ਪੁਣੇ- ਮਹਾਰਾਸ਼ਟਰ ਪੁਲਸ ਦੇ ਜੇਲ ਵਿਭਾਗ ਨੇ ਯਰਵਦਾ ਜੇਲ ਵਿਚ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਪੀਕੇ' ਦੀ ਵਿਸ਼ੇਸ਼ ਸਕ੍ਰੀਨਿੰਗ ਲਈ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ, ਜਿਸ ਕਰਕੇ ਸੰਜੇ ਦੱਤ ਇਸ ਵਿਚ ਸ਼ਾਮਲ ਨਹੀਂ ਹੋ ਸਕਣਗੇ। ਆਮਿਰ ਨੇ ਆਪਣੇ ਦੋਸਤ ਅਤੇ ਫਿਲਮ ਦੇ ਸਹਿ-ਕਲਾਕਾਰ ਸੰਜੇ ਦੱਤ ਲਈ ਯਰਵਦਾ ਜੇਲ ਵਿਚ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਲਈ ਇਜਾਜ਼ਤ ਮੰਗੀ ਸੀ, ਜਿਸ 'ਤੇ ਜੇਲ ਵਿਭਾਗ ਰਾਜ਼ੀ ਨਹੀਂ ਹੋਇਆ। ਸੰਜੇ ਦੱਤ 1993ਦੇ ਮੁੰਬਈ ਬੰਬ ਧਮਾਕਿਆਂ ਦੇ ਸੰਬੰਧ ਵਿਚ ਪੁਣੇ ਦੀ ਯਰਵਦਾ ਜੇਲ ਵਿਚ 5 ਸਾਲ ਕੈਦ ਦੀ ਸਜ਼ਾ ਕੱਟ ਰਹੇ ਹਨ।
ਪਰਿਣੀਤੀ ਨੇ ਆਪਣੀ ਬੋਲਡ ਭੈਣ ਮਨਾਰਾ ਬਾਰੇ ਕੀਤਾ ਖੁਲਾਸਾ (ਦੇਖੋ ਤਸਵੀਰਾਂ)
NEXT STORY