ਮੁੰਬਈ- ਲਗਾਤਾਰ ਵਿਦੇਸ਼ੀ ਪੂੰਜੀ ਪ੍ਰਵਾਹ ਦੇ ਵਿਚਾਲੇ ਬਰਾਮਦਕਾਰਾਂ ਅਤੇ ਬੈਂਕਾਂ ਵੱਲੋਂ ਡਾਲਰ ਦੀ ਵਿਕਰੀ ਕੀਤੇ ਜਾਣ ਨਾਲ ਰੁਪਿਆ 17 ਪੈਸੇ ਮਜ਼ਬੂਤੀ ਦੇ ਨਾਲ 61.45 ਰੁਪਏ ਪ੍ਰਤੀ ਡਾਲਰ ’ਤੇ ਖੁਲ੍ਹਿਆ। ਫਾਰੇਕਸ ਡੀਲਰਾਂ ਨੇ ਕਿਹਾ ਕਿ ਬਰਾਮਦਕਾਰਾਂ ਅਤੇ ਬੈਂਕਾਂ ਵੱਲੋਂ ਡਾਲਰ ਦੀ ਵਿਕਰੀ ਕੀਤੇ ਜਾਣ ਤੋਂ ਇਲਾਵਾ ਵਿਦੇਸ਼ਾਂ ’ਚ ਹੋਰ ਮੁਦਰਾਵਾਂ ਦੇ ਮੁਕਾਬਲੇ ’ਚ ਡਾਲਰ ’ਚ ਨਰਮੀ ਦੇ ਰੁਖ ਨਾਲ ਵੀ ਰੁਪਏ ਦੀ ਧਾਰਨਾ ਮਜ਼ਬੂਤ ਹੋਈ। ਸਥਾਨਕ ਸ਼ੇਅਰ ਬਾਜ਼ਾਰਾਂ ਦੇ ਮਜ਼ਬੂਤੀ ਦੇ ਨਾਲ ਖੁਲ੍ਹਣ ਨਾਲ ਵੀ ਰੁਪਏ ’ਚ ਮਜ਼ਬੂਤੀ ਆਈ। ਪਹਿਲੇ ਦੇ ਸੈਸ਼ਨ ਵਿਚ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਟੁੱਟ ਕੇ ਸਾਢੇ ਤਿੰਨ ਮਹੀਨੇ ਦੇ ਹੇਠਲੇ ਪੱਧਰ 61.62 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ।
ਲਗਾਤਾਰ ਤੀਜੇ ਹਫਤੇ ਤੇਜ਼ੀ 'ਤੇ ਰਹੇ ਸ਼ੇਅਰ ਬਜ਼ਾਰ
NEXT STORY