ਜੋਹਾਨਸਬਰਗ- ਟੀ-20 ਕ੍ਰਿਕਟ ਨੂੰ ਪੂਰੀ ਤਰ੍ਹਾਂ ਨਾਲ ਬੱਲੇਬਾਜ਼ਾਂ ਦਾ ਖੇਡ ਸਮਝਿਆ ਜਾਂਦਾ ਹੈ ਅਤੇ ਗੇਂਦਬਾਜ਼ ਜੇਕਰ ਆਪਣੇ ਚਾਰ ਓਵਰਾਂ 'ਚ 40 ਦੌੜਾਂ ਵੀ ਲੁਟਾ ਦਿੰਦੇ ਹਨ ਤਾਂ ਉਸ ਨੂੰ ਠੀਕ ਮੰਨਿਆ ਜਾਂਦਾ ਹੈ ਪਰ ਸੋਚੋ ਜੇਕਰ ਗੇਂਦਬਾਜ਼ ਆਪਣੇ ਕੋਟੇ ਦੇ ਚਾਰ ਓਵਰਾਂ 'ਚ ਸਿਰਫ਼ 2 ਦੌੜਾਂ ਹੀ ਦੇਵੇ ਜਦਕਿ ਸਾਹਮਣੇ ਵਾਲੀ ਟੀਮ 'ਚ ਰਿਚਰਡ ਲੇਵੀ ਤੇ ਕੀਰਨ ਪੋਲਾਰਡ ਵਰਗੇ ਬੱਲੇਬਾਜ਼ ਹੋਣ।
ਦੱਖਣੀ ਅਫਰੀਕਾ ਦੇ ਰੈਮ ਸਲੈਮ ਟੀ-20 ਟੂਰਨਾਮੈਂਟ 'ਚ ਕੇਪ ਕੋਬਰਾਜ਼ ਅਤੇ ਹਾਈਵੈਲਡ ਲਾਇਨਜ਼ ਵਿਚਾਲੇ ਮੁਕਾਬਲੇ ਦੌਰਾਨ ਕ੍ਰਿਸ ਮੋਰਿਸ ਨੇ ਇਹ ਕਾਰਨਾਮਾ ਕੀਤਾ। ਕੋਬਰਾਜ਼ ਖਿਲਾਫ ਗੇਂਦਬਾਜ਼ੀ ਕਰਦੇ ਹੋਏ ਮੋਰਿਸ ਨੇ 4 ਓਵਰਾਂ 'ਚ ਸਿਰਫ 2 ਰਨ ਹੀ ਦਿੱਤੇ ਅਤੇ 2 ਵਿਕਟ ਵੀ ਝਟਕਾਏ, ਨਾਲ ਹੀ 2 ਓਵਰ ਮੇਡਨ ਵੀ ਕੱਢੇ। ਇਸ ਦੇ ਨਾਲ ਹੀ ਮੋਰਿਸ ਟੀ-20 ਕ੍ਰਿਕਟ 'ਚ ਸਭ ਤੋਂ ਇਕਨੋਮਿਕਲ ਗੇਂਦਾਬਜ਼ ਬਣ ਗਿਆ।
ਮੋਰਿਸ ਦੀ ਅਜਿਹੀ ਗੇਂਦਬਾਜ਼ੀ ਦੇ ਦਮ 'ਤੇ ਕੋਬਰਾਜ਼ ਨੂੰ 94 ਦੌੜਾਂ 'ਤੇ ਢੇਰੀ ਕਰਕੇ 47 ਦੌੜਾਂ ਨਾਲ ਹਰਾ ਦਿੱਤਾ। ਲਾਇਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ 'ਤੇ 141 ਦੌੜਾਂ ਬਣਾਈਆਂ ਸਨ।
| ਨੰ. |
ਗੇਂਦਬਾਜ਼ |
ਟੀਮ |
ਸਪੈੱਲ(O-M-R-W) |
ਇਕੋਨਮੀ |
| 1 |
ਕ੍ਰਿਸ ਮੋਰਿਸ |
ਹਾਈਵੈਲਡ ਲਾਇਨਜ਼ |
4-3-2-2 |
0.50 |
| 2 |
ਜ਼ੁਲਫਿਕਾਰ ਬਾਬਰ |
ਮੁਲਤਾਨ ਟਾਈਗਰ |
4-2-3-2 |
0.75 |
| 3 |
ਸ਼ੋਏਬ ਮਲਿਕ |
ਬਾਰਬਾਡੋਸ ਟ੍ਰਾਈਡੈਂਟਸ |
4-2-3-1 |
0.75 |
| 4 |
ਸੁਨੀਲ ਨਾਰਾਇਣ |
ਅਮੇਜ਼ਨ ਵਾਰੀਅਰਸ |
4-1-3-0 |
0.75 |
| 5 |
ਸ਼ਾਨਟਾਨੂ ਪਿਤਰੇ |
ਮੱਧ ਪ੍ਰਦੇਸ਼ |
4-1-4-3 |
1.00 |
ਆਨੰਦ ਨੂੰ ਕਾਰਲਸਨ ਦੇ ਖਿਲਾਫ ਜਲਦ ਵਾਪਸੀ ਦੀ ਜ਼ਰੂਰਤ
NEXT STORY