ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਸੁ ਅਤੇ ਅਭਿਨੇਤਾ ਹਰਮਨ ਬਾਵੇਜਾ 2 ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਪਰ ਕੁਝ ਦਿਨ ਪਹਿਲਾਂ ਇਸ ਕੱਪਲ ਦੇ ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ ਸਨ। ਇਸ ਬਾਲੀਵੁੱਡ ਕੱਪਲ ਬਾਰੇ ਇਹ ਖਬਰ ਚਰਚਾ 'ਚ ਸੀ ਕਿ ਹਰਮਨ ਨੇ ਕਿਸੇ ਵਿਦੇਸ਼ੀ ਮਾਡਲ ਓਲੇਗਾ ਨਾਲ ਨਜ਼ਦੀਕੀਆਂ ਦੇ ਚੱਲਦਿਆ ਉਨ੍ਹਾਂ ਦਾ ਅਤੇ ਬਿਪਾਸ਼ਾ ਦਾ ਰਿਸ਼ਤਾ ਟੁੱਟਣ 'ਤੇ ਹੈ ਪਰ ਇਨ੍ਹਾਂ ਖਬਰਾਂ ਨੂੰ ਬਿਪਾਸ਼ਾ ਅਤੇ ਹਰਮਨ ਨੇ 28 ਅਕਤੂਬਰ ਨੂੰ ਇਵੈਂਟ ਦੌਰਾਨ ਝੂਠਾ ਸਾਬਤ ਕੀਤਾ। ਇਸ ਮੌਕੇ 'ਤੇ ਉਹ ਦੋਵੇਂ ਕਾਫੀ ਖੁਸ਼ ਨਜ਼ਰ ਆਏ। ਇਸ ਤੋਂ ਇਲਾਵਾ ਬ੍ਰੇਕਅਪ ਦੀਆਂ ਇਨ੍ਹਾਂ ਅਫਵਾਹਾਂ ਦੇ ਚੱਲਦਿਆ ਬਿਪਾਸ਼ਾ ਅਤੇ ਹਰਮਨ ਨੇ ਇਕ ਸਾਂਝੇ ਬਿਆਨ 'ਚ ਸਾਫ ਕਰ ਦਿੱਤਾ ਕਿ ਦੋਹਾਂ ਵਿਚਾਲੇ ਅਜਿਹਾ ਕੁਝ ਵੀ ਨਹੀਂ ਹੈ ਅਤੇ ਬ੍ਰੇਕਅਪ ਦੀਆਂ ਖਬਰਾਂ ਝੂਠੀਆਂ ਹਨ।
'ਰੰਗ ਰਸੀਆ' 'ਤੇ ਦੇਰੀ ਦਾ ਅਸਰ ਨਹੀਂ ਪਵੇਗਾ : ਰਣਦੀਪ(ਦੇਖੋ ਤਸਵੀਰਾਂ)
NEXT STORY