ਮੁੰਬਈ- ਸੰਨੀ ਲਿਓਨ ਉਂਝ ਤਾਂ ਕਾਫੀ ਕੂਲ ਰਹਿੰਦੀ ਹੈ ਪਰ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜਿਸ ਨਾਲ ਉਸ ਨੂੰ ਗੁੱਸਾ ਆ ਜਾਂਦਾ ਹੈ। ਸੰਨੀ ਲਿਓਨ ਦੀ ਲੋਕਪ੍ਰਿਅਤਾ ਨੂੰ ਅਸਲ 'ਚ ਕੁਝ ਲੋਕ ਹਜ਼ਮ ਨਹੀਂ ਕਰ ਰਹੇ, ਜਿਸ ਕਾਰਨ ਉਸ ਦੇ ਖਿਲਾਫ ਉਲਟੀ-ਸਿੱਧੀ ਖਬਰ ਸੁਣਨ ਨੂੰ ਮਿਲਦੀ ਹੈ। ਪਿਛਲੇ ਦਿਨੀਂ ਇਕ ਖਬਰ ਆਈ ਸੀ ਕਿ ਇਮਰਾਨ ਹਾਸ਼ਮੀ ਨੇ ਇਸ ਪੋਰਨ ਸਟਾਰ ਨਾ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਅਸਲ 'ਚ ਇਮਰਾਨ ਹਾਸ਼ਮੀ ਦੀ ਫਿਲਮ ਉਂਗਲੀ ਲਈ ਇਕ ਪ੍ਰੋਮੋਸ਼ਨਲ ਡਾਂਸ ਸ਼ੂਟ ਕੀਤਾ ਜਾਣਾ ਸੀ, ਜਿਸ ਲਈ ਸੰਨੀ ਲਿਓਨ ਦੀ ਚਰਚਾ ਹੋ ਰਹੀ ਸੀ ਪਰ ਜਦੋਂ ਇਹ ਗੱਲ ਇਮਰਾਨ ਹਾਸ਼ਮੀ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਸਾਫ ਮਨ੍ਹਾ ਕਰ ਦਿੱਤਾ। ਸੂਤਰਾਂ ਮੁਤਾਬਕ ਇਮਰਾਨ ਹਾਸ਼ਮੀ ਹੁਣ ਆਪਣੀ ਆਵਾਰਾ ਕਿਸਮ ਦੇ ਬੈਡ ਬੁਆਏ ਤੇ ਸੀਰੀਅਲ ਕਿੱਸਰ ਦੀ ਇਮੇਜ ਦੀ ਲੁੱਕ ਤੋਂ ਬਾਹਰ ਆਉਣਾ ਚਾਹੁੰਦੇ ਹਨ ਤੇ ਇਹੀ ਵਜ੍ਹਾ ਸੀ ਕਿ ਇਮਰਾਨ ਨੇ ਸੰਨੀ ਲਿਓਨ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ।
ਹਾਲਾਂਕਿ ਇਸ ਸਬੰਧੀ ਸੰਨੀ ਲਿਓਨ ਦੇ ਪਤੀ ਡੈਨੀਅਲ ਦਾ ਕਹਿਣਾ ਹੈ ਕਿ ਇਹ ਸਾਰੀਆਂ ਗੱਲਾਂ ਬਕਵਾਸ ਹਨ। ਡੈਨੀਅਲ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਪਰ ਡੇਟਸ ਕਾਰਨ ਉਨ੍ਹਾਂ ਨੇ ਇਸ ਲਈ ਮਨ੍ਹਾ ਕਰ ਦਿੱਤਾ। ਸੰਨੀ ਇਨ੍ਹੀਂ ਦਿਨੀਂ ਥਾਈਲੈਂਡ 'ਚ ਆਪਣੀ ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
C
ਰਿਤਿਕ ਨਾਲ ਵੱਖ ਹੋਣ ਤੋਂ ਬਾਅਦ ਪਹਿਲੀ ਵਾਰੀ ਸੁਜ਼ੈਨ ਨੇ ਮਨਾਇਆ ਜਨਮ ਦਿਨ (ਦੇਖੋ ਤਸਵੀਰਾਂ)
NEXT STORY