ਦੁਬਈ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੱਛਮੀ ਏਸ਼ੀਆ ਅਤੇ ਅਫਰੀਕਾ 'ਚ ਸਫਲਤਾ ਦੇ ਝੰਡੇ ਗੱਢਣ ਵਾਲੇ ਭਾਰਤੀ ਕਾਰੋਬਾਰੀਆਂ ਅਤੇ ਕਾਰਪੋਰੇਟ ਪ੍ਰਮੁੱਖਾਂ 'ਤੇ ਆਧਾਰਿਤ ਇਕ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ ਹੈ। ਸੁਸ਼ਮਾ ਨੇ ਹਾਲ ਹੀ 'ਚ ਆਪਣੇ ਯੂ. ਏ. ਈ. ਦੌਰੇ 'ਤੇ 'ਇੰਡੀਅਨ ਸੁਪਰ 100' ਨਾਮਕ ਇਸ ਕਾਫੀ ਟੇਬਲ ਬੁਕ ਦੀ ਘੁੰਡ ਚੁਕਾਈ ਕੀਤੀ।
ਇਸ ਦੀ ਘੁੰਡ ਚੁਕਾਈ ਦੇ ਮੌਕੇ 'ਤੇ ਉਨ੍ਹਾਂ ਨੇ ਚੋਟੀ ਦੇ 100 ਐਨ. ਆਰ. ਆਈ. ਕਾਰੋਬਾਰੀਆਂ ਅਤੇ ਪੇਸ਼ਾਵਰ ਲੋਕਾਂ ਨੂੰ ਸੰਬੋਧਿਤ ਵੀ ਕੀਤਾ। ਸੁਸ਼ਮਾ ਨੇ ਕਿਹਾ ਕਿ ਇਹ ਹੁੱਕ ਭਾਰਤੀ ਸਨਅੱਤ ਦੀ ਭਾਵਨਾ ਦੀਆਂ ਸਮਰੱਥਤਾਵਾਂ ਦਾ ਇਕ ਚਮਕਦਾ ਹੋਇਆ ਉਦਾਹਰਣ ਹੈ।
ਇਸ ਬੁਕ 'ਚ ਸਿਰਫ ਦੋ ਔਰਤਾਂ ਨੂੰ ਸਥਾਨ ਦਿੱਤੇ ਜਾਣ ਨੂੰ ਲੈ ਕੇ ਵਿਦੇਸ਼ ਮੰਤਰੀ ਨੇ ਇਸ ਦੇ ਪ੍ਰਕਾਸ਼ਕ ਬੀਜੂ ਨਾਈਨਨ ਨੂੰ ਅਪੀਲ ਕੀਤੀ ਕਿ ਉਹ 50 ਸਫਲ ਔਰਤਾਂ ਦਾ ਐਡੀਸ਼ਨ ਵੀ ਕੱਢਣਗੇ।
ਸੀਰੀਆ ਬਾਗੀਆਂ 'ਚ ਸ਼ਾਮਲ ਹੋਣ ਵਾਲੇ ਫਰਾਂਸੀਸੀ ਨਾਗਰਿਕ ਨੂੰ ਮਿਲੀ ਸਜ਼ਾ
NEXT STORY