ਅਰਸ਼ਦ ਵਾਰਸੀ ਨੂੰ ਫਿਲਮਾਂ ਵਿਚ ਆਏ ਲੰੰਮਾ ਸਮਾਂ ਹੋ ਗਿਆ ਹੈ ਪਰ ਉਸ ਦੀਆਂ ਬਹੁਤੀਆਂ ਫਿਲਮਾਂ ਹਿੱਟ ਨਹੀਂ ਰਹੀਆਂ, ਫਿਰ ਵੀ ਲੰਮੇ ਸਮੇਂ ਤੋਂ ਫਿਲਮਾਂ ਵਿਚ ਯਤਨਸ਼ੀਲ ਹੈ। ਉਸਨੇ ਕਈ ਫਿਲਮਾਂ ਵਿਚ ਯਾਦਗਾਰੀ ਰੋਲ ਵੀ ਕੀਤੇ ਹਨ। ਹੁਣ ਉਹ ਨਵੀਂ ਫਿਲਮ ਵਿਚ ਆ ਰਿਹਾ ਹੈ।
ਇਹ ਨਹੀਂ ਹੈ ਕਿ ਅਰਸ਼ਦ ਵਾਰਸੀ ਦੀਆਂ ਸੱਚਮੁਚ 13 ਪਤਨੀਆਂ ਹਨ। ਦਰਅਸਲ ਖਬਰ ਹੈ ਕਿ ਫਿਲਮ ਨਿਰਮਾਤਾ ਪ੍ਰਕਾਸ਼ ਝਾਅ ਦੀ ਅਗਲੀ ਫਿਲਮ 'ਫ੍ਰਾਡ ਸਈਆਂ' 'ਚ ਅਰਸ਼ਦ ਦੀਆਂ 13 ਪਤਨੀਆਂ ਦਿਖਾਈ ਦੇਣਗੀਆਂ।
ਇਸ 'ਚ ਅਰਸ਼ਦ ਇਕ ਅਜਿਹਾ ਠੱਗ ਬਣੇਗਾ ਜੋ ਮੱਧ ਵਰਗੀ ਔਰਤਾਂ ਨਾਲ ਧੋਖੇ ਨਾਲ ਵਿਆਹ ਕਰਵਾਉਂਦਾ ਹੈ। ਉਹ ਅਜਿਹੀਆਂ ਔਰਤਾਂ ਦੀ ਭਾਲ 'ਚ ਰਹਿੰਦਾ ਹੈ ਜੋ ਉਸ ਦਾ ਖਰਚਾ ਚੁੱਕ ਸਕਣ। ਕਾਮੇਡੀ ਦੇ ਨਜ਼ਰੀਏ ਨਾਲ ਪੇਸ਼ ਉਸ ਦੇ ਕਿਰਦਾਰ ਤੋਂ ਲੱਗਦਾ ਹੈ ਕਿ ਵਿਆਹ ਆਪਣੇ ਆਪ 'ਚ ਹੀ ਮੁਨਾਫੇ ਵਾਲਾ ਧੰਦਾ ਹੈ। ਇਸੇ ਮਹੀਨੇ ਇਸ ਫਿਲਮ ਦੀ ਭੋਪਾਲ 'ਚ ਸ਼ੂਟਿੰਗ ਕੀਤੀ ਜਾਵੇਗੀ।
ਜ਼ਿਆਦਾ 'ਚੂਜ਼ੀ' ਹੋਣਾ ਠੀਕ ਨਹੀਂ
NEXT STORY