ਰਾਮਨਗਰ- ਰਾਮਨਗਰ ’ਚ ਪਾਣੀ ਦੀ ਟੈਂਕੀ ’ਤੇ ਆਤਮਦਾਹ ਕਰਨ ਵਾਲੇ ਵਿਦਿਆਰਥੀ ਨੇਤਾ ਰੋਹਿਤ ਪਾਂਡੇ ਦਾ ਬੁੱਧਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਰੋਹਿਤ ਦੀ ਲਾਸ਼ ਮੰਗਲਵਾਰ ਨੂੰ ਦਿੱਲੀ ਤੋਂ ਰਾਮਨਗਰ ਪੁੱਜੀ ਸੀ। ਲਾਸ਼ ਨੂੰ ਦੇਖਦੇ ਹੀ ਪਹਿਲਾਂ ਹੀ ਗਮ ’ਚ ਡੁੱਬੇ ਪਰਿਵਾਰ ਵਾਲੇ ਰੌਣ ਲੱਗੇ। ਰੋਹਿਤ ਨੇ ਕੋਤਵਾਲ ਨੂੰ ਹਟਾਉਣ ਦੇ ਵਿਰੋਧ ’ਚ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਅੱਗ ਲਗਾ ਦਿੱਤੀ ਸੀ। ਸੋਮਵਾਰ ਨੂੰ ਦੇਰ ਰਾਤ ਦਿੱਲੀ ਦੇ ਸਫਦਰਗੰਜ ਹਸਪਤਾਲ ’ਚ ਉਸ ਦੀ ਮੌਤ ਹੋ ਗਈ। ਮੌਤ ਦੀ ਖਬਰ ਸੁਣਦੇ ਹੀ ਘਰ ’ਚ ਕੋਹਰਾਮ ਮਚ ਗਿਆ। ਰੋਹਿਤ ਦੀ ਅੰਤਿਮ ਯਾਤਰਾ ’ਚ ਸ਼ਾਮਲ ਹੋਣ ਉਤਰਾਖੰਡ ਵਿਧਾਨ ਸਭਾ ਸਪੀਕਰ ਗੋਵਿੰਦ ਸਿੰਘ ਕੁੰਜਵਾਲ ਅਤੇ ਪ੍ਰਦੇਸ਼ ਕਾਂਗਰਸ ਚੇਅਰਮੈਨ ਕਿਸ਼ੋਰ ਉਪਾਧਿਆਏ ਸਵੇਰੇ ਹੀ ਪੁੱਜ ਗਏ। ਰੋਹਿਤ ਕਾਂਗਰਸ ਦੀ ਵਿਦਿਆਰਥੀ ਇਕਾਈ ਐੱਨ. ਐੱਸ. ਯੂ. ਆਈ. ਦਾ ਵਰਕਰ ਸੀ। ਰੋਹਿਤ ਦੀ ਮੌਤ ’ਤੇ ਨਾ ਸਿਰਫ ਪਰਿਵਾਰ ਵਾਲੇ ਸਗੋਂ ਪੂਰਾ ਰਾਮਨਗਰ ਉਦਾਸੀ ’ਚ ਡੁੱਬਿਆ ਰਿਹਾ। ਭਰਾ ਦੀ ਲਾਸ਼ ਦੇਖ ਭੈਣ ਬੇਹੋਸ਼ ਹੋ ਗਈ। ਰੋਹਿਤ ਦੀ ਸ਼ਵ ਯਾਤਰਾ ’ਚ ਵੱਡੀ ਗਿਣਤੀ ’ਚ ਲੋਕ ਉਮੜੇ। ਸ਼ਾਇਦ ਰੋਹਿਤ ਦੀ ਸ਼ਵ ਯਾਤਰਾ ਪਿਛਲੇ ਕੁਝ ਸਾਲਾਂ ਦੀ ਸਭ ਤੋਂ ਵੱਡੀ ਅੰਤਿਮ ਯਾਤਰਾ ਸੀ। ਸ਼ਵ ਯਾਤਰਾ ’ਚ 90 ਫੀਸਦੀ ਨੌਜਵਾਨ ਸ਼ਾਮਲ ਸਨ, ਉਨ੍ਹਾਂ ਦੀ ਅੱਖਾਂ ’ਚ ਰੋਹਿਤ ਲਈ ਅੱਥਰੂ ਸਨ। ਵਿਰੋਧ ਅਤੇ ਬਵਾਲ ਦੇ ਸ਼ੱਕ ਨੂੰ ਦੇਖਦੇ ਹੋਏ ਚੱਪੇ-ਚੱਪੇ ’ਤੇ ਪੁਲਸ ਤਾਇਨਾਤ ਕੀਤੀ ਗਈ ਪਰ ਰਾਮਨਗਰ ਦੇ ਕਿਸੇ ਬਾਸ਼ਿੰਦੇ ਨੇ ਬਵਾਲ ਤੋਂ ਦੂਰ ਹੁੜਦੰਗ ਤੱਕ ਨਹੀਂ ਕੀਤਾ। ਰੋਹਿਤ ਦੀ ਲਾਸ਼ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਾਂਗਰਸ ਚੇਅਰਮੈਨ ਕਿਸ਼ੋਰ ਉਪਾਧਿਆਏ, ਉਨ੍ਹਾਂ ਨਾਲ ਵਿਧਾਨ ਸਭਾ ਚੇਅਰਮੈਨ ਗੋਵਿੰਦ ਸਿੰਘ ਕੁੰਜਵਾਲ। ਲਾਸ਼ ਨੂੰ ਮੁਖਅਗਨੀ ਚਾਚਾ ਸ਼ੰਕਰ ਪਾਂਡੇ, ਸੁਰੇਸ਼ ਪਾਂਡੇ, ਹਰੀਸ਼ ਪਾਂਡੇ, ਵਿਰੇਂਦਰ ਪਾਂਡੇ ਅਤੇ ਭਰਾ ਯੋਗੇਸ਼ ਪਾਂਡ ਨੇ ਦਿੱਤੀ। ਇਹ ਫੋਟੋ ਚਾਰ ਨਵੰਬਰ ਦੀ ਜਦੋਂ ਰੋਹਿਤ ਨੇ ਆਤਮਦਾਹ ਕੀਤਾ ਸੀ। ਖੱਬੇ ਪਾਸੇ ਟੈਂਕੀ ’ਤੇ ਸੜਦਾ ਹੋਇਆ ਰੋਹਿਤ ਹੈ ਅਤੇ ਸੱਜੇ ਪਾਸੇ ਟੈਂਕੀ ਤੋਂ ਉਤਾਰਨ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਦੀ ਹੈ।
ਫੇਸਬੁਕ 'ਤੇ ਹੁਣ ਇਸ ਤਰ੍ਹਾਂ ਡਿਲੀਟ ਕਰੋਂ ਆਪਣੀ ਸਰਚ ਹਿਸਟਰੀ(ਦੇਖੋ ਤਸਵੀਰਾਂ)
NEXT STORY