ਸਹਾਰਨਪੁਰ- ਯੂ. ਪੀ. ’ਚ ਬਾਗਪਤ ਦੇ ਜ਼ਿਲਾ ਹਸਪਤਾਲ ’ਚ ਡਿਊਟੀ ਦੇ ਪ੍ਰਤੀ ਲਾਪਰਵਾਹੀ ਵਰਤੀ ਗਈ, ਜਿਸ ਨਾਲ ਮਨੁੱਖਤਾ ਤਾਰ-ਤਾਰ ਹੋ ਗਈ। ਇਹ ਦੋਸ਼ ਇਲਾਜ ਲਈ ਭਟਕ ਰਹੇ ਕਿਸੇ ਮਰੀਜ਼ ਦਾ ਨਹੀਂ ਸਗੋਂ ਸੀ. ਐੱਮ. ਓ. ਡਾਕਟਰ ਮੁੰਸ਼ੀਲਾਲ ਦਾ ਹੈ। ਉਨ੍ਹਾਂ ਨੇ 2 ਮਹਿਲਾ ਡਾਕਟਰਾਂ ਸ਼ਵੇਤਾ ਯਾਦਵ ਅਤੇ ਅੰਜੂ ਬਾਲਾ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ ਲਈ ਬਾਕਾਇਦਾ ਥਾਣੇ ’ਚ ਸ਼ਿਕਾਇਤ ਦਿੱਤੀ। ਦੋਸ਼ ਹੈ ਕਿ ਇਕ ਨਵੰਬਰ ਨੂੰ ਜ਼ਿਲਾ ਹਸਪਤਾਲ ਆਈ 7 ਸਾਲ ਦੀ ਬਲਾਤਕਾਰ ਪੀੜਤ ਬੱਚੀ ਦੀ ਮੈਡੀਕਲ ਜਾਂਚ ਕਰਨ ਲਈ 2 ਮਹਿਲਾ ਡਾਕਟਰਾਂ ਨੇ ਸਾਫ ਇਨਕਾਰ ਕਰ ਦਿੱਤਾ। ਸ਼ਿਕਾਇਤ ਨੇ ਜ਼ਬਰਦਸਤ ਹੜਕੰਪ ਮਚਾ ਦਿੱਤਾ ਪਰ ਹੈਰਾਨੀ ਦੀ ਗੱਲ ਇਹ ਰਹੀ ਹੈ ਕਿ ਇਕ ਤਾਂ ਪੁਲਸ ਨੇ ਰਿਪੋਰਟ ਨਹੀਂ ਲਿਖੀ। ਦੂਜਾ ਬਾਅਦ ’ਚ ਸੀ. ਐੱਮ. ਓ. ਨੇ ਵੀ ਸ਼ਿਕਾਇਤ ਵਾਪਸ ਲੈ ਲਈ। ਬਲਾਤਕਾਰ ਦੀ ਵਾਰਦਾਤ 31 ਅਕਤੂਬਰ ਨੂੰ ਹੋਈ ਸੀ। ਪੀੜਤ ਬੱਚੀ ਨੂੰ ਮੈਡੀਕਲ ਜਾਂਚ ਲਈ ਜ਼ਿਲਾ ਹਸਪਤਾਲ ਰੈਫਰ ਕੀਤਾ ਗਿਆ ਸੀ। ਸੀ. ਐੱਮ. ਓ. ਦਾ ਕਹਿਣਾ ਹੈ ਕਿ ਉੱਥੇ ਡਾਕਟਰ ਸ਼ਵੇਤਾ ਯਾਦਵ ਨੇ ਉਸ ਦਾ ਮੈਡੀਕਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ’ਤੇ ਪੀੜਤ ਬੱਚੀ ਦਾ ਪਰਿਵਾਰ ਉਨ੍ਹਾਂ ਕੋਲ ਆਇਆ। ਉਨ੍ਹਾਂ ਨੇ ਆਪਣੇ ਚਪੜਾਸੀ ਬੱਟੂਲਾਲ ਨੂੰ ਭੇਜਿਆ। ਉੱਥੇ ਡਾਕਟਰ ਅੰਜੂ ਬਾਲਾ ਯਾਦਵ ਮਿਲੀ। ਉਨ੍ਹਾਂ ਨੇ ਵੀ ਮੈਡੀਕਲ ਕਰਨ ਤੋਂ ਮਨ੍ਹਾ ਕਰ ਦਿੱਤਾ। ਸੀ. ਐੱਮ. ਓ. ਨੇ ਇਹ ਸ਼ਿਕਾਇਤ 8 ਨਵੰਬਰ ਨੂੰ ਦਿੱਤੀ। ਇਸ ’ਤੇ ਬਾਗਪਤ ਇੰਚਾਰਜ ਨਿਰੀਖਕ ਕ੍ਰਿਸ਼ਨ ਮੁਰਾਰੀ ਦੋਹਰੇ ਨੇ ਐੱਫ. ਆਈ. ਆਰ. ਲਿਖਣ ਦੀ ਜਗ੍ਹਾ ਦਰੋਗਾ ਨੂੰ ਜਾਂਚ ਕਰਨ ਲਈ ਜ਼ਿਲਾ ਹਸਪਤਾਲ ਭੇਜਿਆ। ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਸੀ. ਐੱਮ. ਓ. ਨੇ 11 ਨਵੰਬਰ ਨੂੰ ਸ਼ਿਕਾਇਤ ਵਾਪਸ ਲੈ ਲਈ।
ਸੀ. ਐੱਮ. ਓ. ਨੂੰ ਜ਼ਿਲਾ ਹਸਪਤਾਲ ਦੇ ਡਾਕਟਰਾਂ ਦੇ ਖਿਲਾਫ ਸ਼ਿਕਾਇਤ ਦੇਣਾ ਵੱਡੀ ਗੱਲ ਹੈ ਪਰ ਇਸ ਤੋਂ ਜ਼ਿਆਦਾ ਹੈਰਾਨੀਜਨਕ ਰਿਹਾ ਸ਼ਿਕਾਇਤ ਨੂੰ ਵਾਪਸ ਲੈ ਲੈਣਾ। ਸਵਾਲ ਇਹ ਉੱਠ ਰਿਹਾ ਹੈ ਕਿ ਕੀ ਉਨ੍ਹਾਂ ਦਾ ਮਕਸਦ ਜ਼ਿਲਾ ਹਸਪਤਾਲ ’ਤੇ ਦਬਾਅ ਬਣਾਉਣ ਦਾ ਸੀ?
ਇਸ ਤੋਂ ਵੱਡੀ ਸ਼ਰਮਨਾਕ ਘਟਨਾ ਹੋਰ ਕੀ ਹੋ ਸਕਦੀ ਹੈ ਕਿ ਸੜਕ ਹਾਦਸੇ ’ਚ ਗੰਭੀਰ ਰੂਪ ਨਾਲ ਜ਼ਖਮੀ ਨੌਜਵਾਨ ਤੜਫਦਾ ਰਿਹਾ ਅਤੇ 2 ਥਾਣਿਆਂ ਦੀ ਪੁਲਸ ਸਰਹੱਦ ਵਿਵਾਦ ’ਚ ਉਲਝੀ ਰਹੀ। ਦੇਰ ਹੋਣ ’ਤੇ ਆਖਰ ਉਸ ਨੇ ਸੜਕ ’ਤੇ ਹੀ ਦਮ ਤੋੜ ਦਿੱਤਾ। ਬਾਈਕ ਸਵਾਰ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਸਹਾਰਪੁਰ ’ਚ ਨਕੁੜ ਦੇ ਰਣਦੇਵੀ ਪਿੰਡ ਵਾਸੀ ਪ੍ਰਕਾਸ਼ ਦਾ ਬੇਟਾ ਰਵੀ (30) ਮੰਗਲਵਾਰ ਦੀ ਰਾਤ ਕਰੀਬ 10 ਵਜੇ ਕਰੀਬ ਬਾਈਕ ਤੋਂ ਜਨਤਾ ਰੋਡ ਵੱਲ ਰਿਹਾ ਸੀ। ਵਾਲਮੀਕੀ ਬਸਤੀ ਕੋਲ ਜਨਤਾ ਰੋਡ ਮੋੜ ’ਤੇ ਸਪੀਡ ਬਰੇਕਰ ’ਤੇ ਉਸ ਦੀ ਬਾਈਕ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਹਾਦਸੇ ’ਚ ਰਵੀ ਸੜਕ ’ਤੇ ਜਾ ਡਿੱਗਾ। ਉਸ ਦੇ ਸਿਰ ਤੋਂ ਖੂਨ ਵਹਿਣ ਲੱਗਾ। ਉਸ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ।
ਚਸ਼ਮਦੀਦਾਂ ਅਨੁਸਾਰ ਘਟਨਾ ਦੀ ਸੂਚਨਾ ਮਿਲਣ ’ਤੇ ਪਹਿਲੇ ਨਗਰ ਕੋਤਵਾਲੀ ਪੁਲਸ ਅਤੇ ਫਿਰ ਜਨਕਪੁਰੀ ਥਾਣਾ ਪੁਲਸ ਮੌਕੇ ’ਤੇ ਪੁੱਜੀ ਪਰ ਜ਼ਖਮੀ ਨੂੰ ਹਸਪਤਾਲ ਲਿਜਾਉਣ ਦੀ ਬਜਾਏ ਦੋਹਾਂ ਥਾਣਿਆਂ ਦੀ ਪੁਲਸ ਸਰਹੱਦ ਵਿਵਾਦ ’ਚ ਉਲਝ ਗਈ। ਦੋਹਾਂ ਥਾਣਿਆਂ ਦੀ ਪੁਲਸ ਹਾਦਸੇ ਵਾਲੀ ਜਗ੍ਹਾ ਨੂੰ ਇਕ-ਦੂਜੇ ਦੇ ਖੇਤਰ ’ਚ ਦੱਸਣ ਲੱਗੀ ਅਤੇ ਜ਼ਖਮੀ ਰਵੀ ਤੜਫਦਾ ਰਿਹਾ। ਆਖਰ ਕੁਝ ਦੇਰ ਬਾਅਦ ਉਸ ਨੇ ਦਮ ਤੋੜ ਦਿੱਤਾ।
ਹੁਣ ਖੱਲ੍ਹੇਗਾ ਸੁਨੰਦਾ ਦੀ ਮੌਤ ਦਾ ਰਾਜ, ਹੋਟਲ ਸਟਾਫ ਤੋਂ ਕੀਤੀ ਪੁੱਛਗਿੱਛ
NEXT STORY