ਮੁੰਬਈ- ਮੁੰਬਈ 'ਚ 400 ਮੀਟਰ ਦੀ ਦੂਰੀ ਤੈਅ ਕਰਨ ਲਈ ਇਕ ਅਮਰੀਕੀ ਸੈਲਾਨੀ ਤੋਂ 18 ਹਜ਼ਾਰ ਰੁਪਏ ਵਸੂਲਣ ਦੇ ਦੋਸ਼ 'ਚ 50 ਸਾਲਾ ਟੈਕਸੀ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੰਗਲਵਾਰ ਨੂੰ ਦੇਸ਼ਰਾਜ ਯਾਦਵ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਸੈਲਾਨੀ ਨੂੰ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਪਣੀ ਟੈਕਸੀ 'ਚ ਬਿਠਾਇਆ ਸੀ ਅਤੇ ਉਸ ਨੂੰ ਹਵਾਈ ਅੱਡੇ ਕੋਲ ਇਕ ਪੰਜ ਸਿਤਾਰਾ ਹੋਟਲ 'ਚ ਛੱਡਿਆ। ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਸੈਲਾਨੀ ਨੇ ਸ਼ਹਿਰ 'ਚ ਆਪਣੀ ਮਹਿੰਗੀ ਯਾਤਰਾ ਦੇ ਅਨੁਭਵ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਅਰਜਨਟੀਨਾ ਏਰੀਆਨੋ ਨਾਮੀ ਸੈਲਾਨੀ ਨੇ 'ਐਕਸ' 'ਤੇ ਇਕ ਪੋਸਟ 'ਚ ਲਿਖਿਆ,''ਹਾਲ ਹੀ 'ਚ ਮੁੰਬਈ ਪਹੁੰਚੀ ਅਤੇ ਹੋਟਲ ਜਾਣ ਲਈ ਟੈਕਸੀ ਲਈ। ਡਰਾਈਵਰ ਅਤੇ ਇਕ ਹੋਰ ਵਿਅਕਤੀ ਪਹਿਲੇ ਸਾਨੂੰ ਇਕ ਅਣਜਾਣ ਜਗ੍ਹਾ 'ਤੇ ਲੈ ਗਏ, ਸਾਡੇ ਤੋਂ 200 ਡਾਲਰ (18,000 ਰੁਪਏ) ਲਏ ਅਤੇ ਫਿਰ ਸਾਨੂੰ ਹੋਟਲ ਛੱਡ ਦਿੱਤਾ, ਜੋ ਸਿਰਫ਼ 400 ਮੀਟਰ ਦੂਰ ਹੈ।''
ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਹਫ਼ਤੇ ਦੀ ਸ਼ੁਰੂਆਤ 'ਚ ਖ਼ੁਦ ਨੋਟਿਸ ਲਿਆ ਅਤੇ ਇਕ ਐੱਫ.ਆਈ.ਆਰ. ਦਰਜ ਕੀਤੀ ਅਤੇ ਯਾਦਵ ਨੂੰ ਤਿੰਨ ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ, ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕ ਨਾਲ ਸੰਪਰਕ ਨਹੀਂ ਹੋ ਸਕਿਆ। ਜਾਂਚ 'ਚ ਪਤਾ ਲੱਗਾ ਕਿ ਟੈਕਸੀ ਚਾਲਕ ਔਰਤ ਨੂੰ ਅੰਧੇਰੀ ਈਸਟ ਦੇ ਨੇੜੇ-ਤੇੜੇ 20 ਮਿੰਟ ਤੱਕ ਗੱਡੀ 'ਚ ਘੁੰਮਾਉਣ ਤੋਂ ਬਾਅਦ ਉਸੇ ਇਲਾਕੇ 'ਚ ਵਾਪਸ ਲੈ ਗਿਆ ਅਤੇ ਉਸ ਨੂੰ ਹੋਟਲ 'ਚ ਛੱਡ ਦਿੱਥਾ ਅਤੇ ਵਧਿਆ ਹੋਇਆ ਕਿਰਾਇਆ ਵਸੂਲਿਆ। ਪੁਲਸ ਨੇ ਦੱਸਿਆ ਕਿ ਯਾਦਵ ਦੀ ਸਾਥੀ ਦੀ ਭਾਲ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਯਾਦਵ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਦਾ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
1 ਫਰਵਰੀ ਨੂੰ ਹੀ ਜਲੰਧਰ ਆਉਣਗੇ PM ਮੋਦੀ, ਸਿਰਸਾ ਨੇ ਦਿੱਤੀ ਸਫਾਈ
NEXT STORY