ਕਰਨਾਲ- ਕਰਨਾਲ 'ਚ ਸ਼ੁੱਕਰਵਾਰ ਸ਼ਾਮ ਨੂੰ ਇਕ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਬਾਈਕ ਸਵਾਰ ਜੀਜਾ-ਸਾਲਾ ਦੀ ਮੌਤ ਹੋ ਗਈ ਜਦੋਂਕਿ ਟਰੱਕ ਡਰਾਈਵਰ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੋਵੇਂ ਬਾਈਕ 'ਤੇ ਕਰਨਾਲ ਵਲ ਜਾ ਰਹੇ ਸਨ ਪਰ ਇਸ ਟੱਕਰ ਤੋਂ ਬਾਅਦ ਟਰੱਕ 1 ਕਿਲੋਮੀਟਰ ਤੱਕ ਦੋਹਾਂ ਨੂੰ ਘਸੀਟਦਾ ਹੋਇਆ ਲੈ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਰਨਾਲ ਰਾਸ਼ਟਰੀ ਰਾਜਮਾਰਗ 'ਤੇ ਸ਼ੁੱਕਰਵਾਰ ਨੂੰ ਦੋ ਵੱਡੇ ਹਾਦਸੇ ਹੋਏ। ਜਿੱਥੇ ਪਹਿਲਾਂ ਟੈਂਕਰ ਅਤੇ ਸਕੂਲ ਬੱਸ ਦੀ ਟੱਕਰ 'ਚ 18 ਸਕੀ ਬੱਚੇ ਜ਼ਖਮੀ ਹੋ ਗਏ, ਉੱਥੇ ਹੀ ਸ਼ਾਮ ਦੇ ਸਮੇਂ ਹੋਏ ਹਾਦਸੇ 'ਚ 2 ਲੋਕਾਂ ਦੀ ਜਾਨ ਚਲੀ ਗਈ।
ਸਾਬਕਾ ਆਈ. ਏ. ਐੱਸ. ਨੂੰ ਨਹੀਂ ਮਿਲ ਸਕੀ ਮੋਹਰੀ ਜ਼ਮਾਨਤ
NEXT STORY