ਮੁੰਬਈ- ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਦਾ ਕਹਿਣਾ ਹੈ ਕਿ 'ਰੰਗ ਰਸੀਆ' ਫਿਲਮ ਦੇ ਰਿਲੀਜ਼ਿੰਗ 'ਚ ਹੋਈ ਪੰਜ ਸਾਲ ਦੀ ਦੇਰੀ ਦਾ ਕੋਈ ਅਸਰ ਨਹੀਂ ਪਵੇਗਾ। ਇਸ ਫਿਲਮ 'ਚ ਉਹ ਮਸ਼ਹੂਰ ਚਿੱਤਰਕਾਰ ਰਾਜਾ ਰਵੀ ਵਰਮਾ ਦੀ ਭੂਮਿਕਾ ਨਿਭਾਉਣਗੇ। ਰਣਦੀਰ ਨੇ ਦੱਸਿਆ ਹੈ ਕਿ ਇਹ ਬਹੁਤ ਵਿਵਾਦ ਭਰਪੂਰ ਫਿਲਮ ਹੈ ਅਤੇ ਸੈਂਸਰਸ਼ਿਪ ਦਾ ਸਾਹਮਣਾ ਕਰ ਚੁੱਕੀ ਹੈ। ਇਸ ਲਈ ਤੁਹਾਨੂੰ ਹਰੇਕ ਵਿਅਕਤੀ ਤੱਕ ਪਹੁੰਚਾਉਣ ਲਈ ਸਾਨੂੰ ਇਕ ਸਾਂਝੀਦਾਰੀ ਚਾਹੀਦੀ ਸੀ ਅਤੇ ਹੁਣ ਪੇਨ ਮੂਵੀਜ਼ ਸਾਡੇ ਨਾਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਫਿਲਮ ਪਿਛਲੇ ਸਾਲਾਂ 'ਤੇ ਆਧਾਰਿਤ ਹੈ ਤਾਂ ਅਜਿਹਾ ਨਹੀਂ ਹੈ ਕਿ ਰਿਲੀਜ਼ 'ਤ ਦੇਰ ਫਿਲਮ 'ਤੇ ਕੋਈ ਅਸਰ ਪਾਵੇਗੀ। ਕੇਤਨ ਮਹਿਤਾ ਨਿਰਦੇਸ਼ਿਕ ਫਿਲਮ 'ਰੰਗ ਰਸੀਆ' 'ਚ ਨੰਦਨਾ ਸੇਨ ਮੁੱਖ ਭੂਮਿਕਾ 'ਚ ਹੈ। ਇਹ ਫਿਲਮ ਸੱਤ ਨਵੰਬਰ ਨੂੰ ਰਿਲੀਜ਼ ਹੋਵੇਗੀ।
ਫੈਨਜ਼ ਦੇ ਪਿਆਰ ਲਈ ਕੁਝ ਵੀ ਕਰ ਸਕਦੇ ਹਨ ਸ਼ਾਹਰੁਖ
NEXT STORY