ਮੁੰਬਈ- ਬਾਲੀਵੁੱਡ ਦੇ ਮਾਚੋਮੈਨ ਰਿਤਿਕ ਰੌਸ਼ਨ ਦੇ ਤਲਾਕ ਦੀ ਸੁਣਵਾਈ 31 ਅਕਤੂਬਰ ਨੂੰ ਹੋਣੀ ਸੀ ਪਰ ਰਿਤਿਕ ਰੌਸ਼ਨ ਇਸ ਦਿਨ ਅਦਾਲਤ 'ਚ ਮੌਜੂਦ ਨਹੀਂ ਹੋ ਸਕਣਗੇ। ਰਿਤਿਕ ਦੇ ਵਕੀਲ ਦੀਪੇਸ਼ ਮੇਹਤਾ ਨੇ ਕਿਹਾ, ''ਅਸੀਂ ਖੁਦ ਨੂੰ ਕੋਰਟ 'ਚ ਪੇਸ਼ ਨਹੀਂ ਕਰ ਸਕਾਂਗੇ ਕਿਉਂਕਿ ਇਹ ਸੁਵਿਧਾਜਨਕ ਨਹੀਂ ਹੈ। ਅਸੀਂ ਸੁਣਵਾਈ ਲਈ ਇਕ ਹੋਰ ਤਰੀਕ ਤੈਅ ਕਰਨ ਦੀ ਮੰਗ ਕੀਤੀ ਹੈ।'' ਹਾਲਾਂਕਿ ਉਨ੍ਹਾਂ ਦੇ ਵਕੀਲ ਨੇ ਇਸ ਬਦਲਾਅ ਦਾ ਕਾਰਨ ਅਜੇ ਸਪਸ਼ਟ ਨਹੀਂ ਕੀਤਾ ਹੈ। ਲੱਗਦਾ ਹੈ ਕਿ ਰਿਤਿਕ ਅਤੇ ਸੁਜ਼ੈਨ ਦੋਵੇਂ ਹੀ ਕਾਨੂੰਨੀ ਤੌਰ 'ਤੇ ਵੱਖ ਹੋਣ ਤੋਂ ਪਹਿਲਾਂ ਕੁਝ ਵਿਅਕਤੀਗਤ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦੇ ਹਨ। ਇਸ ਕੱਪਲ ਨੇ ਇਕ ਸਾਂਝੀ ਪਟੀਸ਼ਨ ਦਾਇਰ ਕੀਤਾ ਸੀ ਕਿ ਆਪਸੀ ਸਤਭੇਦ ਕਾਰਨ ਉਹ ਇੱਕਠੇ ਨਹੀਂ ਰਹਿ ਸਕਦੇ ਹਨ।
'ਹੀਰੋ' ਦੀ ਰੀਮੇਕ 'ਚ ਖਲਨਾਇਕ ਬਣਨਗੇ ਜੈਕੀ ਸ਼ਰਾਫ
NEXT STORY