ਅਮੇਰਿਕੀ ਮਾਡਲ-ਅਭਿਨੇਤਰੀ ਮੈਰਿਸਾ ਮਿਲਰ ਦੀ ਫੋਟੋ ਮਸ਼ਹੂਰ ਮੈਗਜ਼ੀਨ ਸਪੋਰਟਸ ਇਲੁਸਟ੍ਰੇਟੇਡ ਦੇ ਸਵਿਮਸੂਟ ਅੰਕ 'ਤੇ ਕਈ ਵਾਰ ਹੌਟ ਬਿਕਨੀ 'ਚ ਛਪ ਚੁੱਕੀ ਹੈ। ਨਾਲ ਹੀ ਉਸ ਨੂੰ ਮਹਿਲਾ ਅੰਡਰ ਗਾਰਮੈਂਟਸ ਲਈ ਮਸ਼ਹੂਰ ਡਿਜ਼ਾਈਨਰ ਵਿਕਟੋਰੀਆਜ਼ ਸੀਕ੍ਰੇਟ ਦੇ ਲਈ ਮਾਡਲਿੰਗ ਕਰਨ ਲਈ ਕਾਫੀ ਲੋਕਪ੍ਰਿਯਤਾ ਮਿਲੀ ਹੈ। ਬੇਹੱਦ ਆਕਰਸ਼ਕ ਫਿਗਰ ਅਤੇ ਨਸ਼ੀਲੀ ਅੱਖਾਂ ਵਾਲੀ ਅਮੇਰਿਕੀ ਸੁੰਦਰੀ ਦੁਨੀਆ ਭਰ 'ਚ ਇਕ ਸੈਕਸ ਸਿੰਬਲ ਦੇ ਰੂਪ 'ਚ ਵੀ ਮਸ਼ਹੂਰ ਰਹੀ ਹੈ ਅਤੇ ਕਈ ਸਰਵੇਖਣਾਂ 'ਚ ਹੌਟ 100 ਅਤੇ ਸੈਕਸੀਏਟ ਮਹਿਲਾਵਾਂ ਦੀ ਸੂਚੀ 'ਚ ਪਹਿਲਾ ਸਥਾਨ ਦਿੱਤਾ ਜਾਂਦਾ ਰਿਹਾ ਹੈ।
ਖਾਸ ਗੱਲ ਹੈ ਕਿ ਅਮੇਰਿਕੀ ਸੂਬੇ ਕੈਲੀਫੋਰਨੀਆ ਦੇ ਸਾਂਤਾ ਕਰੂਜ 'ਚ ਰਹਿਣ ਵਾਲੀ ਮੈਰਿਸਾ ਦਾ ਬਚਪਨ 'ਚ ਸੁਭਾਅ ਇਕ ਟਾਮਬੁਆਏ ਜਿਹਾ ਸੀ, ਉਸ ਦੇ ਜ਼ਿਆਦਾਤਰ ਦੋਸਤ ਮੁੰਡੇ ਸਨ ਅਤੇ ਉਸ 'ਚ ਕੁੜੀਆਂ ਵਾਲੀ ਕੋਈ ਗੱਲ ਨਹੀਂ ਸੀ ਇਥੋਂ ਤਕ ਕਿ ਉਹ ਵੱਡੇ ਅਕਾਰ ਦੀ ਟੀ-ਸ਼ਰਟ ਪਹਿਨਣਦੀ ਸੀ।
ਉਸ 'ਚ ਇਕ ਸਫਲ ਮਾਡਲ ਦੀਆਂ ਖੂਬੀਆਂ ਨੂੰ ਸਭ ਤੋਂ ਪਹਿਲਾਂ 16 ਸਾਲ ਦੀ ਉਮਰ 'ਚ ਦੋ ਇਤਾਲਵੀ ਮਾਡਲਿੰਗ ਏਜੰਟਾਂ ਨੇ ਪਛਾਣਿਆ। ਜਿਨ੍ਹਾਂ ਨੇ ਉਸ ਨੂੰ ਸਾਂਨ ਫ੍ਰਾਂਸਿਸਕੋ 'ਚ ਇਕ ਕੈਫੇ 'ਚ ਦੇਖਿਆ ਸੀ। ਉਨ੍ਹਾਂ ਨੇ ਉਸ ਦੀ ਮਾਂ ਨਾਲ ਗੱਲ ਕਰਕੇ ਉਸ ਨੂੰ ਮਾਡਲਿੰਗ ਜਗਤ 'ਚ ਕੰਮ ਦਿਵਾਇਆ ਅਤੇ ਛੇਤੀ ਹੀ ਉਹ ਪ੍ਰਸਿੱਧ ਹੋ ਗਈ ਅਤੇ ਉਹ ਸੁਪਰ ਮਾਡਲ ਬਣ ਗਈ। ਸਭ ਤੋਂ ਵੱਧ ਪ੍ਰਸਿੱਧੀ ਉਸ ਨੂੰ ਮਹਿਲਾ ਅੰਡਰ ਗਾਰਮੈਂਟਸ ਤਿਆਰ ਕਰਨ ਵਾਲੀ ਦੁਨੀਆ ਦੀ ਸਭ ਤੋਂ ਮਸ਼ਹੂਰ ਕੰਪਨੀ ਵਿਕਟੋਰੀਆਜ਼ ਸੀਕ੍ਰੇਟ ਦੀ ਏਂਜਲ (ਕੰਪਨੀ ਦੇ ਲਈ ਮਾਡਲਿੰਗ ਕਰਨ ਵਾਲੀ ਸੁਪਰ ਮਾਡਲ ਨੂੰ ਵਿਕਟੋਰੀਆਜ਼ ਏਂਜਲ ਯਾਨੀ ਪਰੀ ਕਿਹਾ ਜਾਂਦਾ ਹੈ) ਬਣਨ 'ਤੇ ਮਿਲੀ ਸੀ।
ਪਿੱਛੇ ਮੁੜ ਕੇ ਨਹੀਂ ਦੇਖਦੀ : ਦੀਪਿਕਾ ਪਾਦੁਕੋਣ
NEXT STORY