ਟੀਨਏਜ ਅਰਥਾਤ ਅੱਲ੍ਹੜ ਉਮਰ, ਜਿਸ 'ਚ ਸੁਪਨਿਆਂ ਦੀ ਸ਼ੁਰੂਆਤ ਹੀ ਨਹੀਂ ਹੁੰਦੀ, ਬਲਕਿ ਖੂਬਸੂਰਤ ਦਿਸਣ ਦੀ ਤਮੰਨਾ ਵੀ ਸਭ ਤੋਂ ਜ਼ਿਆਦਾ ਹੁੰਦੀ ਹੈ। ਅੱਲ੍ਹੜ ਉਮਰੇ ਸਾਰਿਆਂ ਨੂੰ ਸਜਣਾ-ਸੰਵਰਨਾ ਪਸੰਦ ਹੁੰਦਾ ਹੈ। ਕਈ ਵਾਰ ਤਾਂ ਖੁਦ ਨੂੰ ਖੂਬਸੂਰਤ ਦਿਖਾਉਣ ਦੇ ਚੱਕਰ 'ਚ ਇੰਨਾ ਜ਼ਿਆਦਾ ਹੈਵੀ ਮੇਕਅਪ ਕਰ ਲਿਆ ਜਾਂਦਾ ਹੈ, ਜੋ ਨੈਚੁਰਲ ਬਿਊਟੀ ਨੂੰ ਬਿਲਕੁਲ ਹੀ ਖਤਮ ਕਰ ਦਿੰਦਾ ਹੈ।
* ਇਸ ਗੱਲ ਦਾ ਧਿਆਨ ਰੱਖੋ ਕਿ ਮੇਕਅਪ ਇਕ ਆਰਟ ਹੈ, ਜੋ ਕਿਸੇ ਦੀ ਵੀ ਸੁੰਦਰਤਾ ਨੂੰ ਹੋਰ ਜ਼ਿਆਦਾ ਨਿਖਾਰਨ 'ਚ ਮਦਦ ਕਰਦਾ ਹੈ। ਸਹੀ ਢੰਗ ਨਾਲ ਕੀਤਾ ਗਿਆ ਮੇਕਅਪ ਚਿਹਰੇ ਦੇ ਆਕਰਸ਼ਣ ਨੂੰ ਵਧਾਉਂਦਾ ਹੈ।
* ਅੱਲ੍ਹੜ ਉਮਰ ਦੀਆਂ ਕੁੜੀਆਂ ਲਈ ਸਹੀ ਕਲੀਂਜ਼ਿੰਗ, ਟੋਨਿੰਗ ਅਤੇ ਮਾਇਸਚੁਰਾਈਜ਼ਿੰਗ ਦੀ ਰੋਜ਼ਾਨਾ ਵਰਤੋਂ ਕਰਨਾ ਬੇਹੱਦ ਜ਼ਰੂਰੀ ਹੈ, ਇਸ ਨਾਲ ਆਇਲੀ ਸਕਿਨ ਨੂੰ ਨਾਰਮਲ ਹੋਣ 'ਚ ਮਦਦ ਮਿਲਦੀ ਹੈ।
* ਇਸ ਉਮਰ 'ਚ ਰੈੱਡ ਅਤੇ ਪੀਚ ਤੋਂ ਲੈ ਕੇ ਬ੍ਰਾਈਟ ਸ਼ੇਡਜ਼ ਦੇ ਕਿਸੇ ਵੀ ਰੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਈਲਾਈਨਰ ਟ੍ਰੈਂਡੀ ਹੋਣਾ ਚਾਹੀਦਾ ਹੈ। ਇਸ ਦੇ ਲਈ ਪਾਰਟੀ 'ਚ ਤੁਸੀਂ ਨੀਲੇ, ਹਰੇ ਅਤੇ ਬੈਂਗਣੀ ਜਿਵੇਂ ਭੜਕੀਲੇ ਰੰਗਾਂ ਦੀ ਵਰਤੋਂ ਕਰ ਸਕਦੇ ਹੋ।
* ਇਸ ਉਮਰ 'ਚ ਚਿਹਰੇ 'ਤੇ ਮੁਹਾਸੇ ਹੋਣ 'ਤੇ ਤੁਸੀਂ ਉਨ੍ਹਾਂ ਨੂੰ ਲੁਕਾਉਣ ਦਾ ਯਤਨ ਕਰਦੇ ਹੋ। ਇਸ ਲਈ ਮੇਕਅਪ ਕਰਦੇ ਸਮੇਂ ਚਿਹਰੇ 'ਤੇ ਫਾਊਂਡੇਸ਼ਨ ਦੀ ਮੋਟੀ ਪਰਤ ਲਗਾਉਣ ਦਾ ਵਿਚਾਰ ਆਉਂਦਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਫਾਊਂਡੇਸ਼ਨ 30 ਸਾਲ ਤੋਂ ਜ਼ਿਆਦਾ ਦੀਆਂ ਔਰਤਾਂ ਲਈ ਹੁੰਦੀ ਹੈ। ਤੁਸੀਂ ਆਪਣੇ ਮੁਹਾਸਿਆਂ ਨੂੰ ਲੁਕਾਉਣ ਲਈ ਕੰਸੀਲਰ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਬਾਅਦ ਸਕਿਨ ਅਨੁਸਾਰ ਮਾਇਸਚੁਰਾਈਜ਼ਰ ਲਗਾ ਕੇ ਕੰਪੈਕਟ ਪਾਊਡਰ ਲਗਾਓ।
* ਕੰਸੀਲਰ ਨੂੰ ਆਪਣੀਆਂ ਉਂਗਲੀਆਂ ਨਾਲ ਹੌਲੀ-ਹੌਲੀ ਥਪਥਪਾ ਕੇ ਲਗਾਓ। ਇਸ ਨੂੰ ਕਦੇ ਵੀ ਰਗੜੋ ਨਾ।
* ਜੇਕਰ ਤੁਸੀਂ ਆਪਣੀਆਂ ਅੱਖਾਂ 'ਤੇ ਮੇਕਅਪ ਕੀਤਾ ਹੈ ਤਾਂ ਬੁੱਲ੍ਹਾਂ 'ਤੇ ਮੇਕਅਪ ਨਾ ਕਰੋ ਜਾਂ ਸਿਰਫ ਲਿੱਪ ਗਲਾਸ ਦੀ ਵਰਤੋਂ ਕਰੋ। ਜੇਕਰ ਤੁਸੀਂ ਗੂੜ੍ਹੇ ਰੰਗ ਦੀ ਲਿਪਸਟਿਕ ਲਗਾਈ ਹੈ, ਤਾਂ ਆਪਣੇ ਚਿਹਰੇ 'ਤੇ ਜ਼ਿਆਦਾ ਮੇਕਅਪ ਨਾ ਲਗਾਓ ਅਤੇ ਅੱਖਾਂ 'ਤੇ ਸਿਰਫ ਮਸਕਾਰਾ ਹਲਕਾ ਆਈ ਸ਼ੈਡੋ ਵੀ ਲਗਾਓ, ਨਹੀਂ ਤਾਂ ਤੁਹਾਨੂੰ ਇਹ ਮੇਕਅਪ ਸਟਾਈਲ ਮੈਚਿਓਰ ਲੁਕ ਦੇਵੇਗਾ।
ਮੁਹਾਸਿਆਂ ਦੀ ਸਮੱਸਿਆ
NEXT STORY