ਬਿਲਾਸਪੁਰ- ਬਿਲਾਸਪੁਰ ’ਚ ਨਲਬੰਦੀ ਤੋਂ ਬਾਅਦ ਹੋਈ ਮੌਤ ’ਤੇ ਛੱਤੀਸਗੜ੍ਹ ਸਰਕਾਰ ਗੰਭੀਰ ਨਹੀਂ ਦਿੱਸ ਰਹੀ ਹੈ। ਇੰਨਾ ਹੀ ਨਹੀਂ ਸਰਕਾਰ ਵੱਲੋਂ ਅਜਿਹੇ ਸੰਵੇਦਨਸ਼ੀਲ ਬਿਆਨ ਆ ਰਹੇ ਹਨ, ਜਿਸ ਨਾਲ ਪੀੜਤਾਂ ਦੇ ਜ਼ਖਮ ਹੋਰ ਹਰੇ ਹੋ ਜਾਣ। ਨਲਬੰਦੀ ਨਾਲ ਹੋਈ ਮੌਤ ’ਤੇ ਰਾਜ ਦੇ ਸਿਹਤ ਮੰਤਰੀ ਅਮਰ ਅਗਰਵਾਲ ਨੇ ਕਿਹਾ ਕਿ ਮੰਤਰੀ ਆਪਰੇਸ਼ਨ ਨਹੀਂ ਕਰਵਾ ਸਕਦਾ। ਇਸ ਦੌਰਾਨ ਦੋਸ਼ੀ ਡਾਕਟਰ ਆਰ. ਕੇ. ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨੇਮੀਚੰਦ ਜੈਨ ਹਸਪਤਾਲ ਦੇ ਡਾਕਟਰ ਗੁਪਤਾ ਨੂੰ ਬਲੌਦਾ ਬਾਜ਼ਾਰ ਤੋਂ ਗ੍ਰਿਫਤਾਰ ਕੀਤਾ ਗਿਆ। ਡਾਕਟਰ ਦੇ ਖਿਲਾਫ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਡਾਕਟਰ ਗੁਪਤਾ ਨੇ ਬਿਲਾਸਪੁਰ ਦੇ ਸਰਕਾਰੀ ਕੈਂਪ ’ਚ 83 ਔਰਤਾਂ ਦੀ ਨਲਬੰਦੀ ਕੀਤੀ ਸੀ। ਨਲਬੰਦੀ ਤੋਂ ਬਾਅਦ ਸਿਹਤ ਵਿਗੜਨ ਨਾਲ 14 ਔਰਤਾਂ ਦੀ ਮੌਤ ਹੋ ਗਈ। ਕਈ ਔਰਤਾਂ ਦੀ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ’ਚ ਸੇਪਟੀਸੀਮੀਆ ਕਾਰਨ ਮੌਤ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਆਪਰੇਸ਼ਨ ਦੌਰਾਨ ਦਿੱਤੀਆਂ ਗਈਆਂ ਦਵਾਈਆਂ ਨਾਲ ਔਰਤਾਂ ਦੀ ਸਿਹਤ ਵਿਗੜੀ। ਦਵਾਈਆਂ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਨੇਮੀਚੰਦ ਹਸਪਤਾਲ ’ਚ 8 ਔਰਤਾਂ ਦਾ ਆਪਰੇਸ਼ਨ ਕੀਤਾ ਸੀ। ਆਪਰੇਸ਼ਨ ਤੋਂ ਬਾਅਦ ਇਨ੍ਹਾਂ ਨੂੰ ਦਵਾਈਆਂ ਦੇ ਕੇ ਛੁੱਟੀ ਦੇ ਦਿੱਤੀ ਗਈ। ਘਰ ਪੁੱਜਦੇ ਹੀ ਔਰਤਾਂ ਨੂੰ ਉਲਟੀਆਂ ਹੋਣ ਲੱਗੀਆਂ। ਦੱਸਿਆ ਜਾ ਰਿਹਾ ਹੈ ਕਿ ਐਨੀਸਥੀਸੀਆ ਦੇਣ ਲਈ ਆਪਰੇਸ਼ਨ ਦੌਰਾਨ ਮਾਹਰ ਮੌਜੂਦ ਨਹੀਂ ਸਨ। ਇੰਨਾ ਹੀ ਨਹੀਂ ਸਟਰਲਾਈਜ ਕਰਨ ਤੋਂ ਬਾਅਦ ਆਪਰੇਸ਼ਨ ਲਈ ਕੁਝ ਸਮੇਂ ਦਾ ਗੈਪ ਦੇਣਾ ਹੁੰਦਾ ਹੈ ਪਰ ਅਜਿਹਾ ਨਹੀਂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਇਨਫੈਕਸ਼ਨ ਫੈਲਿਆ।
ਸਿਪਾਹੀ ਨੇ ਕਰਵਾਇਆ ‘ਤਮੰਚੇ ’ਤੇ ਡਿਸਕੋ’, ਮਾਮਲੇ ’ਚ ਆਇਆ ਨਵਾਂ ਮੋੜ (ਦੇਖੋ ਤਸਵੀਰਾਂ)
NEXT STORY