ਨਵੀਂ ਦਿੱਲੀ- ਐਪਲ ਨੇ ਆਈਫੋਨ 6 ਅਤੇ ਆਈਫੋਨ 6 ਪਲਸ 9 ਸਤੰਬਰ ਨੂੰ ਲਾਂਚ ਕੀਤਾ ਅਤੇ ਹੁਣ ਤਕ ਕੁੰਪਨੀ ਵਲੋਂ ਲੱਖਾਂ ਹੈਂਡਸੈਟ ਵੇਚੇ ਜਾ ਚੁੱਕੇ ਹਨ, ਜਿਸ ਦੇ ਬਾਰੇ 'ਚ ਇਹ ਦੱਸਣਾ ਮੁਸ਼ਕਿਲ ਹੈ ਕਿ ਕਿੰਨਿਆਂ ਨੇ ਆਈਫੋਨ 6 ਖਰੀਦੇ ਅਤੇ ਕਿੰਨਿਆਂ ਨੇ ਆਈਫੋਨ 6 ਪਲਸ ਪਰ ਇਕ ਅਨੁਮਾਨ ਅੰਕੜੇ ਅਨੁਸਾਰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਵਿਕਰੀ ਦੇ ਹਿਸਾਬ ਨਾਲ ਕਿੰਨੇ ਫੀਸਦੀ ਆਈਫੋਨ 6 ਅਤੇ ਕਿੰਨੇ ਫੀਸਦੀ ਆਈਫੋਨ 6 ਪਲਸ ਵਿਕੇ।
ਕਸਟਮਰ ਇੰਟੈਲੀਜੈਂਸ ਰਿਸਰਚ ਪਾਰਟਨਰਸ ਵਲੋਂ ਇਕ ਅਣਅਧਿਕਾਰਕ ਰਿਪੋਰਟ ਅਨੁਸਾਰ ਇਸ ਗੱਲ ਦਾ ਅਨੁਮਾਨ ਲਾਗਇਆ ਗਿਆ ਹੈ ਕਿ ਐਪਲ ਵਲੋਂ ਆਈਫੋਨ ਦੇ ਛੋਟੇ ਵਰਜ਼ਨ ਆਈਫੋਨ 6 ਅਤੇ ਵੱਡੇ ਵਰਜ਼ਨ ਆਈਫੋਨ 6 ਪਲਸ ਦੇ ਕਿੰਨੇ ਫੀਸਦੀ ਸਮਾਰਟਫੋਨ ਵੇਚੇ ਗਏ ਅਤੇ ਇਸ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਅਮਰੀਕਾ 'ਚ 4.7 ਇੰਚ ਵਾਲਾ ਆਈਫੋਨ 6 ਵਿਕਰੀ ਦੇ ਮਾਮਲੇ 'ਚ ਅੱਗੇ ਹੈ। ਨਵੇਂ ਆਈਫੋਨ ਦੀ ਉਪਲੱਬਧਤਾ ਦੇ 30 ਦਿਨਾਂ ਬਾਅਦ ਵਿਕਰੀ ਵਧਾਉਣ ਦੇ ਮਾਮਲੇ 'ਚ ਆਈਫੋਨ 6 ਦੀ 68 ਫੀਸਦੀ ਦੇ ਲੱਗਭਗ ਅਤੇ ਆਈਫੋਨ 6 ਪਲਸ ਦੀ 23-24 ਫੀਸਦੀ ਦੀ ਹਿੱਸੇਦਾਰੀ ਰਹੀ।
ਨਾਲ ਹੀ ਨਵੇਂ ਆਈਫੋਨ ਦੀ ਵਿਕਰੀ ਦੇ ਮਾਮਲੇ 'ਚ 91 ਫੀਸਦੀ ਅਤੇ ਆਈਫੋਨ ਦੇ ਪੁਰਾਣੇ ਵਰਜ਼ਨ ਆਈਫੋਨ 5ਐਸ ਅਤੇ ਆਈਫੋਨ 5ਸੀ ਦਾ 9 ਫੀਸਦੀ ਹਿੱਸਾ ਹੈ। ਪਿਛਲੇ ਸਾਲ ਲਾਂਚ ਹੋਏ ਆਈਫੋਨ 5ਐਸ ਅਤੇ ਆਈਫੋਨ 5ਸੀ ਦੀ ਉਪਲੱਬਧਤਾ ਦੇ ਇਕ ਮਹੀਨੇ 'ਚ ਅਨੁਮਾਨਿਤ 84 ਫੀਸਦੀ ਵਿਕਰੀ ਹੋਈ ਸੀ। ਇਸ ਅੰਕੜੇ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਆਈਫੋਨ 6 ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਪਸੰਦ ਆਇਆ ਹੈ।
ਕਾਂਗਰਸ ਨੇਤਾ ਵਿਨੋਦ ਸ਼ਰਮਾ ਪੀ. ਡੀ. ਪੀ 'ਚ ਸ਼ਾਮਲ
NEXT STORY