ਨਵੀਂ ਦਿੱਲੀ- ਸਰਕਾਰ ਨੇ ਐੱਲ.ਪੀ.ਜੀ. ਸਿਲੰਡਰ ’ਤੇ 568 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਤੈਅ ਕਰ ਦਿੱਤੀ ਹੈ। ਇਸ ਸਬਸਿਡੀ ਦਾ ਭਾਰ ਸਰਕਾਰ ਅਤੇ ਤੇਲ ਕੰਪਨੀਆਂ ’ਤੇ ਬਰਾਬਰ ਆਵੇਗਾ। ਇਸ ਤੋਂ ਪਹਿਲੇ ਪ੍ਰਧਾਨਮੰਤਰੀ ਦਫਤਰ ਨੇ 22 ਅਕਤੂਬਰ ਨੂੰ ਫੈਸਲਾ ਕੀਤਾ ਸੀ ਕਿ ਚਾਲੂ ਮਾਲੀ ਸਾਲ ’ਚ ਗੈਸ ਦੀਆਂ ਕੀਮਤਾਂ ਨਹੀਂ ਵਧਾਈਆਂ ਜਾਣਗੀਆਂ। ਇਸ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਦੇ ਹਿਸਾਬ ਨਾਲ ਕੀਮਤ ਵਿਚ ਫੇਰਬਦਲ ਕੀਤਾ ਜਾਵੇਗਾ।
ਮੀਟਿੰਗ ਦੇ ਦੌਰਾਨ ਪੀ.ਐੱਮ.ਓ. ਨੇ ਘਰੇਲੂ ਐੱਲ.ਪੀ.ਜੀ. ’ਤੇ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 14.2 ਕਿਲੋ ਦੇ ਸਿਲੰਡਰ ’ਤੇ 568 ਰੁਪਏ ਦੀ ਸਬਸਿਡੀ ਫਿਕਸ ਕੀਤੀ ਹੈ। ਕੈਬਨਿਟ ਕਮੇਟੀ ਆਨ ਪਾਲਿਟਿਕਲ ਅਫੇਅਰਸ (ਸੀ.ਸੀ.ਪੀ.ਏ.) ਦੇ ਲਈ ਤਿਆਰ ਕੀਤੇ ਗਏ ਪ੍ਰਸਤਾਵ ’ਚ ਕਿਹਾ ਗਿਆ ਹੈ ਕਿ ਮਾਰਚ 2015 ਤੱਕ ਐੱਲ.ਪੀ.ਜੀ. ਦੀ ਰਿਟੇਲ ਸੇਲਿੰਗ ਪ੍ਰਾਈਸ ਫਿਕਸ ਰਹੇਗੀ ਅਤੇ ਇਸ ਦੌਰਾਨ ਤੇਲ ਕੰਪਨੀਆਂ ਵੱਲੋਂ ਕੀਮਤਾਂ ਵਿਚ ਕੀਤੇ ਗਏ ਕੋਈ ਵੀ ਬਦਲਾਅ ਨੂੰ ਸਰਕਾਰ ਅਤੇ ਤੇਲ ਕੰਪਨੀਆਂ ਸਬਸਿਡੀ ਵਿਚ ਐਡਜਸਟ ਕਰਨਗੀਆਂ।
ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਨੇ ਗਾਹਕਾਂ ਨੂੰ ਸਾਰੇ ਸਾਲ ’ਚ 12 ਸਬਸਿਡੀ ਵਾਲੇ ਸਿਲੰਡਰ ਲੈਣ ਦੀ ਛੋਟ ਦਿੱਤੀ ਸੀ, ਇਹ ਛੋਟ ਅਜੇ ਵੀ ਜਾਰੀ ਹੈ। ਸੀ.ਸੀ.ਪੀ.ਏ. ਪ੍ਰਸਤਾਵ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਇਹ 568 ਰੁਪਏ ਦੀ ਸਬਸਿਡੀ ਉਪਭੋਗਤਾ ਦੇ ਖਾਤੇ ਵਿਚ ਪਹਿਲੀ ਵਾਰ ‘ਪਰਮਾਨੈਂਟ ਅਡਵਾਂਸ’ ਦੇ ਰੂਪ ਵਿਚ ਦਿੱਤੀ ਜਾਵੇਗੀ। 15 ਜ਼ਿਲਿਆਂ ’ਚ 15 ਨਵੰਬਰ ਤੋਂ ਅਤੇ ਬਾਕੀ ਸਾਰੇ ਦੇਸ਼ ਵਿਚ 1 ਜਨਵਰੀ, 2015 ਤੋਂ ਬੈਂਕ ਖਾਤਿਆਂ ’ਚ ਵੀ ਐੱਲ.ਪੀ.ਜੀ. ਸਬਸਿਡੀ ਦਿੱਤੀ ਜਾਵੇਗੀ।
ਡਾਲਰ ਦੇ ਮੁਕਾਬਲੇ ਰੁਪਿਆ 17 ਪੈਸੇ ਮਜ਼ਬੂਤ
NEXT STORY