ਛੋ ਟੇ ਪਰਦੇ ਤੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਯਾਮੀ ਗੌਤਮ ਨੇ ਫਿਲਮ 'ਵਿੱਕੀ ਡੋਨਰ' ਨਾਲ ਬਾਲੀਵੁੱਡ ਵਿਚ ਐਂਟਰੀ ਕੀਤੀ ਅਤੇ ਪਹਿਲੀ ਹੀ ਫਿਲਮ ਹਿੱਟ ਰਹੀ। 'ਵਿੱਕੀ ਡੋਨਰ' ਦੀ ਸਫਲਤਾ ਤੋਂ ਬਾਅਦ ਉਸ ਨੂੰ ਕਈ ਫਿਲਮਾਂ ਦੇ ਆਫਰ ਮਿਲੇ ਪਰ ਉਸ ਨੇ ਸਿਰਫ ਗਿਣਤੀ ਦੀਆਂ ਫਿਲਮਾਂ ਹੀ ਸਾਈਨ ਕੀਤੀਆਂ ਕਿਉਂਕਿ ਉਹ ਸਿਰਫ ਸ਼ੋਅਪੀਸ ਵਾਲੀਆਂ ਭੂਮਿਕਾਵਾਂ ਨਹੀਂ ਕਰਨੀਆਂ ਚਾਹੁੰਦੀ ਸੀ। ਉਹ ਕੁਝ ਵੱਡਾ ਹਾਸਲ ਕਰਨ ਚਾਹੁੰਦੀ ਸੀ। ਪੇਸ਼ ਹਨ ਯਾਮੀ ਨਾਲ ਹੋਈ ਗੱਲਬਾਤ ਦੇ ਮੁਖ ਅੰਸ਼ :
* ਸਭ ਤੋਂ ਪਹਿਲਾਂ ਤੁਸੀਂ ਆਪਣੀ ਫਿਲਮ 'ਐਕਸ਼ਨ ਜੈਕਸਨ' ਬਾਰੇ ਦੱਸੋ?
— ਨਿਰਮਾਤਾ ਗੋਵਰਧਨ ਤਨਵਾਨੀ ਅਤੇ ਇਰੋਜ਼ ਇੰਟਰਨੈਸ਼ਨਲ ਦੀ ਇਸ ਫਿਲਮ ਦਾ ਨਿਰਦੇਸ਼ਨ ਮਸਾਲਾ ਅਤੇ ਹਿੱਟ ਫਿਲਮਾਂ ਬਣਾਉਣ ਵਾਲੇ ਪ੍ਰਭੂਦੇਵਾ ਨੇ ਕੀਤਾ ਹੈ। ਇਸ ਫਿਲਮ ਵਿਚ ਅਜੇ ਦੇਵਗਨ ਹੀਰੋ ਹਨ, ਜਦੋਂਕਿ ਮੇਰੇ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਮਨਸਵੀ, ਕੁਨਾਲ ਰਾਏ ਕਪੂਰ ਵੀ ਮੁਖ ਭੂਮਿਕਾਵਾਂ ਵਿਚ ਹਨ। 'ਐਕਸ਼ਨ ਜੈਕਸਨ' ਵਿਚ ਮੈਂ ਅਜੇ ਦੇਵਗਨ ਦੇ ਆਪੋਜ਼ਿਟ ਹਾਂ, ਜੋ ਮੇਰੇ ਲਈ ਬਹੁਤ ਵੱਡੀ ਗੱਲ ਹੈ। ਫਿਲਮ ਵਿਚ ਅਜੇ ਆਪਣੇ ਜਾਣੇ-ਪਛਾਣੇ ਐਕਸ਼ਨ ਵਾਲੇ ਅੰਦਾਜ਼ ਵਿਚ ਹਨ ਪਰ ਫਿਲਮ ਦਾ ਐਕਸ਼ਨ ਦੇਸੀ ਹੈ। ਇਸ ਵਿਚ ਰੋਮਾਂਸ ਦਾ ਤੜਕਾ ਵੀ ਹੈ।
* ਇਸ ਵਿਚ ਸੋਨਾਕਸ਼ੀ ਸਿਨਹਾ ਨਾਲ ਤੁਹਾਡੀ ਤੁਲਨਾ ਹੋ ਸਕਦੀ ਹੈ?
—ਨਹੀਂ, ਸੋਨਾਕਸ਼ੀ ਨਾਲ ਮੇਰੀ ਤੁਲਨਾ ਬਿਲਕੁਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਮੇਰੀ ਤੀਸਰੀ ਫਿਲਮ ਹੈ ਅਤੇ ਸੋਨਾਕਸ਼ੀ ਪਹਿਲਾਂ ਕਈ ਫਿਲਮਾਂ ਕਰ ਚੁੱਕੀ ਹੈ।
* ਸਫਲਤਾ ਅਤੇ ਅਸਫਲਤਾ ਨੂੰ ਕਿਸ ਰੂਪ 'ਚ ਲੈਂਦੇ ਹੋ?
— ਫਿਲਮ ਨਗਰੀ ਵਿਚ ਮੇਰਾ ਤਜਰਬਾ ਬਹੁਤਾ ਪੁਰਾਣਾ ਨਹੀਂ ਹੈ ਇਸ ਲਈ ਹੁਣ ਤੱਕ ਦੇ ਕੰਮ ਦੇ ਦੌਰਾਨ ਮੈਂ ਆਪਣੇ ਸੀਨੀਅਰ ਅਤੇ ਆਪਣੇ ਨਾਲ ਦੇ ਕਲਾਕਾਰਾਂ ਤੋਂ ਸਿੱਖਿਆ ਹੈ ਕਿ ਕਿਸੇ ਫਿਲਮ ਦੀ ਕਾਮਯਾਬੀ ਅਤੇ ਅਸਫਲਤਾ ਕਿਸੇ ਦੇ ਹੱਥ ਵਿਚ ਨਹੀਂ ਹੁੰਦੀ। ਇਕ ਵਾਰ ਫਿਲਮ ਰਿਲੀਜ਼ ਹੋ ਗਈ ਤਾਂ ਉਸ ਤੋਂ ਬਾਅਦ ਕੋਈ ਕੁਝ ਨਹੀਂ ਕਰ ਸਕਦਾ। ਜ਼ਾਹਿਰ ਹੈ ਕਿ ਫਿਲਮ ਨਾ ਚੱਲਣ 'ਤੇ ਬੁਰਾ ਲੱਗਦਾ ਹੈ ਕਿਉਂਕਿ ਅਸੀਂ ਇਸ ਉਸ ਵਿਚ ਮਿਹਨਤ ਕੀਤੀ ਹੁੰਦੀ ਹੈ ਪਰ ਅੱਗੇ ਵਧਣਾ ਵੀ ਹੁੰਦਾ ਹੈ।
* ਤੁਹਾਡੀ ਫਿਲਮਾਂ ਵਿਚ ਇੰਨਾ ਵਕਫਾ ਕਿਉਂ ਹੈ?
-ਦਰਅਸਲ, 'ਵਿੱਕੀ ਡੋਨਰ' ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਅੱਗੇ ਵੀ ਜੋ ਫਿਲਮਾਂ ਕਰਾਂ ਕਾਫੀ ਸੋਚ-ਸਮਝ ਕੇ ਕਰਾਂ। ਮੇਰੇ ਲਈ ਮਾਇਨੇ ਰੱਖਦੀ ਹੈ ਚੰਗੀ ਸਕ੍ਰਿਪਟ ਅਤੇ ਚੰਗੀ ਡਾਇਰੈਕਟਰ। ਹਾਲਾਂਕਿ ਭਵਿੱਖ ਵਿਚ ਇੰਨਾ ਜ਼ਿਆਦਾ ਸੋਚ-ਸਮਝ ਕੇ ਫਿਲਮਾਂ ਨਹੀਂ ਕਰਾਂਗੀ ਕਿਉਂਕਿ ਜ਼ਿਆਦਾ ਚੂਜ਼ੀ ਹੋਣਾ ਵੀ ਠੀਕ ਨਹੀਂ।
* ਤੁਹਾਡੇ ਫੈਸ਼ਨ ਅਤੇ ਸਟਾਈਲ ਸੈਂਸ ਦੀ ਕਾਫੀ ਤਾਰੀਫ ਹੋ ਰਹੀ ਹੈ?
—ਇੰਡਸਟਰੀ ਵਿਚ ਮੈਂ ਇਹ ਸਿੱਖਿਆ ਹੈ ਕਿ ਫੈਸ਼ਨ ਅਤੇ ਸਟਾਈਲ ਦੇ ਮਾਮਲੇ 'ਚ ਤੁਹਾਡਾ ਰਵੱਈਆ ਸਭ ਤੋਂ ਵੱਧ ਮਾਇਨੇ ਰੱਖਦਾ ਹੈ। ਤੁਸੀਂ ਜੋ ਵੀ ਪਹਿਨਦੇ ਹੋ ਜੇਕਰ ਸਹੀ ਐਟੀਚਿਊਡ ਅਤੇ ਕਾਨਫੀਡੈਂਸ ਦੇ ਨਾਲ ਕੈਰੀ ਕਰਦੇ ਹੋ ਤਾਂ ਖੁਦ-ਬੁ-ਖੁਦ ਸਟਾਈਲਿਸ਼ ਅਤੇ ਖੂਬਸੂਰਤ ਦਿਖੋਗੇ।
* ਤੁਹਾਡੇ ਸਟਾਈਲ ਆਈਕਨ ਕੌਣ ਹਨ?
— ਮਾਡਲ ਟਾਇਰਾ ਬੈਂਕ। ਉਹ ਬਹੁਤ ਹੀ ਖੂਬਸੂਰਤੀ ਨਾਲ ਆਪਣੀਆਂ ਡ੍ਰੈਸਿਜ਼ ਨੂੰ ਕੈਰੀ ਕਰਦੀ ਹੈ।
* ਆਉਣ ਵਾਲੀ ਫਿਲਮ ਬਾਰੇ ਕੁਝ ਦੱਸੋ?
— 'ਐਕਸ਼ਨ ਜੈਕਸਨ' ਤੋਂ ਇਲਾਵਾ ਨਿਰਮਾਤਾ ਅਤੇ ਲੇਖਕ ਅੰਜੁਮ ਰਿਜਵੀ ਦੀ ਰੋਮਾਂਟਿਕ ਕਾਮੇਡੀ ਫਿਲਮ, ਵਿਵੇਕ ਅਗਨੀਹੋਤਰੀ ਦੀ ਫਿਲਮ 'ਜੁਨੂੰਨੀਅਤ', ਜਦੋਂਕਿ ਸ਼੍ਰੀਰਾਮ ਰਾਘਵਨ ਦੀ ਫਿਲਮ 'ਬਦਲਾਪੁਰ' ਵੀ ਕਰ ਰਹੀ ਹਾਂ।
* ਅੱਜ ਬਾਲੀਵੁੱਡ ਗਲੈਮਰ ਮੰਗਦਾ ਹੈ। ਇਸ ਸੰਬੰਧ 'ਚ ਕੀ ਸੋਚ ਹੈ?
— ਇਸ ਸੰਬੰਧ 'ਚ ਇਹੀ ਕਹਿਣਾ ਚਾਹਾਂਗੀ ਕਿ ਮੇਰੇ ਲਈ ਸਕਿਨ ਸ਼ੋਅ ਕੋਈ ਵੱਡੀ ਗੱਲ ਨਹੀਂ ਹੈ ਪਰ ਇਹ ਰੋਲ ਦੀ ਮੰਗ ਹੋਣੀ ਚਾਹੀਦੀ ਹੈ। ਜੇਕਰ ਰੋਲ ਲਈ ਇਸ ਦੀ ਲੋੜ ਹੈ ਤਾਂ ਇਸ ਨੂੰ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਮੇਰਾ ਮੰਨਣਾ ਹੈ ਕਿ ਹਰ ਫਿਲਮ ਅਤੇ ਹਰ ਕਿਰਦਾਰ ਦੀ ਆਪਣੀ ਇਕ ਖਾਸ ਡਿਮਾਂਡ ਹੁੰਦੀ ਹੈ।
ਖੰਡੇ ਦੀ ਧਾਰ 'ਚੋਂ ਨਿਕਲਿਆ 'ਯੋਧਾ'
NEXT STORY