ਵਾਸ਼ਿੰਗਟਨ-ਇਬੋਲਾ ਖਿਲਾਫ ਜੰਗ 'ਚ ਮਦਦ ਲਈ ਲਾਈਬੇਰੀਆ ਗਏ 80 ਅਮਰੀਕੀ ਫੌਜੀ ਸਵਦੇਸ਼ ਪਰਤ ਆਏ ਹਨ ਅਤੇ ਉਨ੍ਹਾਂ ਨੂੰ 21 ਦਿਨ ਲਈ ਖਾਸ ਨਿਗਰਾਨੀ 'ਚ ਰੱਖਿਆ ਗਿਆ ਹੈ। ਅਮਰੀਕੀ ਰੱਖਿਆ ਪੈਂਟਾਗਨ ਤੋਂ ਜਾਰੀ ਇਕ ਬਿਆਨ ਅਨੁਸਾਰ ਹਾਲਾਂਕਿ ਕਿਸੇ ਵੀ ਫੌਜੀ 'ਚ ਇਬੋਲਾ ਦਾ ਕੋਈ ਲੱਛਣ ਨਹੀਂ ਦਿਖਾਈ ਦੇ ਰਿਹਾ ਫਿਰ ਵੀ ਸਾਵਧਾਨੀ ਲਈ ਖਾਸ ਨਿਗਰਾਨੀ 'ਚ ਰੱਖਿਆ ਗਿਆ ਹੈ।
ਵਰਜੀਨੀਆ ਦੇ ਲਾਂਗਲੇ ਅਤੇ ਈਸਟ ਦੇ ਸੰਯੁਕਤ ਹਵਾਈ ਅੱਡੇ 'ਤੇ ਪਹੁੰਚੇ ਫੌਜੀਆਂ 'ਚ ਮਹਿਲਾਵਾਂ ਵੀ ਸ਼ਾਮਲ ਹਨ। ਉਨ੍ਹਾਂ ਨੂੰ ਸਿੱਧੇ ਖਾਸ ਤਰ੍ਹਾਂ ਨਾਲ ਤਿਆਰ ਨਿਗਰਾਨੀ ਪੱਖ 'ਚ ਲਿਜਾਇਆ ਗਿਆ, ਜਿਥੇ ਦਿਨ 'ਚ ਦੋ ਵਾਰ ਟੈਸਟ ਕੀਤਾ ਜਾਵੇਗਾ। ਬਿਆਨ 'ਚ ਕਿਹਾ ਗਿਆ ਹੈ ਕਿ ਫੌਜੀਆਂ ਕੋਲ ਸਿਰਫ ਡਾਕਟਰ ਅਤੇ ਮੈਡੀਕਲ ਸਟਾਫ ਹੀ ਜਾ ਸਕਦਾ ਹੈ। ਉਹ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨਾਲ ਫੋਨ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ਕਰ ਸਕਦੇ ਹਨ। ਲਾਈਬੇਰੀਆ 'ਚ ਫਿਲਹਾਲ ਦੋ ਹਜ਼ਾਰ ਤੋਂ ਜ਼ਿਆਦਾ ਅਮਰੀਕੀ ਫੌਜੀ ਤਾਇਨਾਤ ਹਨ। ਉਨ੍ਹਾਂ ਨੂੰ ਇਬੋਲਾ ਦੇ ਇਲਾਜ ਲਈ 17 ਕੇਂਦਰ ਅਤੇ ਮੋਬਾਈਲ ਟੈਸਟ ਲੈਬ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ।
ਸੁਸ਼ਮਾ ਨੇ ਚੋਟੀ ਦੇ ਭਾਰਤੀ ਕਾਰੋਬਾਰੀਆਂ 'ਤੇ ਕਾਫੀ ਟੇਬਲ ਬੁਕ ਦੀ ਕੀਤੀ ਘੁੰਡ ਚੁਕਾਈ
NEXT STORY