'ਬਿੰਦਾਸ' ਦਿਸੋ
* ਜੇ ਤੁਸੀਂ ਇਸ ਸਰਦੀ 'ਚ ਵੀ ਕਾਲਜ 'ਚ ਆਪਣੇ ਸਟਾਈਲ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਲਾਂਗ ਟਿਊਨਿਕ, ਸਟਾਕਿੰਗਸ ਅਤੇ ਲੰਮੇ ਬੂਟਾਂ ਨੂੰ ਆਪਣੇ ਵਾਰਡਰੋਬ ਦਾ ਹਿੱਸਾ ਬਣਾਓ। ਇਸ ਸਟਾਈਲ 'ਚ ਤੁਸੀਂ ਬਿਲਕੁਲ ਬਿੰਦਾਸ ਲੁਕ 'ਚ ਨਜ਼ਰ ਆਓਗੇ।
* ਜੇ ਟਿਊਨਿਕ ਪਹਿਨ ਰਹੇ ਹੋ ਤਾਂ ਨਾਲ ਹੀ ਲੰਮੇ ਬੂਟ ਕੈਰੀ ਕਰ ਸਕਦੇ ਹੋ ਪਰ ਬੂਟ ਟਿਊਨਿਕ ਨਾਲ ਮੈਚ ਕਰਦੇ ਲਓ। ਟਿਊਨਿਕ ਪਲੇਨ ਸ਼ੇਡ ਦੀ ਬਜਾਏ ਪਿੰ੍ਰਟਿਡ 'ਚ ਗੁੱਡ ਲੁਕ ਦੇਵੇਗੀ। ਕਾਲਜ ਜਾਣ ਵਾਲੀਆਂ ਲੜਕੀਆਂ ਇਸ ਲੁਕ ਨਾਲ ਵਾਲ ਸਟ੍ਰੇਟ ਕਰਵਾ ਸਕਦੀਆਂ ਹਨ।
ਲੰਮੀ ਵੂਲਨ ਟੀ-ਸ਼ਰਟ ਤੁਹਾਨੂੰ ਹਰ ਸਟਾਈਲ 'ਚ ਮਿਲ ਜਾਵੇਗੀ। ਇਸ ਵਿਚ ਪਲੇਨ ਤੋਂ ਲੈ ਕੇ ਪਿੰ੍ਰਟਿਡ ਅਤੇ ਐਂਬ੍ਰਾਇਡਰੀ ਤੋਂ ਲੈ ਕੇ ਲੈਸ ਵਰਕ ਤਕ ਦੇ ਕਈ ਸਟਾਈਲ ਮੁਹੱਈਆ ਹਨ। ਇਸ 'ਤੇ ਤੁਸੀਂ ਚੌੜੀ ਬੈਲਟ ਲਗਾ ਸਕਦੇ ਹੋ ਜਾਂ ਫਿਰ ਓਪਨ ਕੋਟ ਕੈਰੀ ਕਰ ਸਕਦੇ ਹੋ। ਇਸ ਵਿਚ ਚੌੜੇ ਬਟਨ ਵਾਲਾ ਸਟਾਈਲ ਟ੍ਰੈਂਡ ਵਿਚ ਹੈ। ਇਸ ਸਰਦੀ ਵਿਚ ਓਰੇਂਜ ਜਾਂ ਫਿਰ ਗ੍ਰੀਨ ਕਲਰ ਦਾ ਕੋਟ ਤੁਹਾਨੂੰ ਨਿਊ ਲੁਕ ਦੇਵੇਗਾ। ਇਹੋ ਨਹੀਂ, ਇਸ ਵਾਰ ਸਪਾਰਕਲ ਵੂਲਨ ਟ੍ਰੈਂਡ ਵਿਚ ਹੈ। ਇਹ ਕੋਟ ਤੁਹਾਨੂੰ ਪਾਰਟੀ ਲੁਕ ਦੇਣਗੇ। ਇਸ ਨਾਲ ਮੈਚ ਕਰਦਾ ਸਟਾਲ ਗਲੇ 'ਚ ਰਾਊਂਡ ਕਰਕੇ ਲਓ।
* ਵੂਲਨ ਲੰਮਾ ਕੋਟ ਇਸ ਸੀਜ਼ਨ ਦਾ ਹਾਟ ਟ੍ਰੈਂਡ ਹੈ। ਇਸ ਦਾ ਸਾਈਡ ਕੱਟ ਸੂਟ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਵਿਚ ਲੱਗੇ ਵੱਡੇ ਬਟਨ ਡਿਫਰੈਂਟ ਲੁਕ ਦੇਣ ਲਈ ਲਗਾਏ ਗਏ ਹਨ। ਤੁਸੀਂ ਇਸ ਨੂੰ ਸਾੜ੍ਹੀ ਤੋਂ ਲੈ ਕੇ ਵੈਸਟਰਨ ਡ੍ਰੈੱਸ ਨਾਲ ਪਹਿਨ ਸਕਦੇ ਹੋ। ਇਸ ਵਿਚ ਰੈੱਡ, ਗ੍ਰੀਨ ਅਤੇ ਬਲਿਊ ਵਰਗੇ ਸ਼ੇਡਜ਼ ਟ੍ਰਾਈ ਕਰੋ ਅਤੇ ਬੂਟ ਜਾਂ ਵੈਲੀ ਬਲੈਕ ਜਾਂ ਵ੍ਹਾਈਟ ਲਓ।
* ਕਲਰ ਕਾਂਬੀਨੇਸ਼ਨ ਦੀ ਪ੍ਰੇਸ਼ਾਨੀ 'ਚ ਉਲਝ ਰਹੇ ਹੋ ਤਾਂ ਤੁਸੀਂ ਗ੍ਰੇ ਬੂਟ ਅਤੇ ਗ੍ਰੇ ਕਲਰ ਦੀ ਸਵੈਟਰ ਨਾਲ ਬਲਿਊ ਪੈਨਸਿਲ ਫਿੱਟ ਜੀਨਸ ਲੈ ਸਕਦੇ ਹੋ। ਇਸ ਦੇ ਨਾਲ ਰੈੱਡ ਪਰਸ ਜਾਂ ਰੈੱਡ ਗਲਵਜ਼ ਖ਼ੂਬ ਫੱਬਣਗੇ। ਰੈੱਡ ਨੇਲ ਪੇਂਟ, ਰੈੱਡ ਲਿਪਸਟਿਕ ਅਤੇ ਰੈੱਡ ਨੈਕਲੈੱਸ ਇਸ ਡ੍ਰੈੱਸ ਨਾਲ ਮੈਚ ਕਰੇਗਾ ਪਰ ਈਅਰਰਿੰਗ ਦਾ ਸ਼ੇਡ ਗ੍ਰੇ ਹੋਣਾ ਚਾਹੀਦਾ ਹੈ।
ਅੱਲ੍ਹੜ ਉਮਰੇ ਹਲਕਾ ਹੋਵੇ ਮੇਕਅਪ
NEXT STORY