ਮਸ਼ਹੂਰ ਫਿਲਮ ਨਿਰਦੇਸ਼ਕ ਜੇ. ਪੀ. ਦੱਤਾ ਅਤੇ ਆਪਣੇ ਦੌਰ ਦੀ ਲੋਕਪ੍ਰਿਯ ਅਭਿਨੇਤਰੀ ਬਿੰਦਿਆ ਗੋਸਵਾਮੀ ਦੀ ਬੇਟੀ ਨਿਧੀ ਦੱਤਾ ਵੀ ਹੁਣ ਆਪਣੀ ਮਾਂ ਦੇ ਨਕਸ਼ੇ ਕਦਮ 'ਤੇ ਚੱਲਣ ਦੀ ਤਿਆਰੀ ਕਰ ਚੁੱਕੀ ਹੈ ਅਤੇ ਜਲਦੀ ਹੀ ਫਿਲਮ 'ਜੀ ਭਰ ਕੇ ਜੀ ਲੇ' ਤੋਂ ਸੁਨਹਿਰੀ ਪਰਦੇ 'ਤੇ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ ਦਾ ਨਿਰਮਾਣ ਉਸ ਦੇ ਪਿਤਾ ਜੇ. ਪੀ. ਦੱਤਾ ਨੌਜਵਾਨਾਂ 'ਤੇ ਕੇਂਦਰਿਤ ਫਿਲਮ ਬਣਾਉਣ ਲਈ ਸਥਾਪਿਤ ਆਪਣੇ ਬੈਨਰ ਜੇ. ਬੀ. ਜੀਨ ਦੇ ਤਹਿਤ ਆਪਣੀ ਬੇਟੀ ਨੂੰ ਲਾਂਚ ਕਰਨ ਲਈ ਕਰ ਰਹੇ ਹਨ, ਜਿਸ ਨੂੰ ਬਿਨੋਏ ਗਾਂਧੀ ਨਿਰਦੇਸ਼ਿਤ ਕਰ ਰਹੇ ਹਨ।
ਨਿਧੀ ਨੇ ਜਦ ਇਕ ਦਿਨ ਲੰਚ ਦੌਰਾਨ ਪਿਤਾ ਨੂੰ ਕਿਹਾ ਕਿ ਫਿਲਮ 'ਉਮਰਾਵ ਜਾਨ' 'ਚ ਉਨ੍ਹਾਂ ਨੂੰ (ਜੇ.ਪੀ. ਦੱਤਾ) ਨਿਰਦੇਸ਼ਨ 'ਚ ਬਤੌਰ ਸੈਵੇਂਥ ਅਸਿਸਟੈਂਟ ਮਦਦ ਕਰਨ ਤੋਂ ਬਾਅਦ ਉਹ ਹੀਰੋਇਨ ਬਣਨਾ ਚਾਹੁੰਦੀ ਸੀ ਤਾਂ ਉਹ ਹੈਰਾਨ ਰਹਿ ਗਏ। ਭਾਵੇਂ ਨਿਧੀ ਦਾ ਕਹਿਣਾ ਹੈ ਕਿ ਆਪਣੀ ਮਾਂ ਦੀ ਤਰ੍ਹਾਂ ਅਭਿਨੇਤਰੀ ਬਣਨ ਦਾ ਸੁਪਨਾ ਉਹ ਲੰਬੇ ਸਮੇਂ ਤੋਂ ਦੇਖ ਰਹੀ ਹੈ।
ਹੱਸਦੇ ਹੋਏ ਕਹਿੰਦੀ ਹੈ,''ਦੋ ਸਾਲ ਦੀ ਉਮਰ 'ਚ ਡਾਈਪਰ ਪਹਿਨੀ ਹੋਈ ਮੈਂ 'ਛੈਇਆਂ ਛੈਇਆਂ' 'ਤੇ ਨੱਚਣ ਲੱਗੀ ਸੀ। ਮੈਂ ਹਮੇਸ਼ਾ ਤੋਂ ਡ੍ਰਾਮਾ ਕਵੀਨ ਰਹੀ ਹਾਂ, ਮੇਰੇ ਲਈ ਲਟਕੇ-ਝਟਕੇ ਲਗਾਉਣਾ ਖੱਬੇ ਹੱਥ ਦੀ ਖੇਡ ਹੈ।''
ਆਪਣੀ ਡੈਬਿਊ ਫਿਲਮ 'ਜੀ ਭਰ ਕੇ ਜੀ ਲੇ' 'ਚ ਉਸ ਦੇ ਆਪੋਜ਼ਿਟ ਡੈਬਿਊ ਕਰ ਰਿਹਾ ਹੀਰੋ ਨਫੀਸਾ ਅਲੀ ਦਾ ਬੇਟਾ ਅਜੀਤ ਸੋਢੀ ਹੈ। ਜੇ. ਪੀ. ਦੱਤਾ ਨੇ ਅਜੀਤ ਨੂੰ ਪਹਿਲਾਂ ਆਪਣੀ ਫਿਲਮ 'ਬਾਰਡਰ 2' ਦੇ ਲਈ ਸਾਈਨ ਕੀਤਾ ਸੀ ਪਰ ਉਸ ਦੇ ਠੱਪ ਪੈ ਜਾਣ ਨਾਲ ਉਸ ਨੂੰ ਇਸ ਫਿਲਮ 'ਚ ਲਾਂਚ ਕੀਤਾ ਜਾ ਰਿਹਾ ਹੈ।
ਆਪਣੇ ਦਾਦਾ ਸਕ੍ਰਿਪਟ ਰਾਈਟਰ ਓ. ਪੀ. ਦੱਤਾ ਦੇ ਦਿਹਾਂਤ ਤੋਂ ਬਾਅਦ ਨਿਧੀ ਪੈਰਿਸ ਤੋਂ ਮੁੰਬਈ ਪਰਤ ਆਈ ਜਿੱਥੇ ਉਹ ਫਿਲਮ ਨਿਰਮਾਣ ਦਾ ਕੋਰਸ ਕਰ ਰਹੀ ਸੀ। ਨਿਧੀ ਦਾ ਕਹਿਣਾ ਹੈ ਕਿ ਆਪਣੀ ਡੈਬਿਊ ਫਿਲਮ 'ਚ ਉਹ ਟ੍ਰੈਵਲ ਬਲਾਗਰ ਦੀ ਭੂਮਿਕਾ 'ਚ ਹੈ, ਜਿਸ ਦੀ ਕਹਾਣੀ ਦੋਸਤੀ ਅਤੇ ਪਿਆਰ ਬਾਰੇ ਹੈ। ਫਿਲਮ ਮੁੰਬਈ, ਗੋਆ, ਹਾਂਪੀ ਅਤੇ ਰੋਮਾਨੀਆ 'ਚ ਇਕ ਰੋਡ ਟ੍ਰਿਪ ਦੇ ਰੂਪ 'ਚ ਫਿਲਮਾਈ ਜਾ ਰਹੀ ਹੈ।
ਉਂਝ ਕੈਮਰੇ ਦਾ ਸਾਹਮਣਾ ਕਰਨ ਤੋਂ ਪਹਿਲਾਂ ਨਿਧੀ ਨੂੰ ਆਪਣਾ ਭਾਰ 20 ਕਿੱਲੋ ਘੱਟ ਕਰਨਾ ਪਿਆ। ਫਿਲਮ ਸ਼ੁਰੂ ਹੋਣ ਤੋਂ 6 ਦਿਨ ਪਹਿਲਾਂ ਉਸ ਦੀਆਂ ਲੱਤਾਂ ਟੁੱਟ ਗਈਆਂ ਸਨ ਪਰ ਫਿਰ ਵੀ ਉਸ ਨੇ ਪੇਟ ਦੀਆਂ ਕਸਰਤਾਂ ਜਾਰੀ ਰੱਖੀਆਂ। ਉਸ ਦੇ ਅਨੁਸਾਰ ਉਸ ਦੇ ਦਾਦਾ, ਪਿਤਾ ਅਤੇ ਮਾਂ ਬੀਤੇ 62 ਸਾਲ ਤੋਂ ਫਿਲਮ ਨਗਰੀ 'ਚ ਸਰਗਰਮ ਰਹੇ ਹਨ ਅਤੇ ਹੁਣ ਉਹ ਆਪਣੇ ਪਰਿਵਾਰ ਦੀ ਰਵਾਇਤ ਨੂੰ ਅੱਗੇ ਵਧਾ ਕੇ ਖੁਸ਼ ਹੈ।
'ਟਾਮਬੁਆਏ' ਸੀ ਮੈਰਿਸਾ
NEXT STORY