ਵੈਨਕੂਵਰ-(ਗੁਰਬਾਜ ਸਿੰਘ ਬਰਾੜ)-ਕੈਨੇਡਾ 'ਚ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੀ ਆਉਣ ਵਾਲੀ ਪੰਜਾਬੀ ਫਿਲਮ 'ਬਾਜ਼' ਦੇ ਪ੍ਰਿੰਟ ਜਾਰੀ ਕਰ ਦਿੱਤੇ ਗਏ ਹਨ। ਕੈਨੇਡਾ 'ਚ ਇਸ ਫਿਲਮ ਦੀ ਪ੍ਰਮੋਸ਼ਨ ਰੋਡਸਾਈਡ ਪਿਕਚਰਜ਼ ਵਲੋਂ ਕੀਤੀ ਜਾ ਰਹੀ ਹੈ। ਵੈਨਕੂਵਰ ਦੇ ਉੱਘੇ ਪ੍ਰਮੋਟਰ ਅਤੇ ਬੱਬੂ ਮਾਨ ਦੇ ਨੇੜਲੇ ਦੋਸਤ ਬਲਜਿੰਦਰ ਸੰਘਾ ਨੇ ਦੱਸਿਆ ਕਿ ਫਿਲਮ 'ਬਾਜ਼' 'ਚ ਪੰਜਾਬ ਪੁਲਸ ਦੇ ਚੰਗੇ ਅਕਸ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਿਲਮ 'ਚ ਬੱਬੂ ਮਾਨ ਨੇ ਇਕ ਇਮਾਨਦਾਰ ਪੁਲਸ ਅਫਸਰ ਦਾ ਕਿਰਦਾਰ ਨਿਭਾਇਆ ਹੈ। ਬੱਬੂ ਮਾਨ ਤੋਂ ਇਲਾਵਾ ਪੂਜਾ ਵਰਮਾ, ਯੋਗਰਾਮ ਸਿੰਘ, ਸਰਦਾਰ ਸੋਹੀ ਅਤੇ ਮੁਕੁਲ ਦੇਵ ਇਸ ਫਿਲਮ 'ਚ ਦਮਦਾਰ ਭੂਮਿਕਾ ਨਿਭਾਉਂਦੇ ਵੇਖਣ ਨੂੰ ਮਿਲਣਗੇ।
ਰੋਡਸਾਈਡ ਪਿਕਚਰਜ਼ ਵਲੋਂ ਦਵਿੰਦਰ ਹੇਅਰ ਨੇ ਦੱਸਿਆ ਕਿ ਸਾਨੂੰ ਇਸ ਫਿਲਮ ਤੋਂ ਬਹੁਤ ਉਮੀਦਾਂ ਹਨ। ਇਸ ਫਿਲਮ 'ਚ ਦਰਸ਼ਕਾਂ ਨੂੰ ਹਰ ਰੰਗ ਦੇਖਣ ਨੂੰ ਮਿਲੇਗਾ। ਫਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਅਤੇ ਸਕਰੀਨ ਰਾਜੇਸ਼ ਵਰਮਾ ਵਲੋਂ ਤਿਆਰ ਕੀਤਾ ਗਿਆ ਹੈ। ਫਿਲਮ ਦੇ ਡਾਇਲਾਗ ਬੱਬੂ ਮਾਨ, ਰਾਜੇਸ਼ ਵਰਮਾ, ਸੁਰਮੀਤ ਮਾਵੀ ਅਤੇ ਜਤਿੰਦਰ ਲਾਲ ਵਲੋਂ ਲਿਖੇ ਗਏ ਹਨ। 'ਬਾਜ਼' ਫਿਲਮ ਨੂੰ ਦਰਸ਼ਕ ਸਰੀ ਸਿਨੇਮਾਪਲੈਕਸ ਸਟਰਾਬੈਰੀ ਹਿੱਲ 'ਚ ਸ਼ੁੱਕਰਵਾਰ 14 ਨਵੰਬਰ ਤੋਂ ਦੇਖ ਸਕਣਗੇ। ਇਸ ਮੌਕੇ ਅਦਾਕਾਰ ਅਮਨ ਖਟਕੜ, ਹੈਰੀ ਕੂਨਰ, ਨਵਨੀਤ ਸ਼ਰਮਾ, ਧਰਮਿੰਦਰ ਮਾਵੀ ਅਤੇ ਬੱਬੂ ਮਾਨ ਦੇ ਹੋਰ ਬਹੁਤ ਸਾਰੇ ਪ੍ਰਸ਼ੰਸਕ ਪਹੁੰਚੇ ਹੋਏ ਸਨ।
ਆਨਰ ਕਿਲਿੰਗ: ਦੋ ਭਰਾਵਾਂ ਨੇ ਮਾਂ ਸਮੇਤ ਦੋ ਨਾਬਾਲਗ ਭੈਣਾਂ ਦੇ ਵੱਢ ਕੇ ਕੀਤੇ ਟੁੱਕੜੇ
NEXT STORY