ਨਵੀਂ ਦਿੱਲੀ- ਸੋਨਾ ਖਰੀਦਣ ਵਾਲੇ ਜ਼ਰਾ ਸਾਵਧਾਨ ਰਹਿਣ ਕਿਉਂਕਿ ਭਾਰਤੀ ਉਪਭੋਗਤਾ ਜਿਹੜਾ ਸੋਨਾ ਜਾਂ ਗਹਿਣਾ ਖਰੀਦਦੇ ਹਨ ਉਸ ’ਚ ਓਨਾ ਸੋਨਾ ਨਹੀਂ ਹੁੰਦਾ ਜਿੰਨਾ ਕਿ ਦੱਸਿਆ ਜਾਂਦਾ ਹੈ। ਰਿਫਾਈਨਿੰਗ ਕੰਪਨੀ ਦੇ ਮੁਤਾਬਕ ਉਨ੍ਹਾਂ ਨੂੰ ਪ੍ਰੋਸੈਸਿੰਗ ਦੇ ਲਈ ਜੋ ਸਕ੍ਰੈਪ ਗੋਲਡ ਮੁਹਈਆ ਕਰਵਾਇਆ ਜਾਂਦਾ ਹੈ ਉਸ ’ਚ 80 ਫੀਸਦੀ ਹੀ ਸੋਨਾ ਹੁੰਦਾ ਹੈ ਜੋ 22 ਕੈਰੇਟ ਗੋਲਡ ਜਿਊਲਰੀ ਦਾ ਸਟੈਂਡਰਡ ਹੈ। ਬਿਊਰੋ ਆਫ ਇੰਡੀਅਨ ਸਟੈਂਡਰਡਸ ਅਧਿਕਾਰੀਆਂ ਨੇ ਇਸ ’ਤੇ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਸ਼ਹਿਰਾਂ ਦੇ ਕਈ ਰਿਟੇਲਰਸ ਜੋ ‘ਹਾਲ ਮਾਰਕ ਸਰਟੀਫਿਕੇਸ਼ਨਸ਼’ ਦਾ ਦਾਅਵਾ ਕਰ ਕੇ ਸੋਨੇ ਦੇ ਕਈ ਉਤਪਾਦ ਵੇਚਦੇ ਹਨ, ਉਨ੍ਹਾਂ ’ਚ ਵੀ ਗੋਲਟ ਕੰਟੈਂਟ ਘੱਟ ਹੁੰਦਾ ਹੈ।
ਐੱਮ.ਐੱਮ.ਟੀ.ਸੀ. ਪੀ.ਏ.ਐੱਮ.ਪੀ. ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਖੋਸਲਾ ਨੇ ਕਿਹਾ ਕਿ ਸਾਨੂੰ ਰਿਫਾਈਨਿੰਗ ਦੇ ਲਈ ਸਕ੍ਰੈਪ ਦੇ ਫਾਰਮ ’ਚ ਗੋਲਡ ਮਿਲਦਾ ਹੈ। ਔਸਤਨ ਇਸ ’ਚ ਗੋਲਡ ਦੀ ਮਾਤਰਾ 80 ਤੋਂ 85 ਫੀਸਦੀ ਦੇ ਵਿਚਾਲੇ ਹੁੰਦੀ ਹੈ।
ਖੋਸਲਾ ਨੇ ਕਿਹਾ ਕਿ ਜਿਊਲਰੀ ਖਰੀਦਣ ਦੇ ਦੌਰਾਨ ਅਜੇ ਵੀ ਇੰਡੀਅਨ ਕੰਜ਼ਿਊਮਰਸ ਨੂੰ ਬਹੁਤ ਸਾਵਧਾਨੀ ਵਰਤਨੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਵਿਕਣ ਵਾਲੀ ਜਿਊਲਰੀ ਹਾਈ ਕੈਰੇਟ ਦੀ ਹੁੰਦੀ ਹੈ। ਇਸ ਨਾਲ ਗੋਲਡ ਕੰਟੈਂਟ ਦੀ ਭੂਮਿਕਾ ਵੱਧ ਜਾਂਦੀ ਹੈ।
ਜਦੋਂਕਿ ਪੱਛਮੀ ਬਾਜ਼ਾਰਾਂ ’ਚ ਅਜਿਹੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਉੱਥੇ ਵਿਕਣ ਵਾਲੀ ਜਿਊਲਰੀ 12 ਤੋਂ 14 ਕੈਰੇਟ ਵਾਲੀ ਹੁੰਦੀ ਹੈ। ਖੋਸਲਾ ਦੱਸਦਾ ਹੈ ਕਿ ਇੰਡੀਅਨ ਕੰਜ਼ਿਊਮਰਸ ਨੂੰ ਗੋਲਡ ਖਰੀਦਦੇ ਸਮੇਂ ਅਲਗ ਤੋਂ ਮੇਕਿੰਗ ਚਾਰਜਿਜ਼ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਅਜਿਹੇ ਵਿਚ ਗੋਲਡ ਕੰਟੈਂਟ ਦੇ ਮਾਮਲੇ ਨੂੰ ਐਵੇਂ ਹੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਐੱਲ.ਪੀ.ਜੀ. ਸਿਲੰਡਰ ’ਤੇ 568 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਤੈਅ
NEXT STORY