ਕਿਸੇ ਵੀ ਨੌਜਵਾਨ ਲੜਕੀ ਨੂੰ ਉਸ ਦੇ ਹੋਮਵਰਕ ਤੋਂ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਜੇਕਰ ਕੋਈ ਗੱਲ ਹੁੰਦੀ ਹੈ ਤਾਂ ਉਹ ਹੈ ਮੁਹਾਸਿਆਂ ਦੀ ਸਮੱਸਿਆ। ਇਹ ਸਮੱਸਿਆ ਜ਼ਿਆਦਾਤਰ ਅੱਲ੍ਹੜ ਉਮਰ 'ਚ ਹੀ ਹੁੰਦੀ ਹੈ ਅਤੇ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਕੋਈ ਵੀ ਅੱਲ੍ਹੜ ਕੁੜੀ ਇਸ ਤੋਂ ਪੂਰੀ ਤਰ੍ਹਾਂ ਬਚ ਸਕਦੀ ਹੈ।
ਸ਼੍ਰੀ ਬਾਲਾਜੀ ਐਕਸ਼ਨ ਮੈਡੀਕਲ ਇੰਸਟੀਚਿਊਟ 'ਚ ਡਰਮੈਟੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਨਿਪੁੰਨ ਜੈਨ ਕਹਿੰਦੇ ਹਨ, ''ਬਾਲਗਾਂ 'ਚ ਮੁਹਾਸਿਆਂ ਦੀ ਸਮੱਸਿਆ ਫੈਟ, ਕੈਰਾਟੀਨ ਅਤੇ ਤੁਹਾਡੇ ਵਾਲਾਂ ਦੀ ਜੜ੍ਹ ਵਿਚ ਜੁੜੀ ਮ੍ਰਿਤ ਚਮੜੀ ਨਾਲ ਹੁੰਦੀ ਹੈ। ਜਦੋਂ ਮੁਹਾਸਾ ਖੁੱਲ੍ਹਾ ਹੁੰਦਾ ਹੈ ਤਾਂ ਇਸ ਨੂੰ ਬਲੈਕਹੈੱਡ ਕਹਿੰਦੇ ਹਨ ਅਤੇ ਜਦੋਂ ਇਹ ਬੰਦ ਹੁੰਦਾ ਹੈ ਤਾਂ ਇਸ ਨੂੰ ਵ੍ਹਾਈਟ ਹੈੱਡ ਕਹਿੰਦੇ ਹਨ। ਇਹ ਅਕਸਰ ਤੁਹਾਡੇ ਵਾਲਾਂ 'ਚ ਨਲੀਆਂ ਦੀਆਂ ਦੀਵਾਰਾਂ ਵਿਚ ਰੁਕਾਵਟ ਪੈਦਾ ਕਰਦਾ ਹੈ, ਜਿਸ ਨਾਲ ਮੁਹਾਸੇ, ਪਿੰਪਲਜ਼, ਨੋਡਿਊਲਜ਼, ਪੋਸਟਿਊਲਜ਼, ਚਮੜੀ ਦੀ ਲਾਲੀ ਅਤੇ ਇਨਫੈਕਸ਼ਨ ਹੋ ਸਕਦੇ ਹਨ। ਲੜਕੀਆਂ ਦੇ ਮੁਕਾਬਲੇ ਮੁਹਾਸਿਆਂ ਕਾਰਨ ਜ਼ਖ਼ਮ ਹੋਣ ਦੀ ਸੰਭਾਵਨਾ ਲੜਕਿਆਂ ਵਿਚ ਜ਼ਿਆਦਾ ਹੁੰਦੀ ਹੈ।
ਮੁੱਖ ਕਾਰਨ
ਦਿੱਲੀ ਦੀ ਡਰਮੈਟੋਲਾਜਿਸਟ ਡਾ. ਕਿਰਨ ਲੋਹੀਆ ਕਹਿੰਦੀ ਹੈ, ''ਮੁਹਾਸਿਆਂ ਦਾ ਮੁੱਖ ਕਾਰਨ ਹਾਰਮੋਨਲ ਅਸੰਤੁਲਨ ਹੈ। ਇਹੋ ਕਾਰਨ ਹੈ ਕਿ ਇਹ ਅੱਲ੍ਹੜ ਉਮਰ 'ਚ ਹੀ ਹੁੰਦੇ ਹਨ, ਜਦੋਂ ਹਾਰਮੋਨਜ਼ 'ਚ ਉਥਲ-ਪੁਥਲ ਹੁੰਦੀ ਹੈ। ਅੱਜ ਸਾਡੀ ਜ਼ਿੰਦਗੀ 'ਚ ਇੰਨਾ ਜ਼ਿਆਦਾ ਤਣਾਅ ਹੈ, ਜਿਸ ਦੇ ਨਾਲ ਹੀ ਸਾਡੇ ਖਾਣੇ ਵਿਚ ਦੁੱਧ, ਪਨੀਰ, ਦਹੀਂ ਅਤੇ ਚਿਕਨ ਆਦਿ ਕਾਰਨ ਹਾਰਮੋਨਜ਼ ਦੀ ਮਾਤਰਾ ਵੱਧ ਹੁੰਦੀ ਹੈ। ਇਸ ਕਾਰਨ ਅੱਲ੍ਹੜ ਅਵਸਥਾ ਤੋਂ ਬਾਅਦ ਵੀ ਮੁਹਾਸਿਆਂ ਦੀ ਸਮੱਸਿਆ ਲੋਕਾਂ ਵਿਚ ਦੇਖੀ ਜਾਂਦੀ ਹੈ।''
ਭਾਵੇਂ ਤੁਸੀਂ ਅੱਲ੍ਹੜ ਹੋ ਜਾਂ ਬਾਲਗ, ਮੁਹਾਸਿਆਂ ਦੇ ਪੈਦਾ ਹੋਣ ਦੀ ਪ੍ਰਕਿਰਿਆ ਨੂੰ ਰੋਕਣ ਦਾ ਢੰਗ ਇਕੋ ਜਿਹਾ ਹੀ ਹੁੰਦਾ ਹੈ¸ਹਮੇਸ਼ਾ ਆਇਲ ਫ੍ਰੀ ਰਹੋ। ਸਰ ਗੰਗਾ ਰਾਮ ਹਸਪਤਾਲ ਦੇ ਡਰਮੈਟੋਲਾਜਿਸਟ ਡਾ. ਰੋਹਿਤ ਬੱਤਰਾ ਕਹਿੰਦੇ ਹਨ, ''ਆਪਣੇ ਚਿਹਰੇ ਤੋਂ ਵਾਧੂ ਤੇਲ ਨੂੰ ਧੋਣ ਅਤੇ ਚਮੜੀ ਨੂੰ ਰੈਗੂਲਰ ਕਲੀਂਜ਼ ਕਰਨ ਨਾਲ ਤੁਸੀਂ ਮੁਹਾਸਿਆਂ ਦੇ ਪੈਦਾ ਹੋਣ ਤੋਂ ਬਚ ਸਕਦੇ ਹੋ। ਮੁਹਾਸੇ ਸਿਰਫ ਉਨ੍ਹਾਂ ਨੂੰ ਹੁੰਦੇ ਹਨ, ਜਿਨ੍ਹਾਂ ਦੀ ਚਮੜੀ ਆਇਲੀ ਹੁੰਦੀ ਹੈ। ਮੁਹਾਸਿਆਂ ਨੂੰ ਕਾਬੂ ਕਰਨ ਲਈ ਡਰਮੈਟੋਲਾਜਿਸਟ ਨੂੰ ਜੈੱਲ, ਫੇਸਵਾਸ਼ ਅਤੇ ਹੋਰ ਉਤਪਾਦਾਂ ਦੇ ਜ਼ਰੀਏ ਜ਼ਿਆਦਾ ਤੇਲ ਨੂੰ ਕੰਟਰੋਲ ਵਿਚ ਕਰਨਾ ਹੁੰਦਾ ਹੈ। ਮੁਹਾਸਿਆਂ ਦੇ ਮਰੀਜ਼ ਨੂੰ ਦਿਨ 'ਚ ਟੀ ਟ੍ਰੀ ਆਇਲ ਅਤੇ ਸੈਲੀਸਾਈਲਿਕ ਐਸਿਡ ਯੁਕਤ ਫੇਸਵਾਸ਼ ਨਾਲ 3-4 ਵਾਰ ਮੂੰਹ ਧੋਣਾ ਚਾਹੀਦਾ ਹੈ। ਮਰੀਜ਼ ਨੂੰ ਜੈੱਲ ਆਧਾਰਿਤ ਮਾਇਸਚੁਰਾਈਜ਼ਰ ਅਤੇ ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ।
ਮੁਹਾਸਿਆਂ ਦੇ ਇਲਾਜ ਦੇ ਕੁਦਰਤੀ ਤਰੀਕੇ
* ਜਿਸ ਥਾਂ 'ਤੇ ਮੁਹਾਸੇ ਉੱਭਰ ਰਹੇ ਹੋਣ, ਉਥੇ ਕੱਪੜੇ 'ਚ ਬਰਫ ਦਾ ਇਕ ਟੁਕੜਾ ਲਪੇਟ ਕੇ ਦਿਨ 'ਚ ਦੋ ਵਾਰ ਉਸ ਥਾਂ 'ਤੇ ਲਗਾਈ ਰੱਖਣਾ ਚਾਹੀਦਾ ਹੈ। ਅਜਿਹਾ 5 ਮਿੰਟ ਤੋਂ ਵੱਧ ਨਹੀਂ ਕੀਤਾ ਜਾਣਾ ਚਾਹੀਦਾ।
* ਐਸਪਰਿਨ ਦੀਆਂ ਦੋ ਗੋਲੀਆਂ ਦਾ ਇਕ ਪੇਸਟ ਬਣਾਓ ਤੇ ਇਸ ਨੂੰ ਈਅਰਬਡ ਦੀ ਮਦਦ ਨਾਲ ਮੁਹਾਸਿਆਂ 'ਤੇ ਲਗਾਓ। ਇਸ ਵਿਚ ਸੈਲੀਸਾਈਲਿਕ ਐਸਿਡ ਹੁੰਦਾ ਹੈ, ਜੋ ਸ਼ਕਤੀਸ਼ਾਲੀ ਢੰਗ ਨਾਲ ਸੋਜ ਨੂੰ ਘੱਟ ਕਰਦਾ ਹੈ।
* ਟੀ ਟ੍ਰੀ ਆਇਲ ਦੀਆਂ ਕੁਝ ਬੂੰਦਾਂ ਨੂੰ ਪਾਣੀ 'ਚ ਮਿਲਾਓ ਅਤੇ ਦਿਨ 'ਚ 3 ਵਾਰ ਇਸ ਨੂੰ ਮੁਹਾਸਿਆਂ 'ਤੇ ਲਗਾਓ।
* ਲੈਮਨ ਜੂਸ ਜਾਂ ਵਿਨੇਗਰ ਨੂੰ ਮੁਹਾਸਿਆਂ 'ਤੇ ਲਗ ਾਉਣ ਨਾਲ ਰੋਮਾਂ 'ਚੋਂ ਨੁਕਸਾਨਦਾਇਕ ਪਦਾਰਥ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ।
* ਬੇਕਿੰਗ ਸੋਡਾ ਅਤੇ ਪਾਣੀ ਦਾ ਬਰਾਬਰ ਮਾਤਰਾ ਦਾ ਪੇਸਟ ਬਣਾ ਲਓ ਅਤੇ ਦਿਨ 'ਚ ਦੋ ਵਾਰ ਈਅਰਬਡ ਦੀ ਮਦਦ ਨਾਲ ਇਸ ਨੂੰ ਐਕਨੇ 'ਤੇ ਲਗਾਓ। ਫਿਰ ਇਸ ਨੂੰ ਠੰਡੇ ਪਾਣੀ ਨਾਲ ਧੋ ਦਿਓ। ਇਸ ਨਾਲ ਖੁੱਲ੍ਹੇ ਰੋਮ ਬੰਦ ਹੋ ਜਾਣਗੇ, ਨਾਲ ਹੀ ਸੋਜ ਵੀ ਘਟੇਗੀ।
* ਇਕ ਕੱਚੇ ਆਲੂ ਨੂੰ ਅੱਧਾ ਕੱਟ ਲਓ ਅਤੇ ਚਮੜੀ 'ਤੇ ਲਗਾਓ। ਇਸ ਨੂੰ ਕੁਝ ਮਿੰਟਾਂ ਤਕ ਚਮੜੀ 'ਤੇ ਲੱਗਾ ਰਹਿਣ ਦਿਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਦਿਓ। ਆਲੂ 'ਚ ਕੁਦਰਤੀ ਸੋਜ ਵਿਰੋਧੀ ਗੁਣ ਹੁੰਦੇ ਹਨ।
ਔਰਤਾਂ 'ਚ ਗੰਜਾਪਨ
NEXT STORY