ਨਵੀਂ ਦਿੱਲੀ- ਵਾਹਨ ਖੇਤਰ ਦੀ ਦਿੱਗਜ਼ ਕੰਪਨੀਆਂ ਟਾਟਾ ਮੋਟਰਸ ਅਤੇ ਮਹਿੰਦਰਾ ਐਂਡ ਮਹਿੰਦਰਾ ਨੇ ਉਤਪਾਦਨ ਲਾਗਤ 'ਚ ਵਾਧੇ ਦਾ ਹਵਾਲਾ ਦਿੰਦੇ ਹੋਏ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ 1 ਤੋਂ 2 ਫੀਸਦੀ ਦੇ ਦਾਅਰੇ 'ਚ ਵਾਧਾ ਕਰਨ ਦਾ ਅੱਜ ਐਲਾਨ ਕੀਤਾ।
ਘਰੇਲੂ ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਆਪਣੀ ਸਵਾਰੀ ਅਤੇ ਵਪਾਰਕ ਵਾਹਨਾਂ ਅਤੇ ਟ੍ਰੈਕਟਰਾਂ ਦੇ ਦਾਮ (ਸ਼ੋਅਰੂਮ ਕੀਮਤ) 'ਚ 11500 ਰੁਪਏ ਤਕ ਦਾ ਵਾਧਾ ਕੀਤਾ ਹੈ, ਜਦਕਿ ਟਾਟਾ ਮੋਟਰਸ ਨੇ ਆਪਣੇ ਵਪਾਰਕ ਵਾਹਨਾਂ ਦੀਆਂ ਕੀਮਤਾਂ 'ਚ 1 ਤੋਂ 2 ਫੀਸਦੀ ਦੇ ਦਾਅਰੇ 'ਚ ਦਾ ਵਾਧਾ ਕੀਤਾ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਮੁੱਖ ਕਾਰਜਕਾਰੀ (ਵਾਹਨ ਬਲਾਕ ਅਤੇ ਅੰਤਰਰਾਸ਼ਟਰੀ ਪਰਿਚਾਲਨ) ਪ੍ਰਵੀਣ ਸ਼ਾਹ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਕੁਝ ਸਮੇਂ ਤੋਂ ਕੀਮਤ ਵਾਧਾ ਰੋਕ ਰੱਖਿਆ ਸੀ ਪਰ ਵੱਧਦੀ ਲਾਗਤ ਦਾ ਕੁਝ ਬੋਝ ਗਾਹਕਾਂ 'ਤੇ ਪਾਉਣਾ ਜ਼ਰੂਰੀ ਹੋ ਗਿਆ ਹੈ। ਮੁੰਬਈ ਸਥਿਤ ਕੰਪਨੀ ਨੇ ਆਪਣੇ ਸਵਾਰੀ ਅਤੇ ਵਪਾਰਕ ਵਾਹਨਾਂ ਦੇ ਦਾਮ ਇਸ ਮਹੀਨੇ ਤੋਂ ਔਸਤ 1 ਫੀਸਦੀ ਤਕ ਵਧਾ ਦਿੱਤੇ ਹਨ।
ਦੂਜੇ ਪਾਸੇ ਟਾਟਾ ਮੋਟਰਸ ਦੇ ਇਕ ਬੁਲਾਰੇ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅਕਤੂਬਰ ਤੋਂ ਨਵੰਬਰ ਦੇ 'ਚ ਕੰਪਨੀ ਨੇ ਵਪਾਰਕ ਵਾਹਨਾਂ ਦੀਆਂ ਕੀਮਤਾਂ 'ਚ 1 ਤੋਂ 2 ਫੀਸਦੀ ਦੇ ਦਾਅਰੇ 'ਚ ਵਾਧਾ ਕੀਤਾ ਹੈ। ਉਸ ਨੇ ਕਿਹਾ ਕਿ ਕੰਪਨੀ ਨੇ ਸਾਵਰੀ ਵਾਹਨਾਂ ਦੀਆਂ ਕੀਮਤੰ ਵਧਾਉਣ 'ਤੇ ਅਜੇ ਤਕ ਕੋਈ ਫੈਸਲਾ ਨਹੀਂ ਕੀਤਾ ਹੈ।
ਮੋਦੀ ਨੇ ਰਮਨ ਸਿੰਘ ਨੂੰ ਨਸਬੰਦੀ ਮਾਮਲੇ 'ਚ ਵਿਸਥਾਰ ਜਾਂਚ ਨੂੰ ਕਿਹਾ
NEXT STORY