ਰਮੇਸ਼ ਸਿੱਪੀ ਦੀ ਅਗਲੀ ਫ਼ਿਲਮ ਵਿਚ ਰਾਜਕੁਮਾਰ ਰਾਵ ਨਾਲ ਰਕੁਲ ਪ੍ਰੀਤ ਸਿੰਘ ਵੀ ਨਜ਼ਰ ਆਏਗੀ। ਰਕੁਲ ਉਨ੍ਹਾਂ ਖੁਸ਼ਕਿਸਮਤ ਅਭਿਨੇਤਰੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਵੱਡੇ ਬੈਨਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਸਾਲ ਦੀ ਪਹਿਲੀ ਹਿੱਟ ਫ਼ਿਲਮ 'ਯਾਰੀਆਂ' ਤੋਂ ਬਾਅਦ ਰਕੁਲ ਪ੍ਰੀਤ ਕਾਫੀ ਬਿਜ਼ੀ ਹੋ ਗਈ ਹੈ। ਪੁਲਕਿਤ ਸਮਰਾਟ ਨਾਲ ਉਸ ਦਾ ਵਿਗਿਆਪਨ ਵੀ ਕਾਫੀ ਪਸੰਦ ਕੀਤਾ ਗਿਆ ਸੀ। ਦੱਖਣ ਵਿਚ ਕਈ ਸਫਲ ਫ਼ਿਲਮਾਂ ਕਰ ਚੁੱਕੀ ਰਕੁਲ ਰਮੇਸ਼ ਸਿੱਪੀ ਦੀ ਫ਼ਿਲਮ 'ਸ਼ਿਮਲਾ ਮਿਰਚੀ' ਵਿਚ ਮੁੱਖ ਭੂਮਿਕਾ 'ਚ ਨਜ਼ਰ ਆਏਗੀ। ਪੇਸ਼ ਹਨ ਉਸ ਨਾਲ ਇਕ ਗੱਲਬਾਤ ਦੇ ਅੰਸ਼ :-
* ਅਦਾਕਾਰੀ ਦੀ ਸ਼ੁਰੂਆਤ ਕਿਵੇਂ ਹੋਈ?
—ਮੈਂ 12ਵੀਂ ਤੋਂ ਬਾਅਦ ਮਾਡਲਿੰਗ ਕੀਤੀ। ਉਸ ਪਿੱਛੋਂ ਕੰਨੜ ਫ਼ਿਲਮ ਲਈ ਕਾਲ ਆਈ ਪਰ ਉਸ ਸਮੇਂ ਮੈਨੂੰ ਪਤਾ ਨਹੀਂ ਸੀ ਕਿ ਇਹ ਕੀ ਹੈ, ਕਿੰਨੀ ਕੁ ਵੱਡੀ ਹੈ ਤਾਂ ਮੈਂ ਮਨ੍ਹਾ ਕਰ ਦਿੱਤਾ ਪਰ ਫਿਰ ਵੀ ਉਨ੍ਹਾਂ ਲੋਕਾਂ ਨੇ ਕਾਫੀ ਕਿਹਾ ਕਿ ਚੰਗੀ ਫ਼ਿਲਮ ਹੈ। ਉਹ ਇਕ ਸੁਪਰਹਿੱਟ ਮੂਵੀ ਦਾ ਰੀਮੇਕ ਸੀ। ਉਦੋਂ ਮੈਂ ਸੋਚਿਆ ਕਿ ਮੈਂ ਇਸ ਨਾਲ ਪਾਕੇਟ ਮਨੀ ਤੋਂ ਵਧੇਰੇ ਪੈਸੇ ਕਮਾ ਸਕਦੀ ਹਾਂ ਅਤੇ ਫਿਰ ਮੈਂ ਉਸ ਲਈ ਹਾਂ ਕਰ ਦਿੱਤੀ। ਫਿਰ ਦੋ ਸਾਲ ਤਕ ਮੈਂ ਬ੍ਰੇਕ ਲਈ ਅਤੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ। ਫਿਰ ਗੰਭੀਰਤਾ ਨਾਲ ਦੱਖਣ ਦੀਆਂ ਫ਼ਿਲਮਾਂ ਕਰਨ ਲੱਗੀ।
* ਤੁਸੀਂ ਦਿੱਲੀ ਵਿਚ ਹੋ। ਦੱਖਣ ਦੀਆਂ ਫ਼ਿਲਮਾਂ 'ਚ ਕਿਵੇਂ ਜਾਣਾ ਹੋਇਆ?
—ਦੇਖਿਆ ਜਾਏ ਤਾਂ ਪੂਰੇ ਭਾਰਤ ਵਿਚ ਦੱਖਣ ਤੋਂ ਅਭਿਨੇਤਰੀਆਂ ਪਹੁੰਚੀਆਂ ਹਨ। ਇਹ ਕਾਫੀ ਵੱਡੀ ਇੰਡਸਟਰੀ ਹੈ। ਮੈਂ ਦਿੱਲੀ ਤੋਂ ਹਾਂ। ਮੈਂ ਉਥੇ ਪਹੁੰਚਣਾ ਸੀ ਅਤੇ ਪਹੁੰਚ ਗਈ। ਮੈਂ ਇਥੇ ਕਾਫੀ ਇੰਜੁਆਏ ਕਰ ਰਹੀ ਹਾਂ।
* ਬਾਲੀਵੁੱਡ ਅਤੇ ਦੱਖਣ ਦੀਆਂ ਫ਼ਿਲਮਾਂ 'ਚ ਕਿੰਨਾ ਕੁ ਫਰਕ ਹੈ?
—ਸੱਚ ਦੱਸਾਂ ਤਾਂ ਮੈਨੂੰ ਕੋਈ ਫਰਕ ਨਹੀਂ ਲੱਗਦਾ ਸਿਰਫ ਭਾਸ਼ਾ ਵੱਖਰੀ ਹੈ। ਹੁਣ ਮੈਂ ਤੇਲਗੂ ਬੋਲਣੀ ਵੀ ਸ਼ੁਰੂ ਕਰ ਦਿੱਤੀ ਹੈ। ਅੱਜਕਲ ਦੱਖਣ ਦੀਆਂ ਫ਼ਿਲਮਾਂ ਦਾ ਬਾਲੀਵੁੱਡ ਵਿਚ ਰੀਮੇਕ ਹੋ ਰਿਹਾ ਹੈ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਦੱਖਣ ਵਿਚ। ਤਾਂ ਮੈਨੂੰ ਲੱਗਦੈ ਕਿ ਦੋਹਾਂ ਵਿਚਾਲੇ ਕੋਈ ਫਰਕ ਨਹੀਂ ਹੈ।
* 'ਯਾਰੀਆਂ' ਦੀ ਸਫਲਤਾ ਤੋਂ ਬਾਅਦ ਤੁਹਾਨੂੰ ਫਾਇਦਾ ਮਿਲਿਆ?
—ਫਾਇਦਾ ਤਾਂ ਮਿਲਿਆ ਹੀ ਹੈ। ਜੇਕਰ ਤੁਹਾਡੀ ਡੈਬਿਊ ਫ਼ਿਲਮ ਨੂੰ ਲੋਕ ਪਸੰਦ ਕਰਨ ਤਾਂ ਇਸ ਤੋਂ ਵੱਡਾ ਫਾਇਦਾ ਹੋਰ ਕੁਝ ਨਹੀਂ ਹੋ ਸਕਦਾ। ਇਸ ਦੇ ਗੀਤ ਕਾਫੀ ਮਸ਼ਹੂਰ ਹੋਏ ਹਨ। ਪ੍ਰਸਿੱਧੀ ਪੱਖੋਂ ਯੂਥ ਨਾਲ ਇਕ ਕੁਨੈਕਸ਼ਨ ਬਣ ਗਿਆ ਹੈ। ਇਸ ਦੀ ਸਫਲਤਾ ਤੋਂ ਬਾਅਦ ਮੈਨੂੰ ਕਈ ਪ੍ਰਾਜੈਕਟ ਮਿਲੇ।
* ਕਿਹੋ ਜਿਹੇ ਕਿਰਦਾਰ ਨਿਭਾਉਣਾ ਪਸੰਦ ਕਰੋਗੇ?
—ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਮੈਂ ਅਜਿਹਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ, ਜੋ ਲੋਕਾਂ ਦੇ ਦਿਮਾਗ ਵਿਚ ਬੈਠ ਜਾਏ। ਜਿਵੇਂ ਡੀ. ਡੀ. ਐੱਲ. ਜੇ. ਦੀ ਸਿਮਰਨ ਅਤੇ 'ਜਬ ਵੀ ਮੈੱਟ' ਵਿਚ ਗੀਤ ਦਾ ਕਿਰਦਾਰ। ਜੇਕਰ ਜ਼ਿੰਦਗੀ ਵਿਚ ਅਜਿਹਾ ਕਿਰਦਾਰ ਮੈਨੂੰ ਨਿਭਾਉਣ ਨੂੰ ਮਿਲ ਜਾਏ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹੋਵਾਂਗੀ।
* ਆਪਣੀ ਆਈਡਲ ਕਿਸ ਨੂੰ ਮੰਨਦੇ ਹੋ?
—ਮੈਂ ਇੰਡਸਟਰੀ ਵਿਚ ਸਿਰਫ ਇਕ ਨੂੰ ਫਾਲੋ ਨਹੀਂ ਕਰਦੀ, ਬਹੁਤ ਸਾਰੇ ਲੋਕਾਂ ਨੂੰ ਆਈਡਲਾਈਜ਼ਡ ਕਰਦੀ ਹਾਂ। ਨਿੱਜੀ ਜ਼ਿੰਦਗੀ 'ਚ ਮੇਰੇ ਡੈਡ ਹਮੇਸ਼ਾ ਮੇਰੇ ਆਈਡਲ ਰਹੇ ਹਨ। ਉਨ੍ਹਾਂ ਨੇ ਮੈਨੂੰ ਕਾਫੀ ਚੀਜ਼ਾਂ ਸਿਖਾਈਆਂ ਹਨ।
* ਫੈਸ਼ਨ ਫੰਡਾ ਕੀ ਹੈ?
—ਮੇਰਾ ਫੈਸ਼ਨ ਫੰਡਾ ਹੈ ਕੰਫਰਟ। ਮੈਂ ਹਮੇਸ਼ਾ ਕੰਫਰਟੇਬਲ ਕੱਪੜੇ ਪਹਿਨਦੀ ਹਾਂ। ਮੈਂ ਅਜਿਹੇ ਕੱਪੜੇ ਨਹੀਂ ਪਹਿਨਦੀ, ਜਿਨ੍ਹਾਂ 'ਚ ਮੈਨੂੰ ਅਜੀਬ ਮਹਿਸੂਸ ਹੋਵੇ। ਗੂੜ੍ਹੇ ਰੰਗ ਪਸੰਦ ਹਨ, ਜਿਵੇਂ ਓਰੇਂਜ, ਪਿੰਕ ਅਤੇ ਵ੍ਹਾਈਟ।
ਮੈਂ ਵੀ ਸਟ੍ਰਗਲ ਕੀਤਾ
NEXT STORY