'ਫਾਦਰ ਆਫ ਇੰਡੀਅਨ ਪਰਫਿਊਮਰੀ' ਦੇ ਐਵਾਰਡ ਨਾਲ ਸਨਮਾਨਿਤ ਪਰਿਵਾਰ ਦੀ ਬੇਟੀ ਡਾ. ਰੇਖਾ ਆਨੰਦ ਭਲਾ ਕਿੱਥੇ ਜਾਣਦੀ ਸੀ ਕਿ ਜਿਸ ਤਰ੍ਹਾਂ ਪਿਤਾ ਸਾਲਿਗ ਰਾਮ ਸੂਰੀ ਪਰਫਿਊਮ ਦੇ ਕਾਰੋਬਾਰ 'ਚ ਸ਼ਾਮਲ ਸਾਰੇ ਲਖਨਊ ਤੋਂ ਦੇਸ਼-ਵਿਦੇਸ਼ 'ਚ ਪਰਫਿਊਮ ਦੀ ਖੁਸ਼ਬੂ ਖਿੰਡਾ ਰਹੇ ਹਨ ਅਤੇ ਇਕ ਮੁਕਾਮ ਹਾਸਲ ਕਰ ਚੁੱਕੇ ਹਨ, ਉਸੇ ਤਰ੍ਹਾਂ ਇਕ ਦਿਨ ਉਨ੍ਹਾਂ ਦੀ ਬੇਟੀ ਵੀ ਡਾਕਟਰੀ ਦੇ ਪੇਸ਼ੇ 'ਚ ਅਜਿਹਾ ਹੀ ਮੁਕਾਮ ਹਾਸਲ ਕਰੇਗੀ ਕਿ ਘਰ-ਘਰ ਉਸ ਦੇ ਸ਼ਾਲੀਨ ਸੁਭਾਅ ਦੇ ਚਰਚੇ ਹੋਣਗੇ।
ਇਹ ਸੱਚ ਹੈ ਕਿ ਦੁਆਵਾਂ ਅਸਰ ਰੱਖਦੀਆਂ ਹਨ। ਦੁਆਵਾਂ ਦੇ ਨਾਲ-ਨਾਲ ਮਿਹਨਤ ਵੀ ਰੰਗ ਲਿਆਉਣ ਲੱਗੀ ਸੀ। ਚੰਡੀਗੜ੍ਹ 'ਚ ਸਰਕਾਰੀ ਹਸਪਤਾਲ ਸੈਕਟਰ-16 'ਚ ਬਤੌਰ ਗਾਇਨੋਕੋਲਾਜਿਸਟ ਤੋਂ ਬਾਅਦ ਆਪਣੇ ਹਮਸਫਰ ਪਤੀ ਡਾ. ਸੁਭਾਸ਼ ਆਨੰਦ ਨਾਲ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਦੂਸਰਾ ਨਰਸਿੰਗ ਹੋਮ 1983 'ਚ ਸ਼ੁਰੂ ਕਰ ਦਿੱਤਾ। ਹੁਣ ਤਾਂ ਇਕ ਅਨਵਰਤ ਯਾਤਰਾ 'ਤੇ ਨਿਕਲ ਪਈ ਸੀ ਇਹ।
ਚੰਡੀਗੜ੍ਹ 'ਚ ਆਪਣੇ ਡਾਕਟਰੀ ਕਿੱਤੇ ਰਾਹੀਂ ਲੋਕਾਂ ਦੀ ਸੇਵਾ ਕਰ ਚੁੱਕੀ ਰੇਖਾ ਆਨੰਦ ਨੇ ਦਿੱਲੀ ਜਾਣ ਦਾ ਸੋਚਿਆ। ਇਥੇ ਪ੍ਰੀਤ ਵਿਹਾਰ ਇਲਾਕੇ 'ਚ ਕੈਂਸਰ ਟ੍ਰੀਟਮੈਂਟ ਲਈ ਮਲਟੀਸਪੈਸ਼ਲਿਟੀ ਕੈਂਸਰ ਟ੍ਰੀਟਮੈਂਟ ਸੈਂਟਰ ਖੋਲ੍ਹਣ ਦਾ ਇਰਾਦਾ ਕੀਤਾ ਅਤੇ ਇਸ ਹਸਪਤਾਲ ਦਾ ਉਦਘਾਟਨ ਗਿਆਨੀ ਜ਼ੈਲ ਸਿੰਘ ਜੀ ਵਲੋਂ ਕੀਤਾ ਗਿਆ ਸੀ। ਇਸ ਹਸਪਤਾਲ ਦੀ ਖਾਸੀਅਤ ਇਹ ਸੀ ਕਿ ਰਾਜੀਵ ਗਾਂਧੀ ਹੋਮ ਕੈਂਸਰ ਕੇਅਰ ਸੈਂਟਰ ਨਾਲ ਉਸ ਦੇ ਹਸਪਤਾਲ ਦਾ ਉਹ ਮਨੁੱਖੀ ਐਗਰੀਮੈਂਟ, ਜਿਸ ਦੇ ਤਹਿਤ ਉਸ ਦੇ ਹਸਪਤਾਲ ਦੀ ਵੈਨ ਘਰ-ਘਰ ਜਾਂਦੀ ਅਤੇ ਕੈਂਸਰ ਦੇ ਰੋਗੀਆਂ ਨੂੰ ਇਸ ਜਾਨਲੇਵਾ ਰੋਗ ਦੀ ਜਾਣਕਾਰੀ ਦਿੰਦੀ। ਮਰੀਜ਼ਾਂ ਦੀ ਆਤਮ-ਸ਼ਕਤੀ ਵਧਾਉਣ ਦੇ ਨਾਲ ਉਸ ਦੇ ਘਰਵਾਲਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੰਦੀ। ਉਸ ਦੇ ਖਾਣ-ਪੀਣ ਅਤੇ ਦਵਾਈਆਂ ਆਦਿ ਦੀ ਜਾਣਕਾਰੀ ਦਿੰਦਿਆਂ ਮਰੀਜ਼ ਦੇ ਡਿਪ੍ਰੈਸ਼ਨ ਨੂੰ ਘੱਟ ਕਰਨ ਬਾਰੇ ਵੀ ਦੱਸਿਆ ਜਾਂਦਾ।
ਡਾਕਟਰ ਰੇਖਾ ਆਨੰਦ ਸਾਂਝੇ ਪਰਿਵਾਰ ਨੂੰ ਪਹਿਲ ਦਿੰਦੀ ਹੈ। ਉਸ ਦੇ ਪਰਿਵਾਰ 'ਚ ਇਕ ਹੀ ਕਿਚਨ 'ਚ ਖਾਣਾ ਪੱਕਦਾ ਹੈ ਅਤੇ ਪੁਰਾਣੀ ਪ੍ਰੰਪਰਾ ਅਨੁਸਾਰ ਹੀ ਘਰ ਦੀਆਂ ਔਰਤਾਂ ਪਹਿਲਾਂ ਮਰਦਾਂ ਨੂੰ ਖਾਣਾ ਪਰੋਸਦੀਆਂ ਹਨ ਤੇ ਬਾਅਦ 'ਚ ਆਪ ਖਾਂਦੀਆਂ ਹਨ।
ਲੰਬੇ ਅਰਸੇ ਬਾਅਦ ਉਹ ਦਿੱਲੀ ਦੀਆਂ ਗਲੀਆਂ ਛੱਡ ਕੇ ਫਿਰ ਆਪਣੀ ਕਰਮਭੂਮੀ ਚੰਡੀਗੜ੍ਹ ਪਰਤ ਆਈ ਤੇ ਆਪਣੇ ਬੱਚਿਆਂ ਨਾਲ ਰਹਿਣ ਲੱਗੀ। ਉਮਰ ਦੇ ਇਸ ਪੜਾਅ 'ਤੇ ਉਹ ਆਪਣੀ ਸੱਸ ਨੂੰ ਕ੍ਰੈਡਿਟ ਦੇਣਾ ਨਹੀਂ ਭੁੱਲਦੀ, ਜਿਸ ਨੇ ਉਸ ਦਾ ਹਮੇਸ਼ਾ ਮਾਰਗਦਰਸ਼ਨ ਕੀਤਾ ਹੈ ਅਤੇ ਪਰਿਵਾਰ ਨੂੰ ਜੋੜ ਕੇ ਰੱਖਣਾ ਤੇ ਬੰਦ ਮੁੱਠੀ ਦੀ ਤਾਕਤ ਨੂੰ ਪਛਾਣਨ ਦੀ ਸਮਝ ਦਿੱਤੀ।
ਉਸ ਦੀ ਸੱਸ ਕਹਿੰਦੀ ਸੀ ਕਿ ਆਪਣੇ ਬੱਚਿਆਂ ਨੂੰ ਤਾਂ ਸਾਰੇ ਪੜ੍ਹਾਉਂਦੇ, ਚੰਗਾ ਖਿਲਾਉਂਦੇ ਹਨ, ਕਿਸੇ ਦੂਸਰੇ ਨੂੰ ਪੜ੍ਹਾਓ ਤੇ ਖਿਲਾਓ ਤਾਂ ਗੱਲ ਬਣਦੀ ਹੈ। ਉਸ ਨੇ ਕੋਸ਼ਿਸ਼ ਕੀਤੀ, ਇਸੇ ਮਾਰਗਦਰਸ਼ਨ 'ਤੇ ਤੁਰਨ ਦੀ। ਉਹ ਇਸੇ ਧਰਮ ਨੂੰ ਅੱਜ ਵੀ ਨਿਭਾਉਣ ਲਈ ਯਤਨਸ਼ੀਲ ਹੈ। ਡਾ. ਰੇਖਾ ਮੰਨਦੀ ਹੈ ਕਿ ਅੱਜ ਦੇ ਮੁਕਾਬਲੇ ਵਾਲੇ ਯੁੱਗ 'ਚ ਰਿਸ਼ਤਿਆਂ 'ਚ ਘਟਦੀ ਮਿਠਾਸ, ਝੂਠਾ ਮਾਣ ਤੇ ਹੰਕਾਰ ਅਸਹਿਣਸ਼ੀਲਤਾ ਦੀ ਪੈਦਾਵਾਰ ਹਨ। ਆਪਣੇ ਕਿੱਤੇ ਨਾਲ ਇਨਸਾਫ ਤੇ ਲੋਕਾਂ ਦੀ ਸੇਵਾ ਕਰਨੀ ਹੀ ਸਭ ਤੋਂ ਵੱਡਾ ਪੁੰਨ ਹੈ।
ਕਵਿਤਾ ਵਰਗੀ ਕੁੜੀ
NEXT STORY