ਯੇਰੂਸ਼ਲਮ-ਦੇਸ਼ ਦੀ ਫੌਜ 'ਚ ਕੰਮ ਕਰਨ ਵਾਲੀ ਕੈਨੇਡਾ ਮੂਲ ਦੀ ਇਕ ਮਹਿਲਾ ਇਸਲਾਮਿਕ ਸਟੇਟ ਸਮੂਹ ਨਾਲ ਮੁਕਾਬਲਾ ਕਰ ਰਹੇ ਕੁਰਦ ਹਥਿਆਰਬੰਦ ਲੜਾਕਿਆਂ (ਪੇਸ਼ਮਰਗਾ) ਨਾਲ ਮਿਲ ਗਈ ਹੈ। ਗਿਲ ਰੋਜੇਨਬਰਗ ਨਾਂ ਦੀ ਇਹ ਮਹਿਲਾ ਕਰੀਬ 10 ਦਿਨ ਪਹਿਲਾਂ ਇਰਾਕ ਗਈ। ਕੈਨੇਡਾਈ ਮੂਲ ਦੀ 31 ਸਾਲ ਦੀ ਇਹ ਮਹਿਲਾ ਇਜ਼ਰਾਈਲ ਫੌਜ 'ਚ ਕੰਮ ਕਰ ਰਹੀ ਸੀ। ਇਸ ਤੋਂ ਪਹਿਲਾਂ ਇਹ ਕੈਨੇਡਾ 'ਚ ਪਾਈਲਟ ਦੇ ਤੌਰ 'ਤੇ ਕੰਮ ਕਰ ਰਹੀ ਸੀ। ਇਕ ਫੋਨ ਘੋਟਾਲਾ ਮਾਮਲੇ 'ਚ ਉਹ ਅਮਰੀਕਾ 'ਚ ਜੇਲ ਵੀ ਜਾ ਚੁੱਕੀ ਹੈ। ਮਹਿਲਾ ਨੇ ਕਿਹਾ ਕਿ ਉਸਨੇ ਫੇਸਬੁੱਕ ਜ਼ਰੀਏ ਲੜਾਕਿਆਂ ਨਾਲ ਸੰਪਰਕ ਕੀਤੀ ਸੀ। ਕੁਝ ਦਿਨਾਂ ਤੱਕ ਮੈਂ ਛਾਪਮਾਰਿਆਂ ਨਾਲ ਪਹਾੜਾਂ 'ਚ ਰਹੀ ਅਤੇ ਫਿਰ ਮੈਂ ਸਰਹੱਦ ਪਾਰ ਕੀਤੀ। ਫੇਸਬੁੱਕ ਦੀਆਂ ਤਸਵੀਰਾਂ 'ਚ ਮਹਿਲਾ ਯੇਰੂਸ਼ਲਮ 'ਚ ਇਜ਼ਰਾਈਲੀ ਫੌਜ ਦੀ ਵਰਦੀ 'ਚ ਦਿਖਾਈ ਦੇ ਰਹੀ ਸੀ ਅਤੇ ਉਸਨੇ ਆਪਣੀ ਇਹ ਸੈਲਫੀ ਇਰਾਕ 'ਚ ਲਈ ਸੀ।
ਸਪੇਨ ਦੀ ਪੁਲਸ ਨੇ ਜ਼ਬਤ ਕੀਤੀ 600 ਕਿਲੋ ਕੋਕੀਨ
NEXT STORY