ਮੁੰਬਈ- ਆਪਣੇ ਪੋਸਟਰ ਅਤੇ ਮੋਸ਼ਨ ਪੋਸਟਰਾਂ ਦੇ ਕਾਰਨ ਚਰਚਾ 'ਚ ਆਉਣ ਵਾਲੀ ਫਿਲਮ 'ਪੀਕੇ' ਦਾ ਪਹਿਲਾਂ ਗੀਤ ਅੱਜ ਯਾਨੀ ਸ਼ਨੀਵਾਰ ਨੂੰ ਜ਼ਾਰੀ ਹੋ ਰਿਹਾ ਹੈ। ਇਸ ਫਿਲਮ ਦੀ ਸ਼ੂਟਿੰਗ ਦਿੱਲੀ 'ਚ ਕੀਤੀ ਗਈ ਹੈ, ਇਸ ਲਈ ਫਿਲਮਕਾਰ ਰਾਜ ਕੁਮਾਰ ਹਿਰਾਨੀ ਨੇ ਗੀਤ ਨੂੰ ਵੀ ਦਿੱਲੀ 'ਚ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਅਦਾਕਾਰ ਆਮਿਰ ਖਾਨ ਸਮੇਤ ਫਿਲਮ ਦੀ ਪੂਰੀ ਟੀਮ ਗੀਤ 'ਠਰਕੀ ਛੋਕਰੇ' ਦੇ ਲਾਂਚ ਲਈ ਅੱਜ ਯਾਨੀ ਸ਼ਨੀਵਾਰ ਨੂੰ ਦਿੱਲੀ 'ਚ ਮੌਜੂਦ ਹੋਣਗੇ। ਇਸ ਗੀਤ 'ਚ ਸੰਜੇ ਦੱਤ ਨੇ ਆਮਿਰ ਖਾਨ ਨੂੰ 'ਠਰਕੀ ਛੋਕਰਾ' ਕਹਿ ਕੇ ਸੰਬੋਧਿਤ ਕੀਤਾ ਹੈ। ਰਾਜਕੁਮਾਰ ਨੇ ਗੀਤ ਨੂੰ ਰਾਜਸਥਾਨੀ ਰੰਗ ਦੇਣ ਲਈ ਰਾਜਸਥਾਨੀ ਗਾਇਕ ਸਵਰੂਪ ਤੋਂ ਇਹ ਗੀਤ ਬੁਲਵਾਇਆ ਹੈ। ਫਿਲਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਹੈ ਕਿ ਦਿੱਲੀ 'ਚ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਪੂਰੀ ਟੀਮ ਨੇ ਉਥੇ ਬਹੁਤ ਮਸਤੀ ਕੀਤੀ ਸੀ ਅਤੇ ਇਸ ਲਈ ਰਾਜਕੁਮਾਰ ਇਹ ਗੀਤ ਦਿੱਲੀ 'ਚ ਜਾਰੀ ਕਰਨਾ ਚਾਹੁੰਦੇ ਸਨ। 'ਪੀਕੇ' ਫਿਲਮ ਦਾ ਪਹਿਲਾਂ ਗੀਤ ਦਿੱਲੀ 'ਚ ਰਾਜਕੁਮਾਰ ਹਿਰਾਨੀ, ਆਮਿਰ ਖਾਨ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਮੋਜ਼ੂਦਗੀ 'ਚ ਜਾਰੀ ਕੀਤਾ ਜਾਵੇਗਾ।
ਵੱਖ ਹੋ ਚੁੱਕੇ ਪਤੀ ਨਾਲ ਹੁਣ ਵੀ ਕੰਮ ਕਰਨਾ ਚਾਹੁੰਦੀ ਹੈ ਕਲਕੀ!
NEXT STORY