ਨਵੀਂ ਦਿੱਲੀ- 'ਪਿੰਜਰ' ਫਿਲਮ ਅਤੇ 'ਚਾਨਕਿਆ' ਸੀਰੀਅਲ ਬਣਾਉਣ ਵਾਲੇ ਮਸ਼ਹੂਰ ਡਾਕਟਰ ਚੰਦਰਾਪ੍ਰਕਾਸ਼ ਦ੍ਰਿਵੇਦੀ ਦੀ ਅਗਲੀ ਫਿਲਮ 'ਜੈੱਡ ਪੱਲਸ' ਦਾ ਟਰੇਲਰ ਜਾਰੀ ਹੋ ਗਿਆ ਹੈ। ਰਾਜਕੁਮਾਰ ਸਿੰਘ ਦੀ ਲਿੱਖੀ ਇਸ ਫਿਲਮ 'ਚ ਆਦਿਲ ਹੁਸੈਨ, ਮੁਕੇਸ਼ ਤਿਵਾਰੀ, ਸੰਜੇ ਮਿਸ਼ਰਾ, ਮੋਨਾ ਸਿੰਘ, ਕੁਲਭੂਸ਼ਣ ਖਰਬੰਦਾ, ਰਾਹੁਲ ਸਿੰਘ ਅਤੇ ਕੇ. ਕੇ. ਰੈਨਾ ਲੀਡ ਰੋਲ 'ਚ ਹਨ। ਇਸ ਫਿਲਮ ਦੇ ਗੀਤ ਮਨੋਜ ਮੁੰਤਸਿਰ ਨੇ ਲਿੱਖੇ ਹਨ। ਇਸ ਫਿਲਮ ਨੂੰ ਸੁਖਵਿੰਦਰ ਸਿੰਘ ਅਤੇ ਨਾਯਾਬ ਵਲੋਂ ਸੰਗੀਤ ਦਿੱਤਾ ਗਿਆ ਹੈ। ਇਸ ਫਿਲਮ ਦੀ ਕਹਾਣੀ ਰਾਜਸਥਾਨ ਦੇ ਛੋਟੇ ਕਸਬੇ 'ਚ ਰਹਿਣ ਵਾਲੇ ਪੰਕਚਰ ਬਣਾਉਣ ਵਾਲੇ ਅਸਲਮ ਦੀ ਹੈ, ਜਿਸ ਸਮੇਂ ਦੀ ਇਹ ਕਹਾਣੀ ਹੈ ਉਸ ਸਮੇਂ ਦੇਸ਼ 'ਚ ਇਕ ਗੰਠਜੋੜ ਵਾਲੀ ਸਰਕਾਰ ਦੱਸੀ ਗਈ ਹੈ ਜੋ ਕਰਪਸ਼ਨ ਅਤੇ ਕਮਿਊਨਲਿਜ਼ਮ ਨਾਲ ਜੁੜੀ ਹੋਈ ਹੈ। ਹਰ ਕੋਈ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਜਿਹੇ 'ਚ ਕੁਝ ਅਜਿਹਾ ਵਾਪਰਦਾ ਹੈ ਕਿ ਪੰਕਚਰ ਬਣਾਉਣ ਵਾਲੇ ਗਰੀਬ ਆਦਮੀ ਨੂੰ ਸਰਕਾਰ ਜੈੱਡ ਪੱਲਸ ਸਕਿਓਰਿਟੀ ਮੁਹੱਈਆ ਕਰਵਾ ਦਿੰਦੀ ਹੈ। ਇਹ ਫਿਲਮ ਦੇਸ਼, ਸਮਾਜ ਅਤੇ ਰਾਜਨੀਤੀ 'ਤੇ ਇਕ ਕਰਾਰਾ ਵਿਅੰਗ ਹੈ
ਸੈਕਸ ਰੈਕਟ 'ਚ ਫੜੀ ਗਈ ਅਦਾਕਾਰਾ ਸ਼ਵੇਤਾ ਨੂੰ ਮਿਲੀਆਂ ਮਾਂ ਸਾਥ(ਦੇਖੋ ਤਸਵੀਰਾਂ)
NEXT STORY