸ਼ਨਲੀ, ਮੈਂਟਲੀ ਅਤੇ ਫਿਜ਼ੀਕਲੀ ਥਕਾਉਣ ਵਾਲਾ ਰਿਹਾ ਪਰ ਉਸ ਦੌਰਾਨ ਮੈਂ ਬਿਹਤਰੀਨ ਫ਼ਿਲਮਾਂ ਵਿਚ ਕੰਮ ਕੀਤਾ। ਉਂਝ ਮੈਨੂੰ ਕੰਮ ਵਿਚ ਰੁੱਝੀ ਰਹਿਣਾ ਬੇਹੱਦ ਪਸੰਦ ਹੈ। ਮੈਂ ਉਨ੍ਹਾਂ ਲੋਕਾਂ ਨੂੰ ਵੀ ਇਸ ਦਾ ਕ੍ਰੈਡਿਟ ਦੇਣਾ ਨਹੀਂ ਭੁੱਲਾਂਗੀ, ਜੋ ਇਸ ਦੌਰਾਨ ਲਗਾਤਾਰ ਮੇਰੇ ਨਾਲ ਜੁੜੇ ਰਹੇ। ਕੁਲ ਮਿਲਾ ਕੇ ਇਹ ਸਮਾਂ ਮੇਰੇ ਲਈ ਬੇਹੱਦ ਕ੍ਰੇਜ਼ੀ ਹੈ। ਉਂਝ ਮੈਂ ਉਨ੍ਹਾਂ ਲੋਕਾਂ 'ਚੋਂ ਹਾਂ, ਜੋ ਕਦੇ ਪਿਛਾਂਹ ਮੁੜ ਕੇ ਨਹੀਂ ਦੇਖਦੇ। ਮੇਰਾ ਕਲੀਅਰ ਫੰਡਾ ਹੈ ਕਿ ਜੋ ਹੋ ਗਿਆ, ਉਸ ਬਾਰੇ ਕੀ ਸੋਚਣਾ। ਜੋ ਹੋਣਾ ਹੈ, ਉਸ ਬਾਰੇ ਸੋਚੋ।
* ਸਫਲਤਾ ਦੇ ਇਸ ਪੜਾਅ 'ਤੇ ਅਸਫਲਤਾ ਕਿੰਨਾ ਕੁ ਡਰਾਉਂਦੀ ਹੈ?
—ਬਿਲਕੁਲ ਨਹੀਂ ਡਰਾਉਂਦੀ। ਮੈਨੂੰ ਪਤੈ ਕਿ ਇਕ ਨਾ ਇਕ ਦਿਨ ਇਹ ਹੋਣਾ ਹੈ। ਇਸ ਲਈ ਮੈਂ ਅਜਿਹੇ ਪਲਾਂ ਤੋਂ ਘਬਰਾਉਂਦੀ ਨਹੀਂ। ਲੋਕਾਂ ਨੂੰ ਕੀ ਪਸੰਦ ਹੈ ਅਤੇ ਕੀ ਨਹੀਂ, ਇਸ 'ਤੇ ਕਿਸੇ ਦਾ ਕਰੀਅਰ ਨਿਰਭਰ ਕਰਦਾ ਹੈ। ਨਾਲ ਹੀ ਦਰਸ਼ਕ, ਜੋ ਪਹਿਲਾਂ ਮੇਰੀਆਂ ਫ਼ਿਲਮਾਂ ਦੇਖਣਾ ਪਸੰਦ ਨਹੀਂ ਸਨ ਕਰਦੇ, ਹੁਣ ਪਸੰਦ ਕਰਨ ਲੱਗੇ ਹਨ। ਹੋ ਸਕਦੈ ਕਿ ਅਗਾਂਹ ਉਨ੍ਹਾਂ ਨੂੰ ਫਿਰ ਮੇਰੀਆਂ ਫ਼ਿਲਮਾਂ ਪਸੰਦ ਨਾ ਆਉਣ। ਮੇਰੇ ਅੰਦਰ ਸੈਂਸ ਆਫ ਰਿਐਲਿਟੀ ਹੈ ਅਤੇ ਮੈਂ ਜਾਣਦੀ ਹਾਂ ਕਿ ਹਮੇਸ਼ਾ ਮੇਰਾ ਕਰੀਅਰ ਟੌਪ 'ਤੇ ਨਹੀਂ ਰਹਿ ਸਕਦਾ।
* ਕਿਹੋ ਜਿਹੀਆਂ ਫ਼ਿਲਮਾਂ ਅਤੇ ਕਿਰਦਾਰਾਂ ਨੂੰ ਪਹਿਲ ਦੇ ਰਹੇ ਹੋ?
—ਲੀਕ ਤੋਂ ਹੱਟ ਕੇ ਫ਼ਿਲਮਾਂ ਕਰਨਾ ਚਾਹੁੰਦੀ ਹਾਂ। ਕਿਉਂਕਿ ਹੁਣ ਇੰਡਸਟਰੀ ਵਿਚ ਹਰ ਤਰ੍ਹਾਂ ਦੀ ਫ਼ਿਲਮ ਬਣ ਰਹੀ ਹੈ, ਅਜਿਹੇ ਵਿਚ ਮੈਂ ਖੁਸ਼ ਹਾਂ ਕਿ ਅੱਜ ਮੈਂ ਆਪਣੇ ਲਈ ਫ਼ਿਲਮਾਂ ਚੁਣ ਸਕਦੀ ਹਾਂ। ਉਂਝ ਤੁਹਾਨੂੰ ਦੱਸ ਦਿਆਂ ਕਿ ਫ਼ਿਲਮਾਂ ਵਿਚ ਕੰਮ ਮੈਂ ਪੈਸਿਆਂ ਖਾਤਰ ਨਹੀਂ ਕਰਦੀ। ਇਹੀ ਕਾਰਨ ਹੈ ਕਿ ਫ਼ਿਲਮ ਚੁਣਨ ਦੇ ਮਾਮਲੇ ਵਿਚ ਮੈਂ ਪੈਸੇ 'ਤੇ ਨਹੀਂ, ਸਗੋਂ ਫ਼ਿਲਮ ਦੀ ਸਕ੍ਰਿਪਟ 'ਤੇ ਧਿਆਨ ਦਿੰਦੀ ਹਾਂ।
* ਹੋਰ ਕਿਹੜੀਆਂ ਫ਼ਿਲਮਾਂ ਵਿਚ ਨਜ਼ਰ ਆ ਰਹੇ ਹੋ?
—ਸ਼ੁਜੀਤ ਸਰਕਾਰ ਦੀ ਪਿਤਾ ਅਤੇ ਧੀ ਦੇ ਰਿਸ਼ਤੇ 'ਤੇ ਆਧਾਰਿਤ ਫ਼ਿਲਮ 'ਪਿਕੂ', ਰਜਨੀਕਾਂਤ ਨਾਲ 'ਰਾਣਾ', ਸੰਜੇ ਲੀਲਾ ਭੰਸਾਲੀ ਦੀ ਬੜੇ ਚਿਰ ਤੋਂ ਉਡੀਕੀ ਜਾ ਰਹੀ ਫ਼ਿਲਮ 'ਬਾਜੀਰਾਵ ਮਸਤਾਨੀ' ਅਤੇ 'ਤਮਾਸ਼ਾ' ਵਿਚ ਰੌਕਸਟਾਰ ਰਣਬੀਰ ਕਪੂਰ ਮੇਰੇ ਹੀਰੋ ਹਨ।
* ਤੁਹਾਡੀ ਇਕ ਤਸਵੀਰ 'ਤੇ ਕਾਫੀ ਵਿਵਾਦ ਹੋਇਆ। ਕੀ ਕਹੋਗੇ?
—ਜਦੋਂ ਲੋਕ ਕਿਰਦਾਰ ਦੀ ਬਜਾਏ ਉਸ ਨੂੰ ਨਿਭਾਅ ਰਹੀ ਅਦਾਕਾਰਾ 'ਤੇ ਉਂਗਲੀ ਚੁੱਕਦੇ ਹਨ ਤਾਂ ਮੈਨੂੰ ਬੇਹੱਦ ਤਕਲੀਫ ਹੁੰਦੀ ਹੈ। ਮੈਂ ਚਾਹੁੰਦੀ ਹਾਂ ਕਿ ਲੋਕ ਅਭਿਨੇਤਰੀਆਂ ਨੂੰ ਵੀ ਆਮ ਔਰਤਾਂ ਵਰਗਾ 'ਸਨਮਾਨ' ਦੇਣ। ਹਾਲਾਂਕਿ ਮੈਂ ਆਪਣੇ ਪ੍ਰੋਫੈਸ਼ਨ ਤੋਂ ਅਣਜਾਣ ਨਹੀਂ ਹਾਂ, ਜੋ ਮੈਥੋਂ ਬਹੁਤ ਕੁਝ ਚਾਹੁੰਦਾ ਹੈ। ਇਸ ਨੂੰ ਕਿਸੇ ਵੀ ਰੂਪ ਵਿਚ ਹਵਾ ਦੇਣਾ ਬਿਲਕੁਲ ਵੀ ਠੀਕ ਨਹੀਂ।
ਕਦੇ ਲੇਟ ਨਹੀਂ ਹੁੰਦੀ ਬੁਲੇਟ ਟ੍ਰੇਨ
NEXT STORY