ਸਮਾਰਟ ਭਾਵ ਐਕਟਿਵ, ਹੱਸਮੁਖ, ਹਰ ਕਿਸੇ ਦੀ ਡਿਮਾਂਡ ਨੂੰ ਚੁਟਕੀਆਂ 'ਚ ਪੂਰਾ ਕਰ ਦੇਣ ਵਾਲੀ, ਸਵੇਰੇ ਨਾਸ਼ਤੇ ਤੋਂ ਲੈ ਕੇ ਕੱਪੜਿਆਂ ਦੀ ਧੁਆਈ ਤਕ ਅਤੇ ਬੱਚਿਆਂ ਨੂੰ ਪੜ੍ਹਾਉਣ ਤੋਂ ਲੈ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਸੱਸ ਦੇ ਪੈਰ ਦਬਾ ਕੇ ਸੌਣ ਵਾਲੀ ਦਸ-ਦਸ ਹੱਥਾਂ ਦੀ ਸ਼ਕਤੀ ਵਾਲੀ ਨੂੰਹ, ਜੋ ਸਹੁਰਿਆਂ 'ਚ ਹਰ ਕਿਸੇ ਦੀ ਚਹੇਤੀ ਬਣ ਜਾਂਦੀ ਹੈ।
ਸਮਾਰਟ ਵੂਮੈਨ ਬਣਨਾ ਕੋਈ ਮੁਸ਼ਕਿਲ ਕੰਮ ਨਹੀਂ ਹੈ। ਖਿਆਲ ਤਾਂ ਤੁਸੀਂ ਹਰ ਕਿਸੇ ਦਾ ਉਂਝ ਵੀ ਰੱਖਦੇ ਹੀ ਹੋ ਪਰ ਕਿਸ ਨੂੰ, ਕਦੋਂ ਕੀ ਚਾਹੀਦਾ ਹੈ, ਇਹ ਪਤਾ ਹੋਵੇ ਅਤੇ ਉਸ ਨੂੰ ਉਹ ਚੀਜ਼ ਸਹੀ ਸਮੇਂ 'ਤੇ ਮਿਲ ਜਾਵੇ ਤਾਂ ਫਿਰ ਜਾਦੂ ਚਲਾਉਣਾ ਆਸਾਨ ਹੋ ਜਾਂਦਾ ਹੈ। ਇਹੋ ਨਹੀਂ, ਸਹੁਰਿਆਂ 'ਚ ਹੋਰ ਮੈਂਬਰ ਵੀ ਹੌਲੀ-ਹੌਲੀ ਤੁਹਾਡਾ ਖਿਆਲ ਰੱਖਣਾ ਸ਼ੁਰੂ ਕਰ ਦੇਣਗੇ।
ਇਸ ਤੋਂ ਇਲਾਵਾ ਕੁਝ ਘਰੇਲੂ ਔਰਤਾਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਆਪਣੇ ਘੁਮੰਡ ਅਤੇ ਨੱਕਚੜ੍ਹੇ ਸੁਭਾਅ ਕਾਰਨ ਦੂਜਿਆਂ ਦਾ ਖਿਆਲ ਨਹੀਂ ਰੱਖਦੀਆਂ ਅਤੇ ਪਤੀ ਨੂੰ ਵੀ ਮਹਿਸੂਸ ਹੋਣ ਲੱਗਦਾ ਹੈ ਕਿ ਇੰਨਾ ਕਮਾ ਕੇ ਵੀ ਜੇ ਉਸ ਦੇ ਮਾਤਾ-ਪਿਤਾ ਜਾਂ ਬੱਚਿਆਂ ਨੂੰ ਉਸ ਤੋਂ ਸ਼ਿਕਾਇਤ ਹੀ ਰਹਿਣੀ ਹੈ ਤਾਂ ਉਸ ਦਾ ਕੀ ਲਾਭ। ਇਸ ਤਰ੍ਹਾਂ ਗੱਲ ਪਤਨੀ ਨੂੰ ਸਮਝਾਉਣ ਤੋਂ ਲੈ ਕੇ ਲੜਾਈ-ਝਗੜੇ ਤਕ ਪਹੁੰਚਣ ਲੱਗਦੀ ਹੈ, ਜਦਕਿ ਸੁਪਰ ਵੂਮੈਨ ਇਸ ਸਥਿਤੀ ਦੀ ਨੌਬਤ ਕਦੇ ਆਉਣ ਹੀ ਨਹੀਂ ਦਿੰਦੀ।
ਸਵੇਰ ਦੀ ਸ਼ੁਰੂਆਤ ਇੰਝ ਹੋਵੇ
ਇਕ ਘਰੇਲੂ ਔਰਤ ਦੀ ਸ਼ੁਰੂਆਤ ਸਵੇਰੇ ਸਭ ਨੂੰ ਬੈੱਡ-ਟੀ ਦੇਣ ਤੋਂ ਹੁੰਦੀ ਹੈ। ਇਸ ਲਈ ਸੱਸ-ਸਹੁਰੇ ਨੂੰ ਚਾਹ ਦਿੰਦੇ ਹੋਏ ਜੇ ਤੁਸੀਂ ਉਨ੍ਹਾਂ ਦੇ ਪੈਰ ਛੂਹ ਲਓਗੇ ਤਾਂ ਤੁਹਾਡੇ ਆਦਰ ਅਤੇ ਪਿਆਰ ਨਾਲ ਉਹ ਨਿਹਾਲ ਹੋ ਕੇ ਤੁਹਾਨੂੰ ਆਸ਼ੀਰਵਾਦ ਹੀ ਦੇਣਗੇ। ਜੇ ਹਰ ਰੋਜ਼ ਸੰਭਵ ਨਹੀਂ ਤਾਂ ਛੁੱਟੀ ਵਾਲੇ ਦਿਨ ਸਭ ਦੀ ਪਸੰਦ ਦਾ ਨਾਸ਼ਤਾ ਜਾਂ ਖਾਣਾ ਜ਼ਰੂਰ ਬਣਾਓ, ਜਦੋਂ ਤੁਸੀਂ ਪਿਆਰ ਨਾਲ ਖਾਣਾ ਪਕਾਓਗੇ ਤਾਂ ਹਰ ਕਿਸੇ ਨੂੰ ਉਸ 'ਚ ਤੁਹਾਡੇ ਪਿਆਰ ਦਾ ਸੁਆਦ ਵੀ ਮਿਲੇਗਾ ਅਤੇ ਆਪਣੇਪਣ ਦੀ ਡੋਰ ਵੀ ਮਜ਼ਬੂਤ ਹੋਵੇਗੀ।
ਜਦੋਂ ਆਓ ਦਫਤਰ ਤੋਂ
ਦਫਤਰ ਤੋਂ ਆਉਂਦੇ ਹੀ ਆਪਣੇ ਕਮਰੇ 'ਚ ਨਾ ਵੜੇ ਰਹੋ, ਸਗੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਆਪਣੀ ਸੱਸ ਦੇ ਕਮਰੇ ਵਿਚ ਜਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛੋ। ਬੱਚਿਆਂ ਨਾਲ ਗੱਲ ਕਰੋ, ਉਸ ਦਿਨ ਦੀਆਂ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਹੋਮਵਰਕ ਬਾਰੇ ਜਾਣੋ, ਫਿਰ ਦੇਖੋ ਕਿ ਤੁਹਾਡੇ ਕੱਪੜੇ ਬਦਲਦੇ-ਬਦਲਦੇ ਜਦੋਂ ਸੱਸ ਚਾਹ ਲੈ ਆਵੇਗੀ ਤਾਂ ਦਿਨ ਭਰ ਦੀ ਥਕਾਵਟ ਆਪਣੇ-ਆਪ ਹੀ ਉਤਰ ਜਾਵੇਗੀ।
ਪਤੀ ਨੂੰ ਦਿਓ ਚੰਗਾ ਮਾਹੌਲ
ਪਤੀ ਜਦੋਂ ਦਫਤਰ ਤੋਂ ਪਰਤ ਕੇ ਸ਼ਾਮ ਨੂੰ ਘਰ ਆਏ, ਉਦੋਂ ਤਕ ਤੁਸੀਂ ਬਿਲਕੁਲ ਫ੍ਰੈੱਸ਼ ਹੋ ਜਾਓ ਅਤੇ ਘਰ 'ਚ ਉਨ੍ਹਾਂ ਨੂੰ ਚੰਗਾ ਮਾਹੌਲ ਦਿਓ, ਜਿਸ ਨਾਲ ਉਨ੍ਹਾਂ ਨੂੰ ਸਕੂਨ ਮਿਲੇਗਾ ਕਿਉਂਕਿ ਸ਼ਾਂਤ ਅਤੇ ਖੁਸ਼ੀਆਂ ਭਰਿਆ ਮਾਹੌਲ ਕਿਸੇ ਵੀ ਥੱਕੇ ਹੋਏ ਸ਼ਖ਼ਸ ਨੂੰ ਤਰੋ-ਤਾਜ਼ਾ ਬਣਾ ਸਕਦਾ ਹੈ।
ਸੰਵੇਦਨਸ਼ੀਲ ਬਣੋ
ਔਰਤ ਦੀ ਖ਼ੂਬਸੂਰਤੀ ਜਾਂ ਉਸ ਦੀ ਲੱਖਾਂ ਦੀ ਕਮਾਈ ਉਸ ਸਮੇਂ ਵਿਅਰਥ ਲੱਗਣ ਲੱਗਦੀ ਹੈ, ਜਦੋਂ ਉਹ ਘੁਮੰਡੀ, ਬਦਮਿਜਾਜ਼ ਜਾਂ ਫਿਰ ਸਿਰਫ ਆਪਣੇ ਲਈ ਹੀ ਸੋਚਣ ਵਾਲੀ ਹੋਵੇ। ਇਸ ਲਈ ਸਾਰਿਆਂ ਪ੍ਰਤੀ ਸੰਵੇਦਨਸ਼ੀਲ ਬਣੋ ਕਿਉਂਕਿ ਘਰ ਰਿਸ਼ਤਿਆਂ ਨਾਲ ਬਣਦਾ ਹੈ ਅਤੇ ਖੁਸ਼ੀਆਂ ਸੰਵੇਦਨਾਵਾਂ ਨਾਲ ਹੀ ਆਉਂਦੀਆਂ ਹਨ। ਜੇ ਘਰ 'ਚ ਸਭ ਲੋਕ ਦੁਖੀ ਹੋਣਗੇ ਤਾਂ ਸੁੱਖ ਅਤੇ ਸ਼ਾਂਤੀ ਕਿੱਥੋਂ ਆਵੇਗੀ। ਸੱਸ-ਸਹੁਰੇ ਨੂੰ ਆਦਰ ਦੇਣਾ, ਉਨ੍ਹਾਂ ਦਾ ਹਾਲ-ਚਾਲ ਪੁੱਛਣਾ, ਉਨ੍ਹਾਂ ਦੀਆਂ ਜ਼ਰੂਰਤਾਂ ਦੀ ਹਰ ਚੀਜ਼ ਸਮੇਂ 'ਤੇ ਮੁਹੱਈਆ ਕਰਵਾ ਦੇਣਾ, ਬੱਚਿਆਂ ਨੂੰ ਪਿਆਰ ਕਰਨਾ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਇੱਛਾਵਾਂ ਨੂੰ ਸਮਝ ਕੇ ਪੂਰਾ ਕਰਨਾ, ਉਨ੍ਹਾਂ ਦੀਆਂ ਸਮੱਸਿਆਵਾਂ ਸਮਝ ਕੇ ਉਨ੍ਹਾਂ ਦਾ ਹੱਲ ਕੱਢਣਾ, ਪਤੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਧਿਆਨ ਰੱਖਣਾ ਵਰਗੀਆਂ ਗੱਲਾਂ ਦੇਖਣ ਵਿਚ ਭਾਵੇਂ ਹੀ ਛੋਟੀਆਂ ਲੱਗਣ ਪਰ ਇਹੀ ਤਾਂ ਸਮਾਰਟ ਵੂਮੈਨ ਦੇ ਗੁਣ ਹਨ।
ਵਤੀਰੇ 'ਚ ਝਲਕੇ ਸਮਾਰਟਨੈੱਸ
ਸਮਾਰਟਨੈੱਸ ਗੱਲਾਂ 'ਚ ਨਹੀਂ, ਸਗੋਂ ਵਤੀਰੇ 'ਚ ਝਲਕਣੀ ਚਾਹੀਦੀ ਹੈ। ਇਕ ਨੂੰਹ ਹੋਣ ਦੇ ਨਾਤੇ ਹਰ ਕਿਸੇ ਨਾਲ ਪਿਆਰੇ ਸੰਬੰਧ ਬਣਾਉਣ ਦੀ ਉਮੀਦ ਤੁਹਾਡੇ ਤੋਂ ਹੀ ਕੀਤੀ ਜਾ ਸਕਦੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਜੇ ਕਿਸੇ ਸੱਸ ਦਾ ਆਪਣੀ ਨੂੰਹ ਨਾਲ ਰਿਸ਼ਤਾ ਸਨੇਹ ਭਰਿਆ ਨਹੀਂ ਹੋਵੇਗਾ ਤਾਂ ਉਹ ਆਪਣੇ ਬੇਟੇ ਨੂੰ ਭੜਕਾਏਗੀ, ਜਿਸ ਦਾ ਅਸਰ ਪਰਿਵਾਰ ਤੇ ਤੁਹਾਡੇ ਨਿੱਜੀ ਰਿਸ਼ਤਿਆਂ 'ਤੇ ਪਵੇਗਾ। ਜੇ ਮਾਤਾ-ਪਿਤਾ ਦੇ ਰਿਸ਼ਤਿਆਂ ਵਿਚ ਕੜਵਾਹਟ ਹੋਵੇ ਤਾਂ ਬੱਚਿਆਂ ਵਿਚ ਵੀ ਅਸੰਤੁਸ਼ਟੀ ਪੈਦਾ ਹੋਵੇਗੀ ਤੇ ਮਾਂ ਨੂੰ ਕਮਜ਼ੋਰ ਮੰਨ ਕੇ ਉਹ ਪਿਤਾ ਕੋਲ ਉਸ ਦੀਆਂ ਸ਼ਿਕਾਇਤਾਂ ਕਰਨਗੇ। ਇਸ ਗੱਲ ਦਾ ਧਿਆਨ ਰੱਖੋ ਕਿ ਸਹੁਰਿਆਂ 'ਚ ਤੁਹਾਡਾ ਹਰ ਕਿਸੇ ਨਾਲ ਰਿਸ਼ਤਾ ਭਾਵੇਂ ਹੀ ਪਤੀ ਦੇ ਕਾਰਨ ਜੁੜਦਾ ਹੋਵੇ ਪਰ ਨਿਭਦਾ ਸੱਸ-ਸਹੁਰੇ ਦੇ ਕਾਰਨ ਹੀ ਹੈ। ਇਸ ਲਈ ਉਨ੍ਹਾਂ ਸਾਰੇ ਰਿਸ਼ਤਿਆਂ ਦਾ ਧਿਆਨ ਰੱਖੋ, ਜੋ ਪਤੀ ਨਾਲ ਜੁੜੇ ਹੋਣ, ਫਿਰ ਦੇਖੋ ਕਿ ਸਹੁਰਿਆਂ 'ਚ ਤੁਹਾਡਾ ਹੀ ਰਾਜ ਹੋਵੇਗਾ। ਜਿਹੜੀ ਨੂੰਹ ਸਭ ਦਾ ਖਿਆਲ ਰੱਖਦੀ ਹੋਵੇ, ਉਹ ਕਿਸੇ ਨੂੰ ਵੀ ਤਕਲੀਫ 'ਚ ਨਹੀਂ ਦੇਖ ਸਕਦੀ। ਸਭ ਦਾ ਖਿਆਲ ਰੱਖਣ ਨਾਲ ਤੁਹਾਡੇ ਘਰ ਵਿਚ ਖੁਸ਼ੀਆਂ ਹੋਣਗੀਆਂ ਅਤੇ ਸਭ ਦੇ ਦਿਲਾਂ 'ਚ ਤੁਹਾਡੇ ਲਈ ਪਿਆਰ ਹੋਵੇਗਾ।
ਸਟਾਈਲਿਸ਼ ਵਿੰਟਰ ਲੁਕ
NEXT STORY