ਕੋਲਕਾਤਾ- ਮਹਾਨਾਇਕ ਅਮਿਤਾਭ ਬੱਚਨ ਨੇ ਸੋਮਵਾਰ ਨੂੰ ਪਿਛਲੇ ਦੋ ਦਹਾਕਿਆਂ 'ਚ ਹਿੰਦੀ ਫਿਲਮਾਂ 'ਚ ਮਹਿਲਾਵਾਂ ਦੇ ਹਿੱਸੇ 'ਚ ਆਉਣ ਵਾਲੀਆਂ ਰੂੜੀਵਾਦੀ ਭੂਮਿਕਾਵਾਂ 'ਚ ਨਾਕਟੀ ਢੰਗ ਨਾਲ ਜੋ ਬਦਲਾਅ ਆਇਆ ਹੈ, ਉਸ ਨੂੰ ਸਲਾਮ ਕੀਤਾ। ਅਮਿਤਾਭ ਨੇ ਇਥੇ 20ਵੇਂ ਕੋਲਕਾਤਾ ਅੰਤਰਰਾਸ਼ਟਰੀ ਫਿਲਮ ਉਤਸਵ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਤ ਕਰਦੇ ਹੋਏ ਕਿਹਾ ਹੈ ਕਿ ਭਾਰਤ 'ਚ 1990 ਦੇ ਦਹਾਕਿਆਂ ਤੋਂ ਔਰਤਾਂ ਦੀਆਂ ਭੂਮਿਕਾਵਾਂ 'ਚ ਬਦਲਾਅ ਆਇਆ ਹੈ। ਮਹਾਨਾਇਕ ਨੇ 'ਚਾਂਦਰੀ ਬਾਰ' ਅਤੇ 'ਪੇਜ 3' ਵਰਗੀਆਂ ਫਿਲਮਾਂ ਦੇ 'ਚ ਔਰਤਾਂ ਦੇ ਕਿਰਦਾਰਾਂ ਦੀ ਉਦਹਾਰਣ ਦਿੰਦੇ ਹੋਏ ਕਿਹਾ ਹੈ ਕਿ ਇਨ੍ਹਾਂ ਕਿਰਦਾਰਾਂ ਦੇ ਕਈ ਰੂਪ ਸਨ, ਜੋ ਪਤਨੀ, ਖਲਨਾਇਕਾ ਜਾਂ ਬਲੀਦਾਨੀ ਮਾਂ ਤੋਂ ਪਹਿਲਾਂ ਨਿਰਧਾਰਿਤ ਰੂਪਾਂ ਨਾਲੋਂ ਅੱਗੇ ਵੱਧ ਗਏ ਹਨ।
ਉਤਰਾਖੰਡ 'ਚ ਦਿੱਲੀ ਦੀ ਮਹਿਲਾ ਸੈਲਾਨੀ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ
NEXT STORY