ਚੰਡੀਗੜ੍ਹ, (ਭਰਤ ਅਗਰਵਾਲ)-ਡਰ ਨਾਲ ਹੀ ਜਦ ਪਿਆਰ ਹੋ ਜਾਵੇ ਤਾਂ ਲੱਗਦਾ ਹੈ ਕਿ ਦੁਨੀਆ 'ਚ ਤੁਸੀਂ ਸਭ ਕੁਝ ਪਾ ਲਿਆ। ਐਕਟ੍ਰੈੱਸ ਤੇ ਐਕਸ ਮਿਸ ਇੰਡੀਆ ਅਰਥ ਰੇਸ਼ਮੀ ਘੋਸ਼ ਜਿਨ੍ਹਾਂ ਨੂੰ ਪਾਣੀ ਤੇ ਸੱਪ ਤੋਂ ਬੇਹੱਦ ਡਰ ਲੱਗਦਾ ਸੀ, ਦਾ ਕਹਿਣਾ ਹੈ ਕਿ ਸੁਪਨੇ 'ਚ ਵੀ ਜੇਕਰ ਮੈਨੂੰ ਸੱਪ ਜਾਂ ਪਾਣੀ ਦਿਖਾਈ ਦਿੰਦਾ ਸੀ ਤਾਂ ਬੇਹੱਦ ਡਰ ਜਾਂਦੀ ਸੀ ਪਰ ਮੈਨੂੰ ਕਿਰਦਾਰ 'ਚ ਡੁੱਬ ਜਾਣ ਦੀ ਅਦਾ ਨੇ ਡਰ ਨਾਲ ਹੀ ਪਿਆਰ ਕਰਨਾ ਸਿਖਾ ਦਿੱਤਾ। ਵੀਰਵਾਰ ਨੂੰ ਸੈਕਟਰ-17 ਦੇ ਇਕ ਹੋਟਲ 'ਚ ਰੇਸ਼ਮੀ ਘੋਸ਼ ਆਪਣੇ ਜੀ. ਟੀ. ਵੀ. ਦੇ ਅਗਾਮੀ ਸੀਰੀਅਲ ਮਹਾਰਖਸ਼ਕ ਆਰੀਅਨ ਦੀ ਪ੍ਰਮੋਸ਼ਨ ਲਈ ਪਹੁੰਚੀ। ਇਸ ਦੌਰਾਨ ਰੇਸ਼ਮੀ ਨੇ ਦੱਸਿਆ ਕਿ ਉਹ ਇਸ ਸੀਰੀਅਲ 'ਚ ਅਭਿਨੈ ਕਰਨ ਨਾਲ ਬੇਹੱਦ ਖੁਸ਼ ਹੈ, ਜਿਸ ਦਾ ਕਾਰਨ ਹੈ ਕਿ ਸੀਰੀਅਲ 'ਚ ਕੰਮ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਲੱਗਣ ਵਾਲੇ ਸਭ ਤੋਂ ਵੱਡੇ ਡਰ ਨਾਲ ਪਿਆਰ ਹੋ ਗਿਆ ਹੈ। ਜਦ ਰੇਸ਼ਮੀ ਨੂੰ ਪੁੱਛਿਆ ਗਿਆ ਕਿ ਉਹ ਕਿਸ ਡਰ ਦੀ ਗੱਲ ਰਹੇ ਹਨ ਤਾਂ ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਸੱਪ ਤੇ ਪਾਣੀ ਤੋਂ ਬਹੁਤ ਡਰ ਲੱਗਦਾ ਸੀ ਪਰ ਮਹਾਰਖਸ਼ਕ ਆਰੀਅਨ 'ਚ ਉਹ ਇਕ ਇੱਛਾਧਾਰੀ ਨਾਗਿਨ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਦੇ ਲਈ ਉਨ੍ਹਾਂ ਨੇ ਸੱਪ ਨਾਲ ਪਿਆਰ ਕਰਨਾ ਸੀ ਤੇ ਪਾਣੀ 'ਚ ਫਿਲਮਾਉਣਾ ਸੀ। ਰੇਸ਼ਮੀ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਡਰ ਗਈ ਪਰ ਹੌਲੀ-ਹੌਲੀ ਉਨ੍ਹਾਂ ਦਾ ਡਰ ਖਤਮ ਹੋ ਗਿਆ ਤੇ ਉਨ੍ਹਾਂ ਨੂੰ ਸੱਪ ਤੇ ਪਾਣੀ ਨਾਲ ਪਿਆਰ ਕਰਨ 'ਚ ਮਜ਼ਾ ਆਉਣ ਲੱਗਾ। ਉਹ ਸ਼ੂਟਿੰਗ ਦੇ ਦੌਰਾਨ ਕਈ ਘੰਟੇ ਸੱਪ ਨਾਲ ਬਿਤਾਉਂਦੀ। ਰੇਸ਼ਮੀ ਨੇ ਦੱਸਿਆ ਕਿ 15 ਸਾਲ ਪਹਿਲਾਂ ਜਦ ਮੈਂ ਇਥੇ ਆਈ ਸੀ ਤਾਂ ਕਈ ਵਾਰ ਨਿਰਾਸ਼ਾ ਹੁੰਦੀ ਸੀ ਪਰ ਅੱਜ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਲੱਕੀ ਹਾਂ। ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰਾ ਰੰਗ ਸਭ ਤੋਂ ਵੱਖਰਾ ਹੈ। ਕਈ ਲੋਕ ਮੇਰੇ ਵਰਗੀ ਸਕਿਨ ਟੋਨ ਦੀ ਇੱਛਾ ਰੱਖਦੇ ਹਨ ਅਤੇ ਮੇਰੀ ਸਮਾਈਲ ਤੇ ਮੇਰੀਆਂ ਅੱਖਾਂ ਸਭ ਤੋਂ ਵੱਡੀ ਖਾਸੀਅਤ ਹਨ।
ਐਕਟਿੰਗ ਤੋਂ ਇਲਾਵਾ ਕੁਕਿੰਗ ਵੀ ਕਰਦੀ ਹਾਂ
ਐਕਟਿੰਗ ਤੋਂ ਇਲਾਵਾ ਰੇਸ਼ਮੀ ਬੜੇ ਚਾਅ ਨਾਲ ਕੁਕਿੰਗ ਵੀ ਕਰਦੀ ਹੈ ਹਾਲਾਂਕਿ ਉਹ ਰੋਟੀਆਂ ਬਣਾਉਣ ਤੋਂ ਕਤਰਾਉਂਦੀ ਹੈ। ਕੁਕਿੰਗ ਦਾ ਖੂਬ ਸ਼ੌਂਕ ਹੈ। ਰੇਸ਼ਮੀ ਦਾ ਕਹਿਣਾ ਹੈ ਕਿ ਨਾਨਵੈੱਜ ਫੂਡ ਬਹੁਤ ਵਧੀਆ ਬਣਾ ਲੈਂਦੀ ਹਾਂ। ਜੇਕਰ ਮੈਨੂੰ ਪੂਰੀ ਗੁਜਰਾਤੀ ਥਾਲੀ ਬਣਾਉਣ ਦਾ ਮੌਕਾ ਮਿਲਿਆ ਤਾਂ ਮੈਨੂੰ ਖੁਸ਼ੀ ਹੋਵੇਗੀ। ਬੰਗਾਲੀ ਹੋਣ ਦੀ ਵਜ੍ਹਾ ਨਾਲ ਗੁਜਰਾਤੀ ਖਾਣੇ ਦਾ ਸਵੀਟ ਟੱਚ ਕਾਫੀ ਪਸੰਦ ਹੈ।
ਚੰਗਾ ਆਫਰ ਮਿਲਿਆ ਤਾਂ ਕਰ ਦੇਵਾਂਗੀ ਹਾਂ
ਰੇਸ਼ਮੀ ਘੋਸ਼ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਬਾਲੀਵੁੱਡ ਤੋਂ ਕੋਈ ਚੰਗਾ ਆਫਰ ਮਿਲਦਾ ਹੈ ਤਾਂ ਕਮਬੈਕ ਨੂੰ ਲੈ ਕੇ ਵਿਚਾਰ ਕਰ ਸਕਦੀ ਹੈ। ਸ਼ਰਤ ਸਿਰਫ ਇਕ ਹੈ ਕਿ ਮੈਨੂੰ ਫਿਲਮ 'ਚ ਬਿਲਕੁਲ ਵੱਖਰਾ ਰੋਲ ਆਫਰ ਹੋਵੇ ਤਾਂ ਮੈਂ ਉਸ ਨੂੰ ਕਰਨ ਦੀ ਸੋਚ ਸਕਦੀ ਹਾਂ। ਫਿਲਹਾਲ ਰੇਸ਼ਮੀ ਛੋਟੇ ਪਰਦੇ ਦੀ ਆਪਣੀ ਭੂਮਿਕਾ ਤੋਂ ਵੀ ਖੁਸ਼ ਹੈ।
ਮੇਰੇ ਖੂਨ 'ਚ ਹੈ ਐਕਟਿੰਗ
ਰੇਸ਼ਮੀ ਦਾ ਕਹਿਣਾ ਹੈ ਕਿ ਐਕਟਿੰਗ ਮੇਰੇ ਖੂਨ 'ਚ ਹੈ। ਮੇਰੀ ਇੱਛਾ ਹੈ ਕਿ ਹਰ ਸਮੇਂ ਮੈਂ ਸਟੇਜ 'ਤੇ ਹੀ ਰਹਾਂ। ਐਕਟਿੰਗ ਮੇਰਾ ਪਹਿਲਾ ਪਿਆਰ ਹੈ। ਜਿਥੋਂ ਤੱਕ ਟੀ. ਵੀ. ਇੰਡਸਟਰੀ ਦਾ ਸਵਾਲ ਹੈ ਤਾਂ ਇਥੇ ਇਕ ਅਭਿਨੇਤਾ ਲਈ ਪਰਫਾਰਮ ਕਰਨ ਤੇ ਜਨਤਾ ਤੱਕ ਪਹੁੰਚਣ ਦਾ ਚੰਗਾ ਮੌਕਾ ਉਪਲੱਬਧ ਹੈ। ਟੀ. ਵੀ. ਇੰਡਸਟਰੀ 'ਚ ਜੋ ਕਲਾਕਾਰ ਇਕ ਵਾਰ ਐਂਟਰੀ ਕਰ ਲੈਂਦਾ ਹੈ ਉਹ ਕਦੇ ਛੱਡ ਨਹੀਂ ਸਕਦਾ।
'ਪਰਿਣੀਤੀ ਨੇ ਫਿਲਮ ਲਾਈਨ ਚੁਣੀ, ਮੈਂ ਆਨਲਾਈਨ ਸ਼ਾਪਿੰਗ ਬਿਜਨੈੱਸ'
NEXT STORY