ਜਬਲਪੁਰ- ਉੱਤਰ ਪ੍ਰਦੇਸ਼ ਦੇ ਬੁਲੰਦਪੁਰ ਤੋਂ ਔਰਤ ਨਾਲ ਵਿਆਹ ਕਰਨ ਆਇਆ ਲਾੜਾ ਮਾਂ ਦੀ ਥਾਂ ਬੇਟੀ ਨੂੰ ਪਸੰਦ ਕਰਕੇ ਖਰੀਦਣ ਲਈ ਅੜ ਗਿਆ। ਉਸ ਨੇ ਇਕ ਲੱਖ 80 ਹਜ਼ਾਰ 'ਚ ਸੌਦਾ ਪੱਕਾ ਕੀਤਾ। ਇਸ ਮਾਮਲੇ 'ਚ ਇੰਦਰਾ ਮਾਰਕਿਟ ਦੀ ਸਬਜ਼ੀ ਵੇਚਣ ਵਾਲੀ ਔਰਤ ਨੇ ਵਿਚੌਲੇ ਦੀ ਭੂਮਿਕਾ ਨਿਭਾਈ। ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਲਾੜੇ ਸਮੇਤ 12 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਇਨ੍ਹਾਂ 'ਚ ਤਿੰਨ ਔਰਤਾਂ ਵੀ ਸ਼ਾਮਲ ਹਨ। ਧਰਮਸ਼ਾਲਾ 'ਚ ਬੁਲੰਦਪੁਰ ਤੋਂ ਆਏ ਰਾਜੇਸ਼ ਸ਼ਰਮਾ, ਭੁਪਿੰਦਰ ਸ਼ਰਮਾ, ਅਰੁਣਾ ਸ਼ਰਮਾ ਅਤੇ ਉਨ੍ਹਾਂ ਦੇ 9 ਰਿਸ਼ਤੇਦਾਰ ਰੁੱਕੇ ਸਨ। ਲਾੜਾ ਅਤੇ ਉਸ ਦੇ ਪਰਿਵਾਰ ਨੇ ਔਰਤ ਨੂੰ ਦੇਖਦੇ ਹੀ ਵਿਆਹ ਤੋਂ ਮਨ੍ਹਾ ਕਰ ਦਿੱਤਾ, ਪਰ ਉਸ ਦੀ 13 ਸਾਲ ਦੀ ਬੇਟੀ ਨੂੰ ਦੇਖਿਆ ਤਾਂ ਵਿਆਹ ਦੀ ਜਿੱਦ ਕਰਨ ਲੱਗੇ। ਉਨ੍ਹਾਂ ਨੇ ਇਸ ਲਈ ਔਰਤ ਨੂੰ 30 ਹਜ਼ਾਰ ਰੁਪਏ ਦਿੱਤੇ ਅਤੇ ਅਤੇ ਬਾਕੀ ਡੇਢ ਲੱਖ ਰੁਪਏ ਬਾਅਦ 'ਚ ਦੇਣ ਲਈ ਕਿਹਾ। ਧੀ ਦਾ ਸੌਦਾ ਹੁੰਦੇ ਦੇਖ ਘਬਰਾਈ ਔਰਤ ਨੇ ਭੁਪਿੰਦਰ ਅਤੇ ਉਸ ਦੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਔਰਤ ਨੇ ਭੁਪਿੰਦਰ ਤੋਂ 30 ਹਜ਼ਾਰ ਰੁਪਏ ਤਾਂ ਲੈ ਲਏ ਪਰ ਸ਼ੱਕ ਹੋਣ 'ਤੇ ਉਹ ਕੁਝ ਦੇਰ 'ਚ ਆਉਣ ਦਾ ਕਹਿ ਕੇ ਥਾਣੇ ਪਹੁੰਚ ਗਈ। ਉਸ ਦੀ ਸੂਚਨਾ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਦੋਸ਼ੀਆਂ ਨੂੰ ਹਿਰਾਸ਼ਤ 'ਚ ਲਿਆ ਅਤੇ 30 ਹਜ਼ਾਰ ਰੁਪਏ ਜ਼ਬਤ ਕਰ ਲਏ।
ਨਲਬੰਦੀ ਕੇਸ- ਮੌਤ ’ਤੇ ਸਿਹਤ ਮੰਤਰੀ ਬੋਲੇ, ਮੈਂ ਸਰਜਰੀ ਤਾਂ ਨਹੀਂ ਕਰ ਸਕਦਾ
NEXT STORY