ਕਾਫੀ ਸਮੇਂ ਤੱਕ ਅਸਫਲਤਾ ਸਹਿਣ ਕਾਰਨ ਸਮੀਖਿਅਕਾਂ ਅਤੇ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਰਿਹਾ ਅਭਿਸ਼ੇਕ ਬੱਚਨ ਅੱਜਕਲ ਆਤਮ-ਵਿਸ਼ਵਾਸ ਨਾਲ ਲਬਰੇਜ਼ ਨਜ਼ਰ ਆ ਰਿਹਾ ਹੈ। ਉਸ ਦੇ ਆਤਮ-ਵਿਸ਼ਵਾਸ ਦਾ ਕਾਰਨ ਉਸ ਦੀ ਪਿਛਲੀ ਫ਼ਿਲਮ 'ਧੂਮ-3' ਦੀ ਸੁਪਰ ਸਫਲਤਾ ਤਾਂ ਹੈ ਹੀ, ਨਵੀਂ ਫ਼ਿਲਮ 'ਹੈਪੀ ਨਿਊ ਯੀਅਰ' ਵੀ ਹੈ, ਜਿਸ ਵਿਚ ਇਕ ਵਾਰ ਫਿਰ ਉਸ ਨੂੰ ਸ਼ਾਹਰੁਖ ਖਾਨ ਨਾਲ ਸਕ੍ਰੀਨ ਸ਼ੇਅਰ ਕਰਨ ਦਾ ਮੌਕਾ ਮਿਲਿਆ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :-
* ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਹੌਸਲੇ ਲਈ ਸਫਲ ਹੋਣਾ ਲਾਜ਼ਮੀ ਹੈ?
—ਬਿਲਕੁਲ ਕਿਉਂਕਿ ਅਸਫਲਤਾ ਅਜਿਹੀ ਚੀਜ਼ ਹੈ, ਜੋ ਤੁਹਾਡੀ ਪ੍ਰਤਿਭਾ ਨੂੰ ਠੇਸ ਪਹੁੰਚਾਉਂਦੀ ਹੈ। ਜੇਕਰ ਤੁਸੀਂ ਵਾਰ-ਵਾਰ ਅਸਫਲ ਹੁੰਦੇ ਹੋ ਤਾਂ ਤੁਹਾਡੇ ਅੰਦਰ ਦੀ ਪ੍ਰਤਿਭਾ ਕਟਹਿਰੇ ਵਿਚ ਆ ਜਾਂਦੀ ਹੈ। ਇਸ ਦੇ ਉਲਟ ਸਫਲਤਾ ਨਾਲ ਤੁਹਾਨੂੰ ਵਧੇਰੇ ਐਨਰਜੀ ਮਿਲਦੀ ਹੈ, ਜੋ ਤੁਹਾਡੇ ਮਾਮੂਲੀ ਯਤਨ ਨੂੰ ਵੀ ਵਿਆਪਕ ਸਰੂਪ ਪ੍ਰਦਾਨ ਕਰਦੀ ਹੈ। ਕਈ ਵਾਰ ਇੰਝ ਹੁੰਦਾ ਹੈ, ਜਦੋਂ ਤੁਸੀਂ ਬਹੁਤ ਮਿਹਨਤ ਕਰਦੇ ਹੋ ਅਤੇ ਪਰਦੇ 'ਤੇ ਤੁਹਾਡੀ ਉਹ ਮਿਹਨਤ ਨਜ਼ਰ ਵੀ ਆਉਂਦੀ ਹੈ ਪਰ ਫ਼ਿਲਮ ਫਲਾਪ ਹੋ ਜਾਂਦੀ ਹੈ ਤਾਂ ਨਿਰਾਸ਼ਾ ਤੁਹਾਡੇ 'ਤੇ ਹਾਵੀ ਹੋ ਜਾਂਦੀ ਹੈ। ਇਹ ਨਿਰਾਸ਼ਾ ਹੀਣਭਾਵਨਾ ਨੂੰ ਜਨਮ ਦਿੰਦੀ ਹੈ, ਜੋ ਇਕ ਕਲਾਕਾਰ ਦੇ ਕਰੀਅਰ ਲਈ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੁੰਦੀ। ਮੈਨੂੰ ਯਾਦ ਹੈ ਜਦੋਂ ਸਾਡੇ ਕੰਮ ਅਤੇ ਮਿਹਨਤ ਨੂੰ ਸਿਫਤ ਮਿਲਣ ਦੇ ਬਾਵਜੂਦ 'ਰਾਵਣ' ਅਸਫਲ ਹੋ ਗਈ ਤਾਂ ਅੰਦਰੋਂ ਅਸੀਂ ਲੱਗਭਗ ਟੁੱਟ ਜਿਹੇ ਗਏ ਸਾਂ ਪਰ ਬਾਅਦ ਵਿਚ 'ਬੋਲ ਬੱਚਨ' ਦੀ ਸਫਲਤਾ ਨਾਲ ਹੌਸਲਾ ਮਿਲਿਆ। ਉਸ ਪਿੱਛੋਂ 'ਧੂਮ-3' ਦੀ ਸੁਪਰ ਸਫਲਤਾ ਨਾਲ ਖੁਦ 'ਤੇ ਹੋਰ ਭਰੋਸਾ ਵਧਿਆ।
* ਕਿਸੇ ਫ਼ਿਲਮ ਦੀ ਸਫਲਤਾ ਲਈ ਕਿਹੜੀ ਚੀਜ਼ ਜ਼ਰੂਰੀ ਹੁੰਦੀ ਹੈ?
—ਸੱਚ ਕਹਾਂ ਤਾਂ ਬਾਕਸ ਆਫਿਸ 'ਤੇ ਫ਼ਿਲਮ ਦੀ ਸਫਲਤਾ ਦੀ ਗਾਰੰਟੀ ਕੋਈ ਨਹੀਂ ਦੇ ਸਕਦਾ। ਮੈਂ ਤਾਂ ਇਹ ਵੀ ਨਹੀਂ ਕਹਿ ਸਕਦਾ ਕਿ ਕਿਸੇ ਫ਼ਿਲਮ ਵਿਚ ਦਰਸ਼ਕਾਂ ਨੂੰ ਮੇਰਾ ਕੰਮ ਪਸੰਦ ਆਏਗਾ ਜਾਂ ਨਹੀਂ ਪਰ ਫ਼ਿਲਮ ਬਣਾਉਣ ਦੀ ਇਸ ਪੂਰੀ ਪ੍ਰਕਿਰਿਆ ਵਿਚ ਮੈਂ ਸਿਰਫ ਇਕ ਗੱਲ ਦੀ ਗਾਰੰਟੀ ਦੇ ਸਕਦਾ ਹਾਂ ਕਿ ਫ਼ਿਲਮ ਨਾਲ ਜੁੜੀਆਂ ਸਾਰੀਆਂ ਚੰਗੀਆਂ ਯਾਦਾਂ ਮੇਰੇ ਕੋਲ ਹੋਣ। ਅਸਲ ਵਿਚ ਮੈਂ ਜਦੋਂ ਵੀ ਕਿਸੇ ਫ਼ਿਲਮ ਦੇ ਸੈੱਟ 'ਤੇ ਜਾਂਦਾ ਹਾਂ ਤਾਂ ਉਥੇ ਸਾਰੇ ਮੇਰੇ ਦੋਸਤ ਹੁੰਦੇ ਹਨ। ਕਿਸੇ ਨਿਊਕਮਰ ਨਾਲ ਵੀ ਮੈਂ ਛੇਤੀ ਹੀ ਦੋਸਤੀ ਕਰ ਲੈਂਦਾ ਹਾਂ। ਮੇਰਾ ਮੰਨਣੈ ਕਿ ਜਦੋਂ ਮੈਂ ਜਾਂ ਫ਼ਿਲਮ ਨਾਲ ਜੁੜੇ ਲੋਕ ਫ਼ਿਲਮ ਬਣਾਉਣ ਦੀ ਪ੍ਰਕਿਰਿਆ ਬਾਰੇ ਸੋਚੀਏ ਤਾਂ ਉਨ੍ਹਾਂ ਕੋਲ ਉਸ ਨਾਲ ਜੁੜੀਆਂ ਚੰਗੀਆਂ ਯਾਦਾਂ ਹੋਣ। ਮੈਂ ਬਸ ਇਸੇ ਗੱਲ ਦੀ ਗਾਰੰਟੀ ਲੈ ਸਕਦਾ ਹਾਂ। ਜਿਥੋਂ ਤੱਕ ਕਿਸੇ ਫ਼ਿਲਮ ਦੀ ਅਸਫਲਤਾ ਦਾ ਸਵਾਲ ਹੈ ਤਾਂ ਭਾਵੇਂ ਮੇਰੀ ਕੋਈ ਫ਼ਿਲਮ ਨਾ ਚੱਲੀ ਹੋਵੇ ਪਰ ਕੋਈ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਉਸ ਫ਼ਿਲਮ ਨੂੰ ਬਣਾਉਂਦਿਆਂ ਮਜ਼ਾ ਨਹੀਂ ਆਇਆ। ਉਂਝ ਵੀ ਇਹ ਸੋਚ ਜਿਊਣਾ ਥੋੜ੍ਹਾ ਸੌਖਾ ਕਰ ਦਿੰਦੀ ਹੈ।
* ਤੁਹਾਡੇ ਕਰੀਅਰ ਵਿਚ 'ਧੂਮ' ਸੀਰੀਜ਼ ਦੀਆਂ ਫ਼ਿਲਮਾਂ ਦਾ ਕਿੰਨਾ ਕੁ ਮਹੱਤਵ ਹੈ?
— ਬਹੁਤ ਮਹੱਤਵ ਹੈ ਕਿਉਂਕਿ ਇਸ ਸੀਰੀਜ਼ ਦੀਆਂ ਹੁਣ ਤੱਕ ਆਈਆਂ ਤਿੰਨਾਂ ਫ਼ਿਲਮਾਂ ਵਿਚ ਲੀਡ ਕਿਰਦਾਰ ਭਾਵੇਂ ਬਦਲਦਾ ਰਿਹਾ ਹੋਵੇ ਪਰ ਮੈਂ ਇਸ ਵਿਚ ਸਥਾਈ ਰੂਪ 'ਚ ਟਿਕਿਆ ਹੋਇਆ ਹਾਂ। ਇਸ ਦੇ ਲਈ ਯਸ਼ਰਾਜ ਕੈਂਪ ਅਤੇ ਆਦਿਤੱਯ ਚੋਪੜਾ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੇਰੇ 'ਤੇ ਇੰਨਾ ਭਰੋਸਾ ਕੀਤਾ। ਮੇਰੇ ਲਈ ਇਹ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਕਿਉਂਕਿ ਆਮ ਤੌਰ 'ਤੇ ਜਦੋਂ ਕਿਸੇ ਫ਼ਿਲਮ ਦਾ ਸੀਕਵਲ ਬਣਾਇਆ ਜਾਂਦਾ ਹੈ ਤਾਂ ਉਸ ਦੀ ਓਰਿਜਨਲ ਫ਼ਿਲਮ ਦੇ ਕੁਝ ਕਲਾਕਾਰਾਂ ਨੂੰ ਬਦਲ ਦਿੱਤਾ ਜਾਂਦਾ ਹੈ। 'ਧੂਮ' ਸੀਰੀਜ਼ ਦੀਆਂ ਫ਼ਿਲਮਾਂ ਵੀ ਇਸ ਰਵਾਇਤ ਦਾ ਬਦਲ ਨਹੀਂ ਹਨ। ਇਸ ਸੀਰੀਜ਼ ਵਿਚ ਸਿਰਫ ਖਲਨਾਇਕ ਅਤੇ ਨਾਇਕਾ ਨੂੰ ਹੀ ਬਦਲਿਆ ਜਾ ਰਿਹਾ ਹੈ, ਜਦਕਿ ਮੈਂ ਅਤੇ ਉਦੈ ਚੋਪੜਾ ਇਸ ਦੀ ਹਰ ਸੀਰੀਜ਼ ਵਿਚ ਜੈ ਦੀਕਸ਼ਿਤ ਅਤੇ ਅਲੀ ਅਕਬਰ ਦੇ ਆਪਣੇ ਪੁਰਾਣੇ ਕਿਰਦਾਰਾਂ ਵਿਚ ਹੀ ਸਥਾਈ ਰੂਪ 'ਚ ਨਜ਼ਰ ਆਉਂਦੇ ਰਹੇ ਹਾਂ।
* ਤੁਸੀਂ ਸ਼ਾਹਰੁਖ ਖਾਨ ਅਤੇ ਆਮਿਰ ਖਾਨ ਦੋਹਾਂ ਨਾਲ ਕੰਮ ਕੀਤਾ ਹੈ। ਕਿਹੋ ਜਿਹਾ ਅਨੁਭਵ ਰਿਹਾ?
— ਆਮਿਰ ਅਤੇ ਸ਼ਾਹਰੁਖ ਵਰਗੇ ਕਲਾਕਾਰਾਂ ਨਾਲ ਕੰਮ ਕਰਨਾ ਕਿਸਮਤ ਦੀ ਗੱਲ ਹੁੰਦੀ ਹੈ। ਉਂਝ ਮੇਰਾ ਮੰਨਣੈ ਕਿ ਕਿਸੇ ਵੀ ਕਲਾਕਾਰ ਲਈ ਇਨ੍ਹਾਂ ਦੋਹਾਂ ਕਲਾਕਾਰਾਂ ਨਾਲ ਕੰਮ ਕਰਨਾ ਖੁਸ਼ਕਿਸਮਤੀ ਹੈ। ਤੁਸੀਂ ਉਨ੍ਹਾਂ ਨੂੰ ਦੇਖ ਕੇ ਹੀ ਕਾਫੀ ਕੁਝ ਸਿੱਖ ਸਕਦੇ ਹੋ। ਆਮਿਰ ਬਹੁਤ ਸਹਿਯੋਗੀ ਸੁਭਾਅ ਦੇ ਹਨ। ਦੂਜਿਆਂ ਦਾ ਖਿਆਲ ਰੱਖਣ ਵਾਲੇ ਹਨ। ਉਨ੍ਹਾਂ ਨਾਲ ਕੰਮ ਕਰਨ ਵਿਚ ਬਹੁਤ ਚੰਗਾ ਲੱਗਾ। ਉਹ ਜਿੰਨੇ ਸਿੱਧੇ ਅਤੇ ਸੀਰੀਅਸ ਦਿਸਦੇ ਹਨ, ਅਸਲ ਵਿਚ ਓਹੋ ਜਿਹੇ ਬਿਲਕੁਲ ਨਹੀਂ ਹਨ। ਆਮਿਰ ਖਾਨ ਦੇਖਣ ਨੂੰ ਬਹੁਤ ਸੀਰੀਅਸ ਕਿਸਮ ਦੇ ਲੱਗਦੇ ਹਨ ਪਰ ਅਸਲ ਵਿਚ ਉਹ ਬੜੀ ਮਸਤੀ ਕਰਦੇ ਹਨ। ਸ਼ਾਹਰੁਖ ਖਾਨ ਵੀ ਬਹੁਤ ਵਧੀਆ ਇਨਸਾਨ ਅਤੇ ਸਹਿਯੋਗੀ ਕਲਾਕਾਰ ਹਨ।
* ਕੀ 'ਸੌ ਕਰੋੜੀ' ਕਲੱਬ ਦਾ ਹਿੱਸਾ ਬਣਨਾ ਹੀ ਫ਼ਿਲਮ ਦੀ ਸਫਲਤਾ ਦਾ ਪੈਮਾਨਾ ਹੁੰਦਾ ਹੈ?
—ਮੈਂ ਇੰਝ ਨਹੀਂ ਮੰਨਦਾ। ਮੇਰੇ ਹਿਸਾਬ ਨਾਲ ਕਮਾਈ ਕਰਨਾ ਵੱਖਰੀ ਅਤੇ ਚੰਗੀ ਗੱਲ ਤਾਂ ਜ਼ਰੂਰ ਹੈ ਪਰ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਉਣਾ ਉਸ ਤੋਂ ਵੀ ਵੱਡੀ ਗੱਲ ਹੈ।
ਕਾਫੀ ਇੰਜੁਆਏ ਕਰ ਰਹੀ ਹਾਂ
NEXT STORY