ਵਾਸ਼ਿੰਗਟਨ— ਅਮਰੀਕਾ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 28 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਅਮਰੀਕਾ ਸਿੱਖਿਆ ਦੇ ਇਕ ਲੋਕਪ੍ਰਿਆ ਕੇਂਦਰ ਦੇ ਰੂਪ ਵਿਚ ਉਭਰਿਆ ਹੈ।
ਅਮਰੀਕਾ ਵਿਚ ਅੰਦਰੂਨੀ ਸੁਰੱਖਿਆ ਮੰਤਰਾਲੇ ਦੇ ਇਮੀਗ੍ਰੇਸ਼ਨ ਅਤੇ ਕਸਟਮ ਡਿਊਟੀ ਇਨਫੋਰਸਮੈਂਟ ਕਾਨੂੰਨਾਂ ਦੁਆਰਾ ਕੌਮਾਂਤਰੀ ਵਿਦਿਆਰਥੀਆਂ ਦੇ ਬਾਰੇ ਵਿਚ ਜਾਰੀ ਕੀਤੀ ਗਈ ਹਾਲੀਆ ਤਿਮਾਹੀ ਰਿਪੋਰਟ ਵਿਚ ਕਿਹਾ ਗਿਆ, ਸੱਤ ਅਕਤੂਬਰ ਤੱਕ, ਅਮਰੀਕਾ ਵਿਚ 1,34,292 ਭਾਰਤੀ ਵਿਦਿਆਰਥੀ ਪੜ੍ਹ ਰਹੇ ਸਨ। ਅਕਤੂਬਰ 2013 ਦੀ ਤੁਲਨਾ ਵਿਚ ਇਹ ਗਿਣਤੀ 28 ਫੀਸਦੀ ਤੋਂ ਜ਼ਿਆਦਾ ਹੈ।
ਰਿਪੋਰਟ ਵਿਚ ਕਿਹਾ ਗਿਆ ਕਿ ਇਸ ਸਮਾਂ ਮਿਆਦ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ 9 ਫੀਸਦੀ ਵਾਧਾ ਹੋਇਆ। ਰਿਪੋਰਟ ਦੇ ਅਨੁਸਾਰ, ਇਨ੍ਹਾਂ 'ਚੋਂ ਜ਼ਿਆਦਾਤਰ ਵਿਦਿਆਰਥੀ ਕੈਲੀਫੋਰਨੀਆ (18212), ਟੈਕਸਾਸ (17033), ਨਿਊਯਾਰਕ (14690), ਇਲੀਨੋਇਸ (8427) ਅਤੇ ਮੈਸਾਚਿਊਸੈਟਸ (6763) ਵਿਚ ਹੈ।
ਅਮਰੀਕਾ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 1,34,292 ਹੈ ਜੋ ਕਿਸੇ ਹੋਰ ਦੇਸ਼ ਵਿਚ ਪੜ੍ਹਨ ਵਾਲੇ ਭਾਰਤੀਆਂ ਦੀ ਗਿਣਤੀ ਤੋਂ ਜ਼ਿਆਦਾ ਹੈ।
ਗੁਆਚੇ ਹੋਏ ਖੇਤਰ ਦੀ ਪ੍ਰਾਪਤੀ ਲਈ 80,000 ਫੌਜੀ ਦੀ ਲੋੜ : ਅਮਰੀਕਾ
NEXT STORY