ਨਵੀਂ ਦਿੱਲੀ- ਦਿੱਲੀ ਪੁਲਸ ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁੰਨਦਾ ਪੁਸ਼ਕਰ ਦੀ ਰਹੱਸਮਈ ਮੌਤ ਤੋਂ ਪਰਦਾ ਉਠਾਉਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਦਿੱਲੀ ਪੁਲਸ ਨੇ ਇਸ ਮਾਮਲੇ 'ਚ ਬੁੱਧਵਾਰ ਨੂੰ ਲੀਲਾ ਪੈਲੇਸ ਹੋਟਲ ਦੇ ਸਟਾਫ ਤੋਂ ਪੁੱਛਗਿੱਛ ਕੀਤੀ। ਸਰੋਜਨੀ ਨਗਰ ਪੁਲਸ ਸਟੇਸ਼ਨ 'ਚ ਹੋਟਲ ਸਟਾਫ ਤੋਂ ਕਰੀਬ ਇਕ ਘੰਟੇ ਤੱਕ ਪੁੱਛਗਿੱਛ ਹੋਈ। ਪੁਲਸ ਸੂਤਰਾਂ ਮੁਤਾਬਕ ਜੇਕਰ ਲੋੜ ਪਈ ਤਾਂ ਸਟਾਫ ਨੂੰ ਪੁੱਛਗਿੱਛ ਲਈ ਫਿਰ ਤੋਂ ਬੁਲਾਇਆ ਜਾਵੇਗਾ। ਹਾਲਾਂਕਿ ਸਟਾਫ ਤੋਂ ਕਈ ਸਵਾਲ ਕੀਤੇ ਗਏ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਸੂਤਰਾਂ ਹਲਾਵੇ ਤੋਂ ਜਾਣਕਾਰੀ ਆਈ ਹੈ ਕਿ ਡੀ.ਸੀ.ਪੀ (ਦੱਖਣੀ) ਪ੍ਰੇਮ ਨਾਥ ਨੇ ਪੁੱਛਗਿੱਛ ਕਰਨ ਵਾਲੇ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਕੀਤੀ। ਇਸ ਮੀਟਿੰਗ 'ਚ ਪੁਲਸ ਨੇ ਹੋਟਲ ਦੀ ਸੀ.ਸੀ.ਟੀ.ਵੀ ਫੁਟੇਜ਼ ਦੇਖੀ, ਜਿਸ 'ਚ ਸੁਨੰਦਾ ਪੁਸ਼ਕਰ ਨੂੰ 16 ਜਨਵਰੀ ਨੂੰ ਆਖਰੀ ਵਾਰ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਹ ਆਪਣੇ ਰੂਮ ਨੰਬਰ 345 ਤੋਂ ਬਾਹਰ ਨਹੀਂ ਨਿਕਲੀ ਸੀ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਹੋਟਲ ਸਟਾਫ ਤੋਂ ਪੁੱਛਗਿੱਛ ਲਈ ਬੁਲਾਇਆ ਅਤੇ ਖਾਸ ਕਰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਸੁਨੰਦਾ ਨੂੰ ਆਖਰੀ 24 ਘੰਟਿਆਂ 'ਚ ਦੇਖਿਆ ਸੀ।
ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਉਡਾਏ ਗੁਬਾਰਿਆਂ ਨਾਲ 15 ਲੋਕ ਝੁਲਸੇ
NEXT STORY