ਦੇਹਰਾਦੂਨ- ਇਕ ਟੈਕਸੀ ਡਰਾਈਵਰ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਦਿੱਲੀ ਦੀ ਇਕ ਮਹਿਲਾ ਸੈਲਾਨੀ ਨਾਲ ਬਲਾਤਕਾਰ ਕੀਤਾ ਅਤੇ ਉਸ ਤੋਂ ਬਾਅਦ ਮਹਿਲਾ ਅਤੇ ਉਸ ਦੇ ਇਕ ਦੋਸਤ ਦੀ ਹੱਤਿਆ ਕਰ ਦਿੱਤੀ।
ਵਿਕਾਸਨਗਰ ਦੇ ਪੁਲਸ ਸੁਪਰਡੈਂਟ ਸਵਪਨ ਕਿਸ਼ੋਰ ਸਿੰਘ ਨੇ ਦੱਸਿਆ ਕਿ ਮਹਿਲਾ ਸੈਲਾਨੀ ਅਤੇ ਉਸ ਦਾ ਦੋਸਤ ਦੋਵੇਂ ਉਤਰਾਖੰਡ ਘੁੰਮਣ ਆਏ ਸਨ ਅਤੇ ਪਿਛਲੇ ਇਕ ਪਖਵਾੜੇ ਤੋਂ ਲਾਪਤਾ ਚੱਲ ਰਹੇ ਹਨ। ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ (ਅਪਰਾਧੀਆਂ ਨੇ) ਪਹਿਲਾਂ ਮਹਿਲਾ ਦੇ ਪੁਰਸ਼ ਦੋਸਤ ਦਾ ਗਲਾ ਘੋਟਿਆ, ਉਸ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਟਿਕਾਣੇ ਲਗਾਉਣ ਤੋਂ ਪਹਿਲਾਂ ਉਨ੍ਹਾਂ ਦਾ ਸਮਾਨ ਲੁੱਟ ਲਿਆ। ਉਨ੍ਹਾਂ ਨੇ ਦੱਸਿਆ ਕਿ ਅਪਰਾਧੀਆਂ ਨੇ ਵਾਰਦਾਤ ਨੂੰ ਬੀਤੀ 24 ਅਕਤੂਬਰ ਨੂੰ ਅੰਜਾਮ ਦਿੱਤਾ ਜਦੋਂ ਦੋਵੇਂ ਪੀੜਤ ਟੈਕਸੀ ਤੋਂ ਚਕਰਾਤਾ ਖੇਤਰ 'ਚ ਸਥਿਤ ਟਾਈਗਰ ਫਾਲਸ ਕੋਲ ਵਾਪਸ ਪਰਤ ਰਹੇ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ 'ਚ ਸ਼ਾਮਲ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ 'ਚੋਂ ਇਕ ਨੇ ਮਹਿਲਾ ਦੀ ਹੱਤਿਆ ਤੋਂ ਪਹਿਲਾਂ ਉਸ ਨਾਲ ਹੋਏ ਬਲਾਤਕਾਰ ਕਰਨ ਦੀ ਗੱਲ ਕਬੂਲ ਕਰ ਲਈ ਹੈ।
ਟੁੱਟੇ ਪਹੀਏ ਨਾਲ ਵੀ 10 ਕਿਲੋਮੀਟਰ ਦੌੜਦੀ ਰਹੀ ਗੱਡੀ
NEXT STORY