ਅਯੋਧਿਆ— ਰਾਜਕੁਮਾਰ ਰਾਮ ਅਤੇ ਅਯੋਧਿਆ ਤੋਂ ਉਨ੍ਹਾਂ ਨੂੰ ਮਿਲੇ 14 ਸਾਲ ਦੇ ਬਨਵਾਸ ਦੀਆਂ ਕਥਾਵਾਂ ਤਾਂ ਭਾਰਤਵੰਸ਼ ਦੇ ਇਤਿਹਾਸ ਵਿਚ ਹਜ਼ਾਰਾਂ ਸਾਲਾਂ ਤੋਂ ਪ੍ਰਚਲਿਤ ਹਨ ਪਰ ਇਸ ਨਗਰੀ ਤੋਂ ਬਾਹਰ ਗਏ ਕਿਸੇ ਸ਼ਾਹੀ ਵਿਅਕਤੀ ਦੀ ਗੱਲ ਪਹਿਲੀ ਵਾਰ ਸਾਹਮਣੇ ਆ ਰਹੀ ਹੈ।
ਕੋਰੀਆ ਦੇ ਇਤਿਹਾਸ ਵਿਚ ਕਿਹਾ ਗਿਆ ਹੈ ਕਿ ਅਯੋਧਿਆ ਵਿਚ ਦੋ ਹਜ਼ਾਰ ਸਾਲ ਪਹਿਲਾਂ ਅਯੋਧਿਆ ਦੀ ਰਾਜਕੁਮਾਰੀ ਸੁਰੀਰਤਨਾ ਨੀ ਹੁ ਹਾਂਗ ਓਕ ਅਯੋਧਿਆ ਤੋਂ ਦੱਖਣੀ ਕੋਰੀਆ ਦੇ ਗਿਓਂਗਸਾਂਗ ਸੂਬੇ ਦੇ ਕਿਮਹਯੇ ਸ਼ਹਿਰ ਵਿਚ ਗਈ ਸੀ ਪਰ ਰਾਜਕੁਮਾਰ ਰਾਮ ਵਾਂਗ ਉਸ ਦੀ ਵਾਪਸੀ ਕਦੇ ਨਹੀਂ ਹੋਈ।
ਪ੍ਰਾਚੀਨ ਦਸਤਾਵੇਜ਼ਾਂ ਦੇ ਮੁਤਾਬਕ ਈਸ਼ਵਰ ਨੇ ਅਯੋਧਿਆ ਦੀ ਰਾਜਕੁਮਾਰੀ ਦੇ ਪਿਤਾ ਨੂੰ ਸੁਪਨੇ ਵਿਚ ਆ ਕੇ ਨਿਰਦੇਸ ਦਿੱਤੇ ਸਨ ਕਿ ਉਹ ਆਪੀ ਬੇਟੀ ਨੂੰ ਰਾਜਾ ਸੁਰੋ ਨਾਲ ਵਿਆਹ ਕਰਨ ਦੇ ਲਈ ਕਿਮਹਯੇ ਸ਼ਹਿਰ ਭੇਜਣ।
ਕਿੱਸੇ ਤਾਂ ਇੱਥੇ ਤੱਕ ਵੀ ਹਨ ਕਿ ਸਾਬਕਾ ਰਾਸ਼ਟਰਪਤੀ ਕਿਮ ਡੇਈ ਜੰਗ ਅਤੇ ਸਾਬਕਾ ਪ੍ਰਧਾਨ ਮੰਤਰੀ ਹਿਓ ਜਿਓਂਗ ਅਤੇ ਜੋਂਗ ਪਿਲ ਕਿਮ ਰਾਣੀ ਸੁਰੀਰਤਨਾ ਦੇ ਕਾਰਕ ਵੰਸ਼ ਤੋਂ ਹੀ ਹਨ। ਕਿਮਹਯੇ ਸ਼ਹਿਰ ਵਿਚ ਰਾਜਕੁਮਾਰੀ ਦੀ ਮੂਰਤੀ ਵੀ ਹੈ। ਇਸ ਵੰਸ਼ ਦੇ ਲੋਕਾਂ ਦਾ ਇਕ ਸਮੂਹ ਹਰ ਸਾਲ ਫਰਵਰੀ-ਮਾਰਚ ਦੌਰਾਨ ਇਸ ਰਾਜਕੁਮਾਰੀ ਦੀ ਮਾਂ-ਭੂਮੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅਯੋਧਿਆ ਵੀ ਆਉਂਦਾ ਹੈ। ਅਯੋਧਿਆ ਦੇ ਕੁਝ ਲੋਕ ਵੀ ਕੋਰੀਆ ਦੇ ਕਿਮਹਯੇ ਸ਼ਹਿਰ ਦੀ ਯਾਤਰਾ ਕਰਨ ਲਈ ਜਾਂਦੇ ਹਨ।
ਥਾਈਲੈਂਡ ਵਿਚ ਵੀ ਇਕ ਅਯੋਧਿਆ ਹੈ ਪਰ ਰਿਸਰਚ ਤੋਂ ਬਾਅਦ ਪਤਾ ਲੱਗਾ ਕਿ ਜਿਸ ਅਯੋਧਿਆ ਦੀ ਗੱਲ ਹੋ ਰਹੀ ਹੈ ਉਹ ਭਾਰਤ ਦਾ ਹੀ ਹੈ।
ਵਿਦਿਆਰਥੀ ਨੇਤਾ ਦੀ ਅੰਤਿਮ ਯਾਤਰਾ ’ਚ ਰੋ ਪਿਆ ਰਾਮਨਗਰ (ਦੇਖੋ ਤਸਵੀਰਾਂ)
NEXT STORY