ਚੰਡੀਗੜ੍ਹ, (ਭਰਤ)-'ਸਾਡਾ ਹੱਕ' ਵਰਗੀ ਸੰਵੇਦਨਸ਼ੀਲ ਫਿਲਮ 'ਚ ਨਜ਼ਰ ਆਉਣ ਵਾਲੇ ਇਹ ਹਨ ਕੁਲਜਿੰਦਰ ਸਿੰਘ। ਵੀਰਵਾਰ ਦੁਪਹਿਰ ਕੁਲਜਿੰਦਰ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਦੀ ਸਟਾਰਕਾਸਟ ਰਾਹੁਲ ਦੇਵ ਅਤੇ ਉਨਤੀ ਦਾਵਰਾ ਦੇ ਨਾਲ ਸੈਕਟਰ-27 ਸਥਿਤ ਪ੍ਰੈੱਸ ਕਲੱਬ ਪਹੁੰਚੇ। ਇਸ ਦੌਰਾਨ ਕੁਲਜਿੰਦਰ ਨੇ ਆਪਣੇ ਅਨੁਭਵ ਸ਼ੇਅਰ ਕੀਤੇ। ਉਸ ਨੇ ਕਿਹਾ ਕਿ ਸਾਲ 2013 'ਚ ਆਈ ਫਿਲਮ 'ਸਾਡਾ ਹੱਕ' ਦੇ ਬਾਅਦ ਲੰਬੇ ਸਮੇਂ ਮਗਰੋਂ ਵਾਪਸੀ ਕਰਨ ਦਾ ਕਾਰਨ ਹੈ ਕਿ ਉਹ ਐਕਟਿੰਗ ਨੂੰ ਲੈ ਕੇ ਕਾਫੀ ਚੂਜ਼ੀ ਹਨ। ਐਕਟਿੰਗ ਦੀ ਸ਼ੁਰੂਆਤ ਤੋਂ ਹੀ ਆਪਣਾ ਪੂਰਾ ਧਿਆਨ ਫਿਲਮ ਦੀ ਕਹਾਣੀ ਅਤੇ ਕੁਆਲਿਟੀ 'ਤੇ ਰੱਖਿਆ ਹੈ। ਹਮੇਸ਼ਾ ਅਜਿਹੇ ਕਿਰਦਾਰਾਂ ਨੂੰ ਨਿਭਾਉਣਾ ਚਾਹੁੰਦਾ ਹਾਂ ਜੋ ਸੱਚਾਈ ਦੇ ਨੇੜੇ ਹੋਣ ਅਤੇ ਜਿਸ 'ਚ ਕੁਝ ਅਲੱਗ ਕੰਸੈਪਟ ਹੋਵੇ। ਕੁਲਜਿੰਦਰ ਦਾ ਕਹਿਣਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਬਿਹਤਰੀਨ ਸਿਨੇਮਾ ਦਾ ਹਿੱਸਾ ਬਣਾਂ। ਆਪਣੀ ਆਉਣ ਵਾਲੀ ਪੰਜਾਬੀ ਫਿਲਮ ਬਾਰੇ ਉਸ ਨੇ ਦੱਸਿਆ ਕਿ ਫਿਲਮ 'ਚ ਪੰਜਾਬ ਦੀ ਮੁੱਖ ਸਮੱਸਿਆ ਨਸ਼ੇ ਨੂੰ ਮੁੱਦਾ ਬਣਾਇਆ ਗਿਆ ਹੈ। ਫਿਲਮ ਦੀ ਕਹਾਣੀ ਮੁਤਾਬਿਕ ਫਿਲਮ 'ਚ ਐਕਸ਼ਨ ਅਤੇ ਡਰਾਮਾ ਵੇਖਣ ਨੂੰ ਮਿਲੇਗਾ। ਫਿਲਮ ਨੂੰ ਵੇਖਣ ਦੇ ਬਾਅਦ ਤੁਹਾਨੂੰ ਵੀ ਲੱਗੇਗਾ ਕਿ ਬਿਹਤਰੀਨ ਸਿਨੇਮਾ ਵੇਖਿਆ ਹੈ, ਜਿਸ 'ਚ ਅਸੀਂ ਨਸ਼ਾ-ਮੁਕਤ ਪੰਜਾਬ ਦੀ ਕਲਪਨਾ ਕਰ ਸਕਦੇ ਹਾਂ। ਫਿਲਮ ਦਾ ਆਈਡੀਆ ਮੇਰੇ ਕੋਲ ਸੀ। ਮੈਂ ਫਿਲਮ ਦੇ ਡਾਇਰੈਕਟਰ ਨਾਲ ਲਗਭਗ 9 ਮਹੀਨੇ ਤੱਕ ਫਿਲਮ ਦੀ ਸਕ੍ਰਿਪਟਿੰਗ 'ਤੇ ਕੰਮ ਕੀਤਾ। ਫਿਲਮ 'ਚ ਕੁਝ ਅਸਲ ਵਾਰਦਾਤਾਂ ਨੂੰ ਵੀ ਉਠਾਇਆ ਗਿਆ, ਜਿਸ 'ਚ ਹਾਲ ਹੀ 'ਚ ਅੰਮ੍ਰਿਤਸਰ 'ਚ ਇਕ ਪੁਲਸ ਕਰਮਚਾਰੀ ਦੀ ਹੱਤਿਆ ਵੀ ਸ਼ਾਮਲ ਹੈ। ਕੁਲਜਿੰਦਰ ਨੇ ਦੱਸਿਆ ਕਿ ਬੁੱਧਵਾਰ ਨੂੰ ਆਉਣ ਵਾਲੀ ਪੰਜਾਬੀ ਫਿਲਮ ਦਾ ਸਪੈਸ਼ਲ ਵਰਲਡ ਵਾਈਡ ਪ੍ਰੀਮੀਅਮ (ਯੂ. ਕੇ.) 'ਚ ਕੀਤਾ ਗਿਆ। ਉਥੇ ਇਸ ਨੂੰ ਵਧੀਆ ਰਿਸਪਾਂਸ ਮਿਲਿਆ। ਫਿਲਮ ਦੀ ਹੀਰੋਇਨ ਉਨਤੀ ਨੇ ਕਿਹਾ ਕਿ ਮੈਂ ਗੁਜਰਾਤ ਦੀ ਰਹਿਣ ਵਾਲੀ ਹਾਂ ਅਤੇ ਕੁਝ ਬੰਗਾਲੀ ਫਿਲਮਾਂ ਵੀ ਕਰ ਚੁੱਕੀ ਹਾਂ। ਇਸ ਫਿਲਮ ਨਾਲ ਪਹਿਲੀ ਵਾਰ ਪੰਜਾਬੀ ਸਿਨੇਮਾ 'ਚ ਇੰਟਰੋਡਿਊਸ ਹੋ ਰਹੀ ਹਾਂ। ਫਿਲਮ ਲਈ ਸਪੈਸ਼ਲ ਪੰਜਾਬੀ ਸਿੱਖੀ।
'ਡਰ ਨਾਲ ਪਿਆਰ ਹੋ ਜਾਵੇ ਤਾਂ ਲੱਗਦੈ ਸਭ ਕੁਝ ਪਾ ਲਿਆ'
NEXT STORY