ਵਿਆਹ ਦੀ ਗੱਲ ਹੋਵੇ ਤਾਂ ਸਭ ਦੀ ਪਸੰਦ ਟ੍ਰੈਡੀਸ਼ਨਲ ਡਰੈੱਸ : ਰੂਪਮ
ਚੰਡੀਗੜ੍ਹ, (ਭਰਤ)-ਇੰਡੀਅਨ ਜਿੰਨੇ ਵੀ ਮਾਰਡਨ ਹੋ ਗਏ ਹੋਣ ਪਰ ਜਦ ਗੱਲ ਵਿਆਹ ਦੀ ਹੁੰਦੀ ਹੈ ਤਾਂ ਟ੍ਰੈਡੀਸ਼ਨਲ ਡਰੈੱਸ ਹੀ ਸਭ ਦੀ ਪਸੰਦ ਹੁੰਦੀ ਹੈ, ਜਿਸ ਦਾ ਇਕ ਕਾਰਨ ਇਹ ਵੀ ਹੈ ਕਿ ਟ੍ਰੈਡੀਸ਼ਨਲ ਡਰੈੱਸ ਪਾਉਣ ਨਾਲ ਰੋਇਲ ਲੁਕ ਦੇ ਨਾਲ-ਨਾਲ ਫੋਟੋ ਵੀ ਸ਼ਾਨਦਾਰ ਆਉਂਦੀ ਹੈ। ਇਹ ਕਹਿਣਾ ਹੈ ਕਿ ਰੂਪਮ ਗਰੇਵਾਲ ਦਾ। ਵੀਰਵਾਰ ਨੂੰ ਅਲਾਂਤੇ ਮਾਲ 'ਚ ਰੂਪਮ ਗਰੇਵਾਲ ਨੇ ਜਾਮਵਰ ਮਿੰਕਸ 'ਚ ਵੈਡਿੰਗ ਕੁਲੈਕਸ਼ਨ ਲਾਂਚ ਕੀਤੀ, ਜਿਸ ਵਿਚ ਸਟਾਈਲਿਸ਼ ਸ਼ਰਾਰਾ ਰੇਂਜ ਆਕਰਸ਼ਣ ਦਾ ਕੇਂਦਰ ਰਹੀ। ਰੂਪਮ ਨੇ ਕਿਹਾ ਕਿ ਸ਼ਾਦੀ 'ਚ ਤਾਂ ਦੁਲਹਨ ਲਹਿੰਗਾ ਜਾਂ ਸਾੜ੍ਹੀ ਹੀ ਪਾਉਂਦੀ ਹੈ ਪਰ ਹੁਣ ਟ੍ਰੈਂਡ ਬਦਲ ਗਿਆ ਹੈ। ਲੜਕੀਆਂ ਸਾੜ੍ਹੀ ਨਾਲ ਹੀ ਬਣਿਆ ਲਹਿੰਗਾ, ਸ਼ਰਾਰਾ ਜਾਂ ਬ੍ਰਾਈਡਲ ਸੂਟ ਨੂੰ ਵੀ ਖਾਸ ਪਸੰਦ ਕਰ ਰਹੀਆਂ ਹਨ। ਹੁਣ ਪੁਰਾਣੇ ਸਟਾਈਲ ਨੂੰ ਲੜਕੀਆਂ ਘੱਟ ਅਪਣਾ ਰਹੀਆਂ ਹਨ। ਰੂਪਮ ਮੁਤਾਬਕ ਪਲਾਜੋ ਤੇ ਸ਼ਰਾਰਾ ਦੇ ਫੈਸ਼ਨ ਨੂੰ ਰੀ-ਈਵੈਂਟ ਕਰਦੇ ਹੋਏ ਇਸ ਨੂੰ ਕੈਜ਼ੂਅਲ ਲੁਕ 'ਚ ਡਿਜ਼ਾਈਨ ਕੀਤਾ ਜਾ ਰਿਹਾ ਹੈ। ਟ੍ਰੈਡੀਸ਼ਨਲ ਲੁਕ ਦੇਣ ਵਾਲੇ ਪਲਾਜੋ ਤੇ ਸ਼ਰਾਰਾ ਨੂੰ ਨਿਆਨ ਕਲਚਰ 'ਚ ਡਿਜ਼ਾਈਨ ਕੀਤਾ ਜਾ ਰਿਹਾ ਹੈ।
ਪ੍ਰਸਨੈਲਿਟੀ ਨੂੰ ਦੇਖ ਕੇ ਖਰੀਦਣੀ ਚਾਹੀਦੀ ਹੈ ਡਰੈੱਸ : ਰੂਪਮ ਦਾ ਕਹਿਣਾ ਹੈ ਕਿ ਮੇਰੀ ਡਿਜ਼ਾਈਨ ਕੀਤੀ ਹੋਈ ਡਰੈੱਸ ਪ੍ਰਸਨੈਲਿਟੀ ਨੂੰ ਦੇਖ ਕੇ ਤਿਆਰ ਕੀਤੀ ਜਾਂਦੀ ਹੈ। ਹਮੇਸ਼ਾ ਡਰੈੱਸ ਖਰੀਦਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਤੁਹਾਡੀ ਪ੍ਰਸਨੈਲਿਟੀ 'ਤੇ ਫੱਬਦੀ ਹੋਵੇ। ਅਜਿਹੀ ਡਰੈੱਸ ਨੂੰ ਪਾ ਕੇ ਤੁਹਾਨੂੰ ਚੰਗਾ ਲੱਗੇਗਾ। ਆਉਣ ਵਾਲੇ ਸਮੇਂ 'ਚ ਸਿਰਫ ਅਜਿਹੀ ਡਰੈੱਸ ਦੀ ਡਿਮਾਂਡ ਹੋਵੇਗੀ ਜਿਸ ਨੂੰ ਪਾ ਕੇ ਕੰਫਰਟੇਬਲ ਮਹਿਸੂਸ ਹੋਵੇ।
ਲੇਡੀਜ਼ ਨਹੀਂ ਕਰਨਾ ਚਾਹੁੰਦੀਆਂ ਐਕਸਪੈਰੀਮੈਂਟ : ਰੂਪਮ ਮੁਤਾਬਕ ਗਰਲਜ਼ ਤੇ ਲੇਡੀਜ਼ ਦੀ ਡਰੈਸਿੰਗ ਪਸੰਦ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਲੜਕੀਆਂ ਹਰ ਉਸ ਡਰੈੱਸ ਨੂੰ ਪਸੰਦ ਕਰ ਰਹੀਆਂ ਹਨ ਜਿਸ ਵਿਚ ਕੁਝ ਐਕਸਪੈਰੀਮੈਂਟ ਕੀਤੇ ਗਏ ਹੋਣ। ਔਰਤਾਂ ਅਜਿਹੇ ਪਹਿਰਾਵੇ ਨੂੰ ਟ੍ਰਾਈ ਨਹੀਂ ਕਰਨਾ ਚਾਹੁੰਦੀਆਂ ਜੋ ਪਹਿਲਾਂ ਤੋਂ ਵੱਖਰੀ ਡਿਜ਼ਾਈਨ ਕੀਤੀ ਗਈ ਹੋਵੇ।
ਸੁੰਦਰ ਦਿਖਣਾ ਹੈ ਪਰ ਮਿਹਨਤ ਨਹੀਂ ਕਰਨੀ : ਰੂਪਮ ਦਾ ਕਹਿਣਾ ਹੈ ਕਿ ਅੱਜ ਹਰ ਕੋਈ ਸੁੰਦਰ ਤਾਂ ਦਿਖਣਾ ਚਾਹੁੰਦਾ ਹੈ ਪਰ ਮਿਹਨਤ ਨਹੀਂ ਕਰਨਾ ਚਾਹੁੰਦਾ। ਸਭ ਨੂੰ ਅਜਿਹੀ ਡਰੈੱਸ ਚਾਹੀਦੀ ਹੈ ਜਿਸ ਨੂੰ ਪਾਉਣ ਲਈ ਘੰਟਿਆਂ ਮੁਸ਼ੱਕਤ ਨਾ ਕਰਨੀ ਪਵੇ ਤੇ ਕੰਫਰਟੇਬਲ ਵੀ ਹੋਵੇ। ਲੋਕ ਅਜਿਹੀ ਡਰੈੱਸ ਦੀ ਡਿਮਾਂਡ ਕਰ ਰਹੇ ਹਨ ਜਿਸ ਨੂੰ ਪਾ ਕੇ ਉਹ ਡਾਂਸ ਤੇ ਫੈਸਟੀਵਲ 'ਚ ਫੁਲ ਮਸਤੀ ਕਰ ਸਕਣ ਤੇ ਡਰੈੱਸ ਵੀ ਕੋਈ ਪ੍ਰੇਸ਼ਾਨੀ ਨਾ ਖੜ੍ਹੀ ਕਰੇ।